27 ਫਰਵਰੀ ਤੱਕ ਪੰਜਾਬ ਭਾਜਪਾ ਆਪਣੇ ਅਹੁੱਦੇਦਾਰਾਂ ਦੀ ਚੋਣ ਪ੍ਰੀਕਿਰਿਆ ਕਰੇਗੀ ਪੂਰੀ-ਬੱਬੂ

ਚੰਡੀਗੜ੍ਹ 28 ਜਨਵਰੀ (ਖ਼ਬਰ ਖਾਸ ਬਿਊਰੋ )

ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਤੋਂ ਬਾਅਦ, ਹੁਣ ਹਰ ਸੂਬਾ ਇਕਾਈ ਸੰਗਠਨ ਉਤਸਵ ਤਹਿਤ ਆਪਣੇ-ਆਪਣੇ ਰਾਜਾਂ ਵਿੱਚ ਬੂਥ ਪ੍ਰਧਾਨ, ਸਰਕਲ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਦੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਯਤਨਸ਼ੀਲ ਹੈ। ਪੰਜਾਬ ਭਾਜਪਾ 27 ਫਰਵਰੀ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਪੂਰੀ ਕਰ ਲਵੇਗੀ, ਇਹ ਜਾਣਕਾਰੀ ਪੰਜਾਬ ਭਾਜਪਾ ਦੇ ਸੂਬਾ ਚੋਣ ਅਧਿਕਾਰੀ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਦਿੱਤੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਬੱਬੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ 14 ਤੋਂ 18 ਫਰਵਰੀ ਤੱਕ 24400 ਬੂਥ ਕਮੇਟੀਆਂ ਦੇ ਪ੍ਰਧਾਨਾਂ ਦੀਆਂ ਚੋਣਾਂ ਹੋਣਗੀਆਂ । 19 ਤੋਂ 21 ਫਰਵਰੀ ਤੱਕ 544 ਸਰਕਲ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ । ਅੰਤ ਚ 25 ਤੋਂ 27 ਫਰਵਰੀ ਤੱਕ ਸਾਰੇ 35 ਸੰਗਠਨਾਤਮਕ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਇਹ ਯਕੀਨੀ ਬਣਾਉਣ ਲਈ ਕਿ ਸੰਗਠਨਾਤਮਕ ਚੋਣਾਂ ਪਾਰਟੀ ਸੰਵਿਧਾਨ ਅਧੀਨ ਨਿਰਧਾਰਤ ਪ੍ਰਕਿਰਿਆ ਅਨੁਸਾਰ ਕਰਵਾਈਆਂ ਜਾਣ, ਪਾਰਟੀ 5 ਤੋਂ 7 ਫਰਵਰੀ ਤੱਕ ਹਰੇਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਵਰਕਸ਼ਾਪ ਦਾ ਆਯੋਜਨ ਕਰੇਗੀ ਜਿਸ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਸਹਿ-ਚੋਣ ਅਧਿਕਾਰੀ ਦੇ ਨਾਲ-ਨਾਲ ਸਰਕਲਾਂ ਦੇ ਚੋਣ ਅਧਿਕਾਰੀਆਂ ਭਾਗ ਲੈਣਗੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਸੇ ਤਰ੍ਹਾਂ, 9 ਤੋਂ 13 ਫਰਵਰੀ ਤੱਕ ਹਰੇਕ ਸਰਕਲ ਯੂਨਿਟ ਲਈ ਸਰਕਲ ਵਰਕਸ਼ਾਪਾਂ ਦਾ ਆਯੋਜਨ ਕਰਕੇ ਚੋਣ ਪ੍ਰਕਿਰਿਆ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ । ਇਨਾਂ ਸਰਕਲ ਵਰਕਸ਼ਾਪਾਂ ਚ ਉਸ ਸਰਕਲ ਦੇ ਤਹਿਤ, ਬੂਥ ਕਮੇਟੀਆਂ ਦੇ ਮੁਖੀ, ਸ਼ਕਤੀ ਕੇਂਦਰਾਂ ਦੇ ਇੰਚਾਰਜ ਅਤੇ ਹੋਰ ਸੱਦੇ ਗਏ ਵਰਕਰ ਹਿੱਸਾ ਲੈਣਗੇ।

 

Leave a Reply

Your email address will not be published. Required fields are marked *