ਕਾਂਗਰਸ ਨਾਲੋਂ ਪਹਿਲਾਂ ਖਿੱਲਰ ਜਾਵੇਗਾ ਅਕਾਲੀ ਦਲ -ਜਾਖੜ

-ਕਿਹਾ ਕਿਸਾਨੀ ਦਾ ਮਸਲਾ  ਗੰਭੀਰ, ਗੱਲਬਾਤ ਜਰੀਏ ਨਿਕਲੇਗਾ ਸਾਰਥਕ ਹੱਲ ਚੰਡੀਗੜ੍ਹ  25 ਅਪ੍ਰੈਲ ( ਖ਼ਬਰ ਖਾਸ…

ਭਾਜਪਾ ਦੇ ਉਮੀਦਵਾਰਾਂ ਦਾ ਘਿਰਾਓ ਨਹੀਂ ਕਰਦੇ ਕਿਸਾਨ ਸਿਰਫ਼ ਸਵਾਲ ਪੁੱਛਦੇ ਹਨ – ਡੱਲੇਵਾਲ

ਚੰਡੀਗੜ 23 ਅਪ੍ਰੈਲ, (ਖ਼ਬਰ ਖਾਸ ਬਿਊਰੋ) ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭਾਜਪਾ ਦੇ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ  ਸਬੰਧੀ  ਸਪਸ਼ਟ ਕਰਦਿਆ ਕਿਹਾ ਕਿ ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਨਹੀੰ ਕੀਤਾ ਜਾ ਰਿਹਾ ਬਲਕਿ ਉਨਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ।    ਲੋਕਤੰਤਰ ਵਿਚ ਹਰੇਕ ਵਿਅਕਤੀ ਨੂੰ ਆਪਣੇ ਨੁਮਾਇੰਦਿਆਂ, ਆਗੂਆਂ ਤੋਂ ਸਵਾਲ ਪੁੱਛਣ ਦਾ ਹੱਕਹੈ।ਡੱਲੇਵਾਲ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਕਿ ਕਿਸਾਨ ਘਿਰਾਓ ਕਰ ਰਹੇ ਹਨ, ਜਦਕਿ ਅਜਿਹਾ ਨਹੀਂ ਹੈ। ਡੱਲੇਵਾਲ ਨੇ ਕਿਹਾ ਕਿ ਉਨਾਂ’ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਰਾਜਨੀਤਿਕ ਧਿਰਾਂ ਦੀ ਸ਼ਹਿ ‘ਤੇ ਉਹ ਸ਼ੰਭੂ ਬੈਰੀਅਰ ‘ਤੇ ਧਰਨੇ ਉਤੇ ਬੈਠੇ ਹਨ ਜਦਕਿ ਅਸਲੀਅਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਕੇ ਦਿੱਲੀ ਵਿਖੇ ਲੱਗਿਆ ਮੋਰਚਾ ਖਤਮ ਕਰਵਾਇਆ ਸੀ। ਉਨਾਂ ਕਿਹਾ ਕਿ ਅਸੀੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਮੰਗਾਂ ਨੂੰ ਲਾਗੂ ਕਰ ਦਿੰਦੀ ਤਾਂ ਕਿਸਾਨਾਂ ਨੂੰ ਮੁੜ ਦਿੱਲੀ ਵਹੀਰਾਂ ਘੱਤਣ ਦੀ ਜਰੂਰਤ ਨਾ ਪੈਦੀ। ਉਨਾਂ ਦੋਸ਼ ਲਾਇਆ ਕਿ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ, ਭਾਰੀ ਬੈਰੀਗੇਡ ਲਾ ਕੇ ਕਿਸਾਨਾਂ ਨੂੰ ਸ਼ੂੰਭੂ ਬੈਰੀਅਰ ਤੇ ਰ ੋਕ ਦਿੱਤਾ। ਪੁਲਿਸ ਨੇ ਗੋਲੀਆਂ ਚਲਾਕੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ…

ਕਿਸਾਨਾਂ ਨੇ ਮੋਦੀ, ਸ਼ਾਹ, ਨੱਢਾ,ਜਾਖੜ ਨੂੰ ਗੱਲਬਾਤ ਦਾ ਦਿੱਤਾ ਖੁੱਲ੍ਹਾ ਸੱਦਾ

ਚੰਡੀਗੜ੍ਹ, 23 ਅਪ੍ਰੈਲ (ਖਬਰ ਖਾਸ ਬਿਊਰੋ) ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ…

ਕਿਸਾਨਾਂ ਨੇ ਪੱਕੇ ਤੌਰ ਤੇ ਸ਼ੰਭੂ ਰੇਲਵੇ ਟਰੈਕ ਕੀਤਾ ਜਾਮ

ਕਿਸਾਨ ਨੌਜਵਾਨਾਂ ਨੂੰ ਰਿਹਾ ਨਾ ਕਰਨ ਦੀ ਸੂਰਤ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਰੇਲਵੇ…

ਚੱਕੇ ਜਾਮ- ਸ਼ੰਭੂ ਵਿਖੇ ਕੀਤੇ ਕਿਸਾਨਾਂ ਨੇ ਰੇਲਾਂ ਦੇ ਚੱਕੇ ਜਾਮ

ਸ਼ੰਭੂ ਰੇਲਵੇ ਸਟੇਸ਼ਨ ਤੇ ਸੰਯੁਕਤ ਕਿਸਾਨ ਮੋਰਚੇ ਨੇ ਲਾਇਆ ਪੱਕਾ ਮੋਰਚਾ   ਸ਼ੰਭੂ ਬੈਰੀਅਰ, 17 ਅਪ੍ਰੈਲ (ਖ਼ਬਰ…