ਅਮਿਤ ਸ਼ਾਹ ਨੇ ਡਾ ਅੰਬੇਦਕਰ ਦਾ ਨਹੀਂ ਸਮੁੱਚੇ ਲੋਕਾਂ ਦਾ ਕੀਤਾ ਅਪਮਾਨ, ਗਲਤੀ ਦੀ ਸਦਨ ਵਿਚ ਮੰਗੇ ਮਾਫ਼ੀ- ਦੂਲੋ

ਚੰਡੀਗੜ੍ਹ 19 ਦਸੰਬਰ (ਖ਼ਬਰ ਖਾਸ ਬਿਊਰੋ)

ਸਾਬਕਾ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੇ ਕੇਂਦਰੀ ਗ੍ਰਹਿ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਅਮਿਤ ਸ਼ਾਹ ਨੂੰ ਸੰਸਦ ਵਿੱਚ ਮਾਫ਼ੀ ਮੰਗਣ ਦੀ ਸਲਾਹ ਦਿੱਤੀ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਵਿਚੋ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।

ਦੂਲੋਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਦਾ ਨਾਮ ਨਫ਼ਰਤ ਭਰੇ ਲਹਿਜ਼ੇ ਵਿਚ ਲਿਆ ਹੈ। ਉਨਾਂ ਕਿਹਾ ਕਿ ਡਾ ਅੰਬੇਦਕਰ ਸਾਹਿਬ ਦੇਸ਼ ਦੇ ਸੰਵਿਧਾਨ ਨਿਰਮਾਤਾ ਹਨ, ਜਿਹਨਾਂ ਨੇ ਹਰੇਕ ਵਰਗ ਨੂੰ ਹੱਕ ਦਿੱਤੇ  ਹਨ, ਪਰ ਜਿਸ ਢੰਗ ਨਾਲ ਅਮਿਤ ਸਾਹ ਨੇ ਬਾਬਾ ਸਾਹਿਬ ਦਾ ਨਾਮ ਲਿਆ ਹੈ, ਉਹ ਨਾ ਸਿਰਫ਼ ਦਲਿਤ ਸਮਾਜ ਬਲਕਿ ਆਮ ਲੋਕ  ਵੀ ਇਸਨੂੰ ਬਰਦਾਸ਼ਤ ਨਹੀਂ ਕਰ ਰਹੇ। ਜਿਸ ਕਰਕੇ ਦੇਸ਼ ਭਰ ਵਿਚ ਭਾਜਪਾ ਤੇ ਅਮਿਤ ਸ਼ਾਹ ਵਿਰੁੱਧ ਨਫ਼ਰਤ ਦੀ ਲਹਿਰ ਖੜੀ ਹੋ ਗਈ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਦੂਲੋ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਸੰਵਿਧਾਨ ਨਿਰਮਾਤਾ ਡਾ ਅੰਬੇਦਕਰ ਪ੍ਰਤੀ ਐਨੀ ਨਫ਼ਰਤ ਹੈ, ਫਿਰ ਭਾਜਪਾ ਵੋਟਾਂ ਵੇਲ੍ਹੇ ਵਾਰ ਵਾਰ ਬਾਬਾ ਸਾਹਿਬ ਨੂੰ ਯਾਦ ਕਿਉਂ ਕਰਦੀ ਹੈ। ਉਹਨਾੰ ਕਿਹਾ ਕਿ ਅਮਿਤ ਸ਼ਾਹ ਦੇ ਵਿਵਹਾਰ ਤੋ ਇਕ  ਗੱਲ ਸਪਸ਼ਟ ਹੋ ਗਈ ਹੈ ਕਿ ਭਾਜਪਾ ਅੰਦਰ ਦਲਿਤ ਸਮਾਜ ਅਤੇ ਬਾਬਾ ਸਾਹਿਬ ਪ੍ਰਤੀ ਨਫ਼ਰਤ ਹੈ।

ਦੂਲੋ ਨੇ ਸਮੁੱਚੇ ਦਲਿਤ ਸਮਾਜ ਅਤੇ ਔਰਤਾਂ ਨੂੰ ਭਾਜਪਾ ਖਿਲਾਫ਼ ਸੜਕਾਂ ਉਤੇ ਆਉਣ ਦੀ ਅਪੀਲ ਕੀਤੀ ਹੈ ਕਿਉਕਿ ਸੰਵਿਧਾਨ ਵਿਚ ਬਾਬਾ ਸਾਹਿਬ ਨੇ ਔਰਤ ਜਾਤੀ ਲਈ ਵਿਸ਼ੇਸ਼ ਅਧਿਕਾਰ ਲੈ ਕੇ ਦਿੱਤੇ ਹਨ, ਜਦਕਿ ਪਹਿਲਾਂ ਔਰਤਾਂ ਨੂੰ ਪੜਨ ਲਿਖਣ, ਪ੍ਰਾਪਰਟੀ ਖਰੀਦਣ, ਇਥੋ ਤਕ ਕਿ ਧਾਰਮਿਕ ਸਥਾਨਾਂ ਵਿਚ ਜਾਣ ਦੀ ਵੀ ਮਨਾਹੀ ਸੀ। ਸਤੀ ਪ੍ਰਥਾ ਦਾ ਅੰਤ ਵੀ ਬਾਬਾ ਸਾਹਿਬ ਨੇ ਕੀਤਾ ਹੈ। ਇਸ ਲਈ ਸਮੁੱਚੇ ਲੋਕਾਂ ਨੂੰ ਬਾਬਾ ਸਾਹਿਬ ਦੇ ਹੱਕ ਵਿਚ ਖੜਾ ਹੋਣਾ ਚਾਹੀਦਾ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

 

ਅਜਿਹੇ ਲੋਕਾਂ ਲੋਕਾਂ ਲਈ ਸਦਨ ਵਿਚ ਕੋਈ ਥਾਂ ਨਹੀਂ- ਡਾ ਸੁੱਖੀ

ਬੰਗਾ ਤੋ ਵਿਧਾਇਕ ਡਾ ਸੁਖਵਿੰਦਰ ਸੁੱਖੀ ਨੇ ਕਿਹਾ ਅਜਿਹੇ ਲੋਕਾਂ ਲਈ ਸੰਸਦ ਵਿਚ ਕੋਈ ਥਾਂ ਨਹੀਂ ਹੈ, ਨਫ਼ਰਤ ਨਾਲ ਭਰੇ ਲੋਕਾਂ ਨੂੰ ਜੇਲ ਵਿਚ ਭੇਜਣਾ ਚਾਹੀਦਾ ਹੈ। ਡਾ ਸੁੱਖੀ ਨੇ ਕਿਹਾ ਕਿ ਡਾ ਬੀਆਰ ਅੰਬੇਦਕਰ ਨੇ ਕੇਵਲ ਦਲਿਤ ਸਮਾਜ ਦਾ ਜੀਵਨ ਪੱਧਰ ਉਚਾ ਚੁਕਣ ਲਈ ਕੰਮ ਨਹੀਂ ਕੀਤਾ ਬਲਕਿ ਦੇਸ਼ ਦੀਆਂ ਔਰਤਾਂ, ਮਜ਼ਦੂਰਾਂ, ਕਾਮਿਆ ਨੂੰ ਵੀ ਮਾਣ ਸਨਮਾਨ ਦਿਵਾਇਆ ਹੈ। ਉਨਾਂ ਕਿਹਾ ਕਿ ਕੰਮ ਦੇ ਅੱਠ ਘੰਟੇ ਨਿਸ਼ਚਿਤ ਕਰਨਾ, ਹਰੇਕ ਵਿਅਕਤੀ ਨੂੰ ਵਿਚਾਰ ਰੱਖਣ ਦੀ ਅਜ਼ਾਦੀ, ਔਰਤਾਂ ਨੂੰ ਵੋਟ ਦਾ ਅਧਿਕਾਰ, ਜਮੀਨ ਖਰੀਦਣ ਦਾ ਅਧਿਕਾਰ ਸਮੇਤ ਅਨੇਕਾਂ ਅਧਿਕਾਰ ਡਾ ਬੀ.ਆਰ ਅੰਬੇਦਕਰ ਨੇ ਦਿੱਤੇ ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਡਾ ਸੁੱਖੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਦਲਿਤ ਸਮਾਜ ਲਈ ਉਹ ਕਾਰਜ਼ ਕੀਤੇ ਹਨ, ਜੋ ਅੱਜਕੱਲ ਕੋਈ ਨਹੀਂ ਕਰ ਸਕਿਆ। ਉਹਨਾਂ ਕਿਹਾ ਕਿ ਅਮਿਤ ਸ਼ਾਹ ਦੇ ਬਿਆਨ ਨਾਲ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਭਾਜਪਾ ਦੇ ਮਨ ਵਿਚ ਦਲਿਤ ਸਮਾਜ ਪ੍ਰਤੀ ਨਫ਼ਰਤ ਭਰੀ ਹੋਈ ਹੈ।

 

Leave a Reply

Your email address will not be published. Required fields are marked *