ਭਾਜਪਾ ਦੇ ਉਮੀਦਵਾਰਾਂ ਦਾ ਘਿਰਾਓ ਨਹੀਂ ਕਰਦੇ ਕਿਸਾਨ ਸਿਰਫ਼ ਸਵਾਲ ਪੁੱਛਦੇ ਹਨ – ਡੱਲੇਵਾਲ

ਚੰਡੀਗੜ 23 ਅਪ੍ਰੈਲ, (ਖ਼ਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭਾਜਪਾ ਦੇ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ  ਸਬੰਧੀ  ਸਪਸ਼ਟ ਕਰਦਿਆ ਕਿਹਾ ਕਿ ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਨਹੀੰ ਕੀਤਾ ਜਾ ਰਿਹਾ ਬਲਕਿ ਉਨਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ।    ਲੋਕਤੰਤਰ ਵਿਚ ਹਰੇਕ ਵਿਅਕਤੀ ਨੂੰ ਆਪਣੇ ਨੁਮਾਇੰਦਿਆਂ, ਆਗੂਆਂ ਤੋਂ ਸਵਾਲ ਪੁੱਛਣ ਦਾ ਹੱਕਹੈ।ਡੱਲੇਵਾਲ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਕਿ ਕਿਸਾਨ ਘਿਰਾਓ ਕਰ ਰਹੇ ਹਨ, ਜਦਕਿ ਅਜਿਹਾ ਨਹੀਂ ਹੈ।
ਡੱਲੇਵਾਲ ਨੇ ਕਿਹਾ ਕਿ ਉਨਾਂ’ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਰਾਜਨੀਤਿਕ ਧਿਰਾਂ ਦੀ ਸ਼ਹਿਤੇ ਉਹ ਸ਼ੰਭੂ ਬੈਰੀਅਰਤੇ ਧਰਨੇ ਉਤੇ ਬੈਠੇ ਹਨ ਜਦਕਿ ਅਸਲੀਅਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਕੇ ਦਿੱਲੀ ਵਿਖੇ ਲੱਗਿਆ ਮੋਰਚਾ ਖਤਮ ਕਰਵਾਇਆ ਸੀ। ਉਨਾਂ ਕਿਹਾ ਕਿ ਅਸੀੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਮੰਗਾਂ ਨੂੰ ਲਾਗੂ ਕਰ ਦਿੰਦੀ ਤਾਂ ਕਿਸਾਨਾਂ ਨੂੰ ਮੁੜ ਦਿੱਲੀ ਵਹੀਰਾਂ ਘੱਤਣ ਦੀ ਜਰੂਰਤ ਨਾ ਪੈਦੀ। ਉਨਾਂ ਦੋਸ਼ ਲਾਇਆ ਕਿ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ, ਭਾਰੀ ਬੈਰੀਗੇਡ ਲਾ ਕੇ ਕਿਸਾਨਾਂ ਨੂੰ ਸ਼ੂੰਭੂ ਬੈਰੀਅਰ ਤੇ ਰ ੋਕ ਦਿੱਤਾ। ਪੁਲਿਸ ਨੇ ਗੋਲੀਆਂ ਚਲਾਕੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਦਰਜਨਾਂ ਕਿਸਾਨਾਂ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਅਤੇ ਤੀਹ ਦੇ ਕਰੀਬ ਟਰੈਕਟਰਾਂ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ ਹੈ।
ਇਹ ਵਾਅਦੇ ਕੀਤੇ ਸਨ ਕਿਸਾਨਾਂ ਨਾਲ
ਡੱਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ , ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨਾਲ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾਂ ਦੇ ਕਰਜੇ ਮਾਫ਼ ਕਰਨ, ਐਮ.ਐੱਸ.ਪੀ ਦੀ ਗਰੰਟੀ ਸਬੰਧੀ ਕਾਨੂੰਨ ਬਣਾਉਣ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ, ਲਖੀਮਪੁਰ (ਯੂਪੀ) ਵਿਖੇ ਜ਼ਖ਼ਮੀ ਹੋਏ ਕਿਸਾਨਾਂ ਨੂੰ ਇਲਾਜ਼ ਲਈ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ, ਕਿਸਾਨਾਂਤੇ ਦਰਜ਼ ਕੇਸ ਵਾਪਸ ਲੈਣ ਅਤੇ ਭਾਰਤ ਨੂੰ ਡਬਲਯੂ ਓ.ਟੀ ਵਿਚੋਂ ਬਾਹਰ ਕੱਢਣ ਸਬੰਧੀ ਵਾਅਦਾ ਕੀਤਾ ਸੀ। ਪਰ ਤਿੰਨ ਸਾਲ ਦਾ ਸਮਾਂ ਬੀਤਣਤੇ ਵੀ ਸਰਕਾਰ ਨੇ ਇਹ ਵਾਅਦੇ ਪੂਰੇ ਨਹੀਂ ਕੀਤੇ।
ਲੋਕ ਵੋਟਾਂ ਵਿਚ ਲੈਣ ਸਹੀ ਫੈਸਲਾ–
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਦੇਸ਼ ਵਿਚ ਇਹ ਪਹਿਲੀ ਵਾਰ ਹੋਇਆ ਕਿ ਇਕ ਪਾਸੇ ਦੇਸ਼ ਵਿਚ ਚੋਣਾਂ ਹੋ ਰਹੀਆਂ ਹਨ ਤੇ ਦੂੁਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ( ਸੰਯੁਕਤ ਕਿਸਾਨ ਮੋਰਚਾ) ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਵੋਟ ਕਿਸਨੂੰ ਪਾਓ, ਪਰ ਲੋਕਾਂ ਨੂੰ ਆਪਣੀ ਸੂਝਬੂਝ ਨਾਲ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਾਰਪੋਰੇਟ ਦੇ ਪੱਖ ਵਿਚ ਭੁਗਤ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸਾਨੀ ਮੁੱਦੇ ਰਾਜਸੀ ਧਿਰਾਂ ਦੇ ਏਜੰਡੇ ਤੇ ਆਏ ਹਨ ਜੋ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਹੈ।
ਕਿਸਾਨਾਂ ਦੀ ਰਿਹਾਈ ਤੱਕ ਜਾਰੀ ਰਹੇਗਾ ਰੇਲ ਰੋਕੋ ਅੰਦੋਲਨ
ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੰਭੂ ਰੇਲਵੇ ਸਟੇਸ਼ਨ ਤੇ ਤਿੰਨ ਕਿਸਾਨਾਂ ਦੀ ਰਿਹਾਈ ਤੱਕ ਜਾਰੀ ਰਹੇਗਾ। ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੇ 16 ਅਪ੍ਰੈਲ ਤੱਕ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਸੀ ਪਰ ਕਿਸਾਨਾਂ ਨੇ 21 ਤੋ ਬਾਅਦ ਰੇਲਵੇ ਟ੍ਰੈਕ ਤੇ ਧਰਨਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜਮਾਨਤਾਂ ਕਰਵਾਉਣ ਦੀ ਦਲੀਲ ਦੇ ਰਹੀ ਹੈ, ਪਰ ਅਸੀਂ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰ ਰਹੇ ਹਾਂ ਕਿਉੰਕਿ ਕਿਸਾਨਾਂ ਤੇ ਝੂਠੇ ਕੇਸ ਪਾਏ ਗਏ ਹਨ।
ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

Leave a Reply

Your email address will not be published. Required fields are marked *