ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਸੰਘਰਸ਼ ਤਿੱਖਾ ਕਰਾਂਗੇ :ਬਲਜੀਤ ਸਲਾਣਾ

ਲੁਧਿਆਣਾ 25 ਦਸੰਬਰ (ਖ਼ਬਰ ਖਾਸ ਬਿਊਰੋ) SCBC ਅਧਿਆਪਕ ਜਥੇਬੰਦੀ ਪੰਜਾਬ ਦੀ ਕਨਵੈਨਸ਼ਨ ਪੰਜਾਬੀ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਦੀ ਵਿਖੇ ਹੋਈ।

ਇਸ ਮੌਕੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਸਮੁੱਚੇ ਕਾਡਰ ਨੂੰ ਅਨਿਆਂ ਖ਼ਿਲਾਫ਼ ਨਿਡਰਤਾ ਨਾਲ ਡਟਣ ਦਾ ਸੁਨੇਹਾ ਦਿੰਦੇ ਹੋਏ ਆਪਣੇ ਸੰਘਰਸ਼ਮਈ ਜੀਵਨ ਦੇ ਕਈ ਬਿਰਤਾਂਤ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬੇਖੌਫ ਅਤੇ ਇਮਾਨਦਾਰ ਸੋਚ ਦੇ ਧਾਰਨੀ ਹੋ ਕੇ ਚੱਲਣ ਨਾਲ ਰਸਤੇ ਖੁਦ ਬ ਖੁਦ ਬਣਦੇ ਜਾਂਦੇ ਹਨ।

ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ ਨੇ ਜੰਜੂਆ ਜਜਮੈਂਟ ਉੱਤੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਦੱਸਿਆ ਕਿ ਇਸ ਫੈਂਸਲੇ ਨੂੰ ਗ਼ਲਤ ਢੰਗ ਨਾਲ ਵਰਤਕੇ ਰਾਖਵੀ ਸ਼੍ਰੇਣੀ ਉਮੀਦਵਾਰਾਂ ਨੂੰ ਤਰੱਕੀਆਂ ਤੋਂ ਦੂਰ ਕੀਤਾ ਜਾ ਰਿਹਾ ਹੈ।  ਸੂਬਾ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਨੇ ਰੋਸਟਰ ਨੁਕਤੇ ਤੇ ਰਾਖਵਾਂਕਰਨ ਨੂੰ ਦਲੀਲਾਂ ਅਤੇ ਸਬੂਤਾਂ ਪੂਰਵਕ ਸਰੋਤਿਆ ਅੱਗੇ ਰੱਖਿਆ। ਉਹਨਾਂ ਵੱਲੋਂ ਸਾਰੇ ਅੰਕੜੇ ਤਿਆਰ ਕੀਤੀ ਗਈ ਪੀ ਪੀ ਟੀ ਰਾਹੀਂ ਸਕਰੀਨ ਦੀ ਵਰਤੋਂ ਨਾਲ ਪੇਸ਼ ਕੀਤੇ ਅਤੇ ਸਾਬਿਤ ਕੀਤਾ ਕਿ ਪੰਜਾਬ ਅੰਦਰ ਮੌਜੂਦਾ ਸਮੇਂ ਰਾਖਵਾਂਕਰਨ ਦੀ ਲੁੱਟ ਜ਼ੋਰਾਂ ਤੇ ਚੱਲ ਰਹੀ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਲਛਮਣ ਸਿੰਘ ਨਬੀਪੁਰ ਸੂਬਾ ਜਨਰਲ ਸਕੱਤਰ ਨੇ ਨਵੀਂ ਸਿੱਖਿਆ ਨੀਤੀ 2020 ਦੇ ਸਮਾਜ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਗੱਲ ਕੀਤੀ। ਉਹਨਾਂ ਇਸ ਸਿੱਖਿਆ ਨੀਤੀ ਨੂੰ ਕਾਰਪੋਰੇਟ ਘਰਾਣਿਆ ਪੱਖੀ ਦੱਸਦੇ ਹੋਏ ਕਿਹਾ ਕਿ ਇਹ ਸਿੱਖਿਆ ਦੇ ਵਪਾਰੀਕਰਨ ਵਾਲਾ ਕਦਮ ਹੈ।

ਕਨਵੈਨਸ਼ਨ ਦੇ ਆਖਰੀ ਪਹਿਰ ਨੂੰ ਬਲਜੀਤ ਸਿੰਘ ਸਲਾਣਾ ਨੇ ਪੁਰਾਣੀ ਪੈਨਸ਼ਨ ਅਤੇ ਜਥੇਬੰਦੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਮਨਸੂਬੇ ਕਿਸੇ ਵੀ ਹਾਲਤ ਵਿੱਚ ਸਿਰੇ ਨਹੀਂ ਚੜ੍ਹਨ ਦਿੱਤੇ ਜਾਣਗੇ। ਸਮਾਜ ਦੇ ਸੰਵਿਧਾਨਿਕ ਹੱਕਾਂ ਦੀ ਲੁੱਟ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ,ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਅੰਬੇਡਕਰ ਪ੍ਰਤੀ ਕੀਤੀ ਅਪਮਾਨ ਯੋਗ ਟਿੱਪਣੀ ਤੇ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਹਰੇਕ ਜਿਲ੍ਹੇ ਵਿੱਚ ਇਸ ਟਿੱਪਣੀ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਸਟੇਜ ਸਕੱਤਰ ਦੀ ਭੂਮਿਕਾ ਵਿਆਸ ਲਾਲ ਅਤੇ ਦਰਸ਼ਨ ਸਿੰਘ ਡਾਂਗੋ ਵਲੋਂ ਬਾਖੂਬੀ ਨਿਭਾਈ ਗਈ।ਕਨਵੈਨਸ਼ਨ ਦੇ ਉਸਾਰੂ ਪ੍ਰਭਾਵ ਲੈ ਜਾ ਰਹੇ ਅਧਿਆਪਕ ਕਹਿ ਰਹੇ ਸਨ ਕਿ ਅਜਿਹੇ ਪ੍ਰੋਗਰਾਮ ਤਾਂ ਮਹੀਨੇ ਕੁ ਬਾਅਦ ਕਰਾ ਲੈਣੇ ਚਾਹੀਦੇ ਹਨ। ਸਮੂਹ ਜ਼ਿਲ੍ਹਿਆਂ ਵਲੋਂ ਲੁਧਿਆਣਾ ਜ਼ਿਲੇ ਦੀ ਮੇਜ਼ਬਾਨੀ ਦੀ ਤਾਰੀਫ਼ ਕੀਤੀ।

ਕਨਵੈਨਸ਼ਨ ਵਿੱਚ, ਹਰਬੰਸ ਲਾਲ ਪਰਜੀਆਂ ਜਲੰਧਰ,ਬੇਅੰਤ ਸਿੰਘ ਭਾਂਬਰੀ, ਗੁਰਜੇਪਾਲ ਸਿੰਘ ਲੁਧਿਆਣਾ, ਗੁਰਸੇਵਕ ਸਿੰਘ ਕਲੇਰ ਸੰਗਰੂਰ, ਹਰਵਿੰਦਰ ਸਿੰਘ ਮਾਰਸ਼ਲ ਮੋਗਾ,ਸੁਪਿੰਦਰ ਸਿੰਘ ਫਤਹਿਗੜ੍ਹ,ਕੁਲਵਿੰਦਰ ਸਿੰਘ ਬਿੱਟੂ, ਲੈਕਚਰਾਰ ਗੁਰਮੀਤ ਸਿੰਘ ਫਰੀਦਕੋਟ , ਹਰਦੀਪ ਸਿੰਘ ਤੂਰ ਫਿਰੋਜ਼ਪੁਰ,ਰਾਮ ਕ੍ਰਿਸ਼ਨ ਭੱਲੀਚਿੱਕੀ, ਸੁਖਰਾ ਮਾਹਲ ਨਵਾਂਸ਼ਹਿਰ ,ਹਰਜਿੰਦਰ ਸਿੰਘ ਪੁਰਾਨੇ ਵਾਲਾ, ਵੀਰ ਸਿੰਘ, ਕੁਲਵਿੰਦਰ ਸਿੰਘ ਰੂਪਨਗਰ,ਅਜੇ ਕੁਮਾਰ, ਹਰਬੰਸ ਲਾਲ ਜਲੰਧਰ,ਸੁਖਵੀਰ ਸਿੰਘ ਛਾਪਾ ਬਰਨਾਲਾ , ਜਸਵੀਰ ਸਿੰਘ ਬੀਹਲਾ,ਗੁਰਟੇਕ ਸਿੰਘ, ਤਰਸੇਮ, ਸਿੰਘ, ਵਿਜੇ ਕੁਮਾਰ ਮਾਨਸਾ,ਸ਼ਾਮ ਸੁੰਦਰ,ਪਰਸਨ ਸਿੰਘ ਬਠਿੰਡਾ , ਅਮਰਿੰਦਰ ਪਾਲ , ਹਰਪਾਲ ਸਿੰਘ ਮੁਕਤਸਰ ,ਅਵਤਾਰ ਸਿੰਘ ਮੱਟੂ ਅਮ੍ਰਿਤਸਰ,ਕਰਮਜੀਤ,ਦੀਪਕ ਕੁਮਾਰ ਵਿਜੇ ਕੁਮਾਰ ਪਠਾਨਕੋਟ ,ਹਰਪਾਲ ਸਿੰਘ ਹੁਸ਼ਿਆਰਪੁਰ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ  ਹਾਜ਼ਰ ਸਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

 

Leave a Reply

Your email address will not be published. Required fields are marked *