ਨਵਜੋਤ ਸਿੱਧੂ ਤੇ ਦੂਲੋ ਦੀ ਬੇੜੀ ‘ਚ ਕਿਸਨੇ ਪਾਏ ਵੱਟੇ

ਪੜੋ, ਸਿਆਸਤ ਦੀ ਖ਼ਾਸ ਖ਼ਬਰ – ਯਾਦਵ ਨੇ ਕਿਸਨੂੰ ਕਿਹਾ, ਸਿੱਧੂ ਨੂੰ ਚੋਣ ਲੜਨ ਲਈ ਮਨਾਓ…

ਗਾਂਧੀ ਨੂੰ ਟਿਕਟ ਦੇਣ ਤੇ ਭੜਕੇ ਕੰਬੋਜ, 20 ਨੂੰ ਬੁਲਾਇਆ ਸਮਰਥਕਾਂ ਦਾ ਇਕੱਠ

ਪਟਿਆਲਾ 16 ਅਪ੍ਰੈਲ (ਖ਼ਬਰ ਖਾਸ ਬਿਊਰੋ) ਕਾਂਗਰਸ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਪਾਰਟੀ ਹਾਈਕਮਾਡ ਦੇ ਫੈਸਲੇ ਤੇ ਨਾਖੁਸ਼ੀ ਪ੍ਰਗਟ ਕੀਤੀ ਹੈ। ਕੰਬੋਜ਼ ਨੇ ਆਪਣੀ ਰਾਜਪੁਰਾ ਸਥਿਤ ਰਿਹਾਇਸ਼ ’ਤੇ ਰੱਖੀ ਪ੍ਰੈ੍ੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ ਪਰ ਉਨ੍ਹਾਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਨਾਲ ਵਰਕਰਾਂ ਵਿਚ ਰੋਸ ਹੈ ਕਿਉਕਿ ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਵਰਕਰਾਂ ਦੇ ਵਿਆਹ ਸਮਾਗਮਾਂ, ਭੋਗਾਂ ਅਤੇ ਹੋਰਨਾਂ ਪ੍ਰੋਗਰਾਮਾਂ ਵਿੱਚ ਜਾਣ ਦਾ ਸਮਾਂ ਨਹੀਂ ਹੈ ਤੇ ਨਾ ਹੀ ਉਹ ਕਿਸੇ ਵਰਕਰ ਦੀ ਹਮਾਇਤ ਵਿੱਚ ਥਾਣਿਆਂ ‘ਚ ਫੋਨ ਆਦਿ ਕਰ ਸਕਦੇ ਹਨ। ਸਾਬਕਾ ਵਿਧਾਇਕ ਕੰਬੋਜ਼ ਨੇ ਕਿਹਾ ਕਿ 20 ਅਪ੍ਰੈਲ 2024 ਨੂੰ ਰਾਜਪੁਰਾ ਦੇ ਇੱਕ ਨਿੱਜੀ…