ਪੱਛਮੀ ਤਰਜ਼ ਦੀ ਨੇਸ਼ਨ-ਸਟੇਟ ਅਧਾਰਤ ਸਿੱਖ “ਸਾਵਰਨਟੀ” ਦੀ ਗੁਰੂ ਸਿੱਖ ਸਿਧਾਂਤ ਵਿੱਚ ਕੋਈ ਥਾਂ ਨਹੀ
ਚੰਡੀਗੜ੍ਹ, 25 ਮਈ (ਖ਼ਬਰ ਖਾਸ ਬਿਊਰੋ)
ਇੰਸਟੀਚਿਊਟ ਆਫ ਸਿੱਖ ਸੱਟਡੀਜ਼ ਵੱਲੋਂ “ਸੱਚ ਸੁਣਾਇਸੀ ਸਚ ਕੀ ਬੇਲਾ” ਵਿਸ਼ੇ ਤੇ ਕਰਵਾਏ ਗਏ ਦਸਵੇਂ ਡਾ. ਖੜਕ ਸਿੰਘ ਯਾਦਗਾਰੀ ਲੈਂਕਚਰ ਸਮੇਂ ਬੋਲਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਹਰੇ ਇਨਕਲਾਬ ਦੇ ਆਉਣ ਨਾਲ ਪੰਜਾਬ ਵਿੱਚ ਪੈਦਾਵਾਰੀ ਰਿਸ਼ਤਿਆਂ ਦੇ ਸ਼ਰਮਾਏਦਾਰੀ ਲੀਹਾਂ ਉੱਤੇ ਖੜ੍ਹੇ ਹੋਣ ਨਾਲ ਸਿੱਖ ਸਿਧਾਂਤ ਅਤੇ ਸਿੱਖ ਅਮਲ ਵਿੱਚ ਵੱਡਾ ਪਾੜਾ ਪੈ ਗਿਆ। ਧਰਮ-ਸਦਾਚਾਰ ਉੱਤੇ ਪੈਸੇ ਦਾ ਬੋਲਬਾਲਾ ਵੱਧ ਗਿਆ ਅਤੇ ਸਿੱਖੀ ਜੀਵਨ ਜਾਂਚ ਵਾਲੀ ਪਹਿਚਾਣ ਉੱਤੇ ਸਮੇਂ ਦੀਆਂ ਲੋੜਾਂ ਅਨੁਸਾਰ ਬਦਲ ਹੋਈ ਪਹਿਚਾਣ ਦਾ ਗਲਬਾ ਵਧ ਗਿਆ। ਇਸ ਵਿੱਚੋਂ ਸਾਰੀਆਂ ਅਲਾਮਤਾਂ ਨੇ ਜਨਮ ਲਿਆ ਹੈ।
ਡਾ. ਸਵਰਾਜ ਸਿੰਘ ਨੇ ਕਿਹਾ ਭਾਵੇਂ ਹਰ ਪੱਧਰ ਉੱਤੇ ਸਰਮਾਏਦਾਰ ਪੱਛਮ ਰਸਾਤਲ ਵੱਲ ਜਾ ਰਿਹਾ ਅਤੇ ਪੂਰਬੀ ਚਿੰਤਨ ਅਤੇ ਜੀਵਨ-ਜਾਂਚ ਦੀ ਤਰੱਕੀ ਹੋ ਰਹੀ ਹੈ ਪਰ ਫਿਰ ਵੀ ਸਿੱਖਾਂ/ਪੰਜਾਬੀਆਂ ਅੰਦਰ ਵਧਦੀ ਪੈਸੇ ਦੀ ਦੌੜ/ਹਵਸ਼ ਨੇ ਬੌਧਿਕਤਾ ਪਰਵੀਨਤਾ ਅਤੇ ਸਬਰ-ਸਬੂਰੀ ਮਾਨਸਿਕਤਾ ਨੂੰ ਦਰੜ ਹੀ ਦਿੱਤਾ ਹੈ। ਇਸੇ ਕਰਕੇ, ਸਿੱਖ/ਪੰਜਾਬੀਆਂ ਵਿੱਚ ਸਵੈਮਾਨ, ਸਭਿਆਚਾਰਕ ਜੁੜ੍ਹਤ ਅਤੇ ਵਿਰਸੇ ਦਾ ਮਾਨ ਆਦਿ ਕਦਰਾਂ-ਕੀਮਤਾਂ ਨੂੰ ਅਜਿਹੀ ਢਾਹ ਲੱਗੀ ਹੈ ਕਿ ਉਹ ਪੰਜਾਬ ਤੋਂ ਵਿਯੋਗੇ ਹੀ ਮਹਿਸੂਸ ਕਰਦੇ ਹਨ ਅਤੇ ਅੰਧਾ-ਧੁੰਦ ਪ੍ਰਵਾਸ ਵੱਲ ਰੁਚਿਤ ਹੋ ਗਏ ਹਨ।
ਭਾਵੇਂ ਸਿੱਖ ਗਲੋਬਲ ਭਾਈਚਾਰਾ ਬਣ ਗਿਆ ਹੈ ਅਤੇ ਸਿੱਖ ਧਰਮ ਦੁਨੀਆਂ ਦਾ ਪੰਜਵਾ ਵੱਡਾ ਧਰਮ ਹੈ ਪਰ 30 ਮਿਲੀਅਨ ਸਿੱਖ ਅਬਾਦੀ ਵਿੱਚੋਂ 75 ਪ੍ਰਤੀਸ਼ਤ ਅਜੇ ਵੀ ਪੰਜਾਬ ਵਿੱਚ ਵਸਦੇ ਹਨ। ਡਾ. ਸਵਰਾਜ ਨੇ ਕਿਹਾ ਭਾਵੇਂ ਪੰਜਾਬੀ ਸਦੀਆਂ ਤੋਂ ਪਰਵਾਸ ਕਰਦੇ ਰਹੇ ਹਨ ਪਰ ਅੱਜ ਦਾ ਪਰਵਾਸ ਸਾਮਰਾਜੀ ਤਰਜ਼ ਦਾ ਹੈ ਜਿਹੜਾ ਪੰਜਾਬ, ਪੰਜਾਬੀ ਬੋਲੀ-ਸਭਿਆਚਾਰ ਅਤੇ ਧਾਰਮਿਕ ਵਿਰਸੇ ਨਾਲੋਂ ਜਲਦੀ ਤੋੜ ਦਿੰਦਾ। ਹੁਣ ਪਰਵਾਸ ਕਲਪਤ ਅਯਾਸੀ ਜ਼ਿੰਦਗੀ ਤੋਂ ਪ੍ਰੇਰਤ ਹੈ। ਜਦੋਂ ਵਿਦੇਸ਼ਾਂ ਵਿੱਚ ਅਸਲੀ ਜ਼ਿੰਦਗੀ ਵੱਖਰੀ ਮਿਲਦੀ ਹੈ ਤਾਂ ਸਾਡੇ ਨੌਜਵਾਨ ਮੁੰਡੇ-ਕੁੜੀਆਂ ਭੜਕ ਪੈਦੇ ਹਨ। ਨਸ਼ਿਆਂ ਦੀ ਤਸਕਰੀ ਅਤੇ ਜ਼ਿੰਦਗੀ ਵੱਲ ਖਿਚੇ ਜਾਂਦੇ ਹਨ। ਕੋਈ ਅਜੇ ਜੱਟ ਗੋਤ ਨਹੀਂ ਜਿਸ ਨਾਮ ਉੱਤੇ ਬਾਹਰ ਗੈਂਗ ਨਾ ਬਣਿਆ ਹੋਣੇ ਸਿੱਖ/ਪੰਜਾਬੀ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਉੱਚ ਵਿਦਿਆਂ ਵਿੱਚ ਪਿਛੇ ਰਹਿ ਗਿਆ। ਸਮਾਜਕ/ਪਰਵਾਰਕ ਤੌਰ ਉੱਤੇ ਭਿਆਨਕ ਟੁੱਟ –ਭੱਜ ਸ਼ਿਕਾਰ ਪੰਜਾਬੀ/ਸਿੱਖ ਸਮਾਜ ਮਾਨਸਿਕ/ਸਰੀਰਕ ਰੋਗਾਂ ਨਾਲ ਵੱਧ ਗਰਸਿਆਂ ਗਿਆ ਹੈ। ਦਿਲ ਦੇ ਦੌਰਿਆਂ ਨਾਲ ਮੌਤਾਂ ਵੱਧ ਗਈਆ ਹਨ।
ਵਿਦੇਸਾਂ ਵਿੱਚ ਗੁਰੂਘਰ ‘ਸੰਗਤੀ’ ਹੋਣ ਦੀ ਥਾਂ ਕੁਝ ਕੁ ਵਿਅਕਤੀਆਂ ਵੱਲੋਂ ਬਣਾਏ ਟਰੱਸਟਾਂ ਦੀ ਮਲਕੀਅਤ ਹਨ। ਇਸੇ ਹੀ ਸਬੰਧ ਵਿੱਚ ਪ੍ਰਧਾਨਗੀ ਭਾਸ਼ਨ ਦਿੰਦਿਆਂ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਐਡੀਟਰ ਡਾ. ਸਵਰਾਜਬੀਰ ਨੇ ਕਿਹਾ ਸਿੱਖ ਧਰਮ ਨੂੰ ਉੱਤੇ ਪੁਜਾਰੀ ਜਮਾਤ ਕਬਜ਼ਾ ਵੱਧ ਰਿਹਾ ਹੈ ਅਤੇ ਕਰਮ-ਕਾਂਡ ਜ਼ੋਰ ਫੜ ਲਿਆ ਹੈ। ਈਸ਼ਵਰ ਦੇ ਨਾਮ ਉੱਤੇ ਵਣਜ਼-ਵਪਾਰ ਹੋ ਰਿਹਾ ਜਿਸ ਵਿੱਚੋਂ ਡੇਰੇਦਾਰੀਆਂ ਅਤੇ ਟਰੱਸਟਾਂ ਦੀ ਮਾਲਕੀ ਵਾਲੇ ਗੁਰਦੁਆਰੇ ਉਭਰ ਰਹੇ ਹਨ।
ਡਾ. ਸਵਾਰਜਬੀਰ ਨੇ ਸਿੱਖ/ਪੰਜਾਬੀ ਦਾਨਿਸ਼ਵਰਾਂ ਨੂੰ ਬਾਬੇ ਨਾਨਕ ਦੇ ਫਲਸਫੇ/ਜੀਵਨ ਜਾਂਚ ਬਾਰੇ ਸੰਦੇਸ਼ ਨੂੰ ਸਮਝਣਾ ਅਤੇ ਫੈਲਾਣਾ ਪਵੇਗਾ। ਇਹ ਵੀ ਖੋਜਣਾ ਪਵੇਗਾਂ ਕਿ ਦੇਸ਼ ਅੰਦਰਲੀਆਂ ਨਾਨਕਪੰਥੀ ਸੰਸਥਾਵਾਂ ਕਿਉਂ/ਕਿਵੇਂ ਖੁਰ ਗਈਆਂ। ਅਤੇ ਜਾਤ-ਪਾਤ ਮੁੜ ਫਿਰ ਸਿੱਖ ਸਮਾਜ ਵਿੱਚ ਕਿਵੇਂ ਉਭਰ ਆਈ ਪਿਛਲੀ ਸਿੱਖ ਹਿਸਟਰੀ ਨੂੰ ਵਾਚਦਿਆਂ, ਡਾ. ਸਵਰਾਜਬੀਰ ਨੇ ਕਿਹਾ ਗੁਰੂ ਯੁਗ ਅਤੇ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਅਤੇ 18ਵੀਂ ਸਦੀ ਦੇ ਕੁਰਬਾਨੀਆਂ ਦੇ ਦੌਰ ਵਿੱਚ ਜਾਤ-ਪਾਤ ਦੀ ਥਾਂ ਭਾਈ ਦੀ ਉਪਾਧੀ ਪ੍ਰਚਲੱਤ ਸੀ। ਮਿਸਲਾਂ ਅਤੇ ਰਣਜੀਤ ਸਿੰਘ ਸਮੇਂ ਵੀ ਸਿੱਖ ਆਪਣੇ ਨਾਮ ਨਾਲ “ਜਾਤੀ ਸੂਚਕ” ਨਹੀਂ ਲਗਵਾਦੇ ਸਨ। ਗਦਰੀ ਬਾਬਿਆਂ ਤੱਕ ਵੀ ਇਹ ਪਰੰਪਰਾਂ ਕਾਇਮ ਰਹੀ।
ਨਾਮ ਨਾਲ “ਜਾਤੀ ਸੂਚਕ” ਦਾ ਪ੍ਰਚੱਲਤ ਹਰੇ ਇਨਕਲਾਬ ਤੋਂ ਪਹਿਲਾਂ ਅੰਗਰੇਜ਼ ਬਸਤੀਵਾਦੀ ਸਰਕਾਰ ਨੇ ਸ਼ੁਰੂ ਕੀਤਾ। ਡਾ. ਸਵਰਾਜਬੀਰ ਨੇ ਕਿਹਾ/ਅੰਗਰੇਜ਼ਾਂ ਨੇ ਵੀ ਪੰਜਾਬ ਦੇਸ਼ ਨੂੰ ਜਾਤਾਂ/ਧਰਮਾਂ ਵਿੱਚ ਵੰਡਿਆਂ। ਇਸੇ ਪ੍ਰਕਿਰਿਆ ਵਿੱਚੋਂ ਪੰਜਾਬ ਦੀ 1947 ਵਿੱਚ ਵੰਡ ਹੋਈ ਜਿਸ ਨਾਲ ਪੰਜਾਬੀਆਂ ਦੀਆਂ ਸਮ੍ਰਸਿਆਂ ਬਹੁਤੀਆਂ ਵਧੀਆ। ਪਰਵਾਸ ਬਾਰੇ ਗਲ ਕਰਦਿਆਂ ਉਹਨਾਂ ਕਿਹਾ, ਸਰਮਾਏਦਾਰੀ ਨਿਜ਼ਾਮ ਬੰਦੇ ਨੂੰ ਵਿਹਲਾਂ ਵੀ ਨਹੀਂ ਰਹਿਣ ਦਿੰਦਾ ਅਤੇ ਆਪਣੇ ਪੁਰਾਣੇ ਸਭਿਆਚਾਰ ਅਤੇ ਜੀਵਨ-ਜਾਂਚ ਤੋਂ ਵੀ ਤੋੜ ਦਿੰਦਾ। ਵਿਦੇਸ਼ਾਂ ਵਿੱਚ ਪੰਜਾਬੀ ਦੇ ਵਿਯੋਗੇ ਜਾਣ ਪਿਛੇ ਸਰਮਾਏ ਦੀ ਲਾਲਸਾ, ਕੋਹਲੂ ਦੇ ਬੈਲ ਵਾਲੀ ਜ਼ਿੰਦਗੀ ਜਿਸ ਨੂੰ ਪੰਜਾਬੀ ਭਾਸ਼ਾ/ਕਲਚਰ ਤੋਂ ਬੇਮੁੱਖੀ ਹੋਰ ਦੁਖਦਾਈ ਕਰ ਦਿੰਦੀ ਹੈ।
ਇਸ ਮੌਕੇ ਉੱਤੇ ਇੰਸੀਚਿਊਟ ਦੇ ਪ੍ਰਧਾਨ ਜਨਰਲ ਰਜਿੰਦਰ ਸਿੰਘ ਸੁਜਲਾਨਾ, ਕਰਨਲ ਜਗਤਾਰ ਸਿੰਘ ਮੁਲਤਾਨੀ, ਪ੍ਰੋ. ਕਲਵੰਤ ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ।