ਚੰਡੀਗੜ੍ਹ 25ਮਈ (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਬਾਮਸੇਫ, ਡੀਐਸ ਫੋਰ ਅਤੇ ਬਸਪਾ ਦੇ ਸੰਸਥਾਪਕ ਸਾਹਿਬ ਕਾਸੀ ਰਾਮ ਬਾਰੇ ਦਿੱਤੇ ਬਿਆਨ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਦਲਿਤਾਂ ਦੇ ਘਰਾਂ ਵਿਚ ਖਾਣਾ ਖਾਣ ਦਾ ਡਰਾਮਾ ਕਰਨ ਵਾਲੇ ਰਾਹੁਲ ਗਾਂਧੀ ਨੂੰ ਦਲਿਤ ਸਮਾਜ ਤੇ ਕਾਂਸੀ ਰਾਮ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੈ। ਗੜ਼ੀ ਨੇ ਕਿਹਾ ਕਿ ਕਾਂਗਰਸ ਦੀ ਮਹਾਰਾਸ਼ਟਰ ਸਰਕਾਰ ਨੇ ਜਦੋਂ 1964 ਵਿਚ ਬਾਬਾ ਸਾਹਿਬ ਅੰਬੇਡਕਰ ਅਤੇ ਗੌਤਮ ਬੁੱਧ ਦੇ ਜਨਮਦਿਨ ਦੀ ਛੁੱਟੀ ਖਤਮ ਕਰ ਦਿੱਤੀ ਸੀ ਉਸ ਵੇਲੇ ਡੀਆਰਡੀਓ ਵਿੱਚ ਅਸਿਸਟੈਂਟ ਵਿਗਿਆਨੀ ਦੀ ਪੋਸਟ ਤੇ ਨੌਕਰੀ ਕਰ ਰਹੇ ਸਾਹਿਬ ਕਾਸ਼ੀ ਰਾਮ ਨੇ ਨੌਕਰੀ ਤੋਂ ਅਸਤੀਫਾ ਦੇਕੇ ਦਲਿਤਾਂ ਪਿਛੜੇ ਵਰਗਾ ਦੇ ਹੱਕਾਂ ਅਧਿਕਾਰਾਂ ਦੀ ਲੜਾਈ ਲਈ ਬਹੁਜਨ ਸਮਾਜ ਬਣਾਉਣ ਦਾ ਅਹਿਦ ਲਿਆ । ਕਰੀਬ 20 ਸਾਲ ਦੇ ਸੰਘਰਸ਼ ਤੋਂ ਬਾਅਦ 1984 ਵਿੱਚ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ। 20 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਅਗਲੇ 12 ਸਾਲਾਂ ਵਿੱਚ ਦੇਸ਼ ਦੀ ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ 35 ਸਾਲਾਂ ਵਿੱਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਚਾਰ ਵਾਰ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦਾ ਸ਼ਾਸਨ ਕਾਲ ਰਿਹਾ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਵੱਲੋਂ ਸਰਬਜਨ ਹਿਤਾਏ ਸਰਬਜਨ ਸੁਖਾਏ ਦੇ ਨਾਅਰੇ ਦੇ ਤਹਿਤ ਦੇਸ਼ ਦੇ ਦਲਿਤਾ ਪਛੜੇ ਵਰਗਾ ਘੱਟ ਗਿਣਤੀਆਂ ਮਜ਼ਦੂਰਾਂ ਗਰੀਬਾਂ ਕਿਸਾਨਾਂ ਔਰਤਾਂ ਵਿਦਿਆਰਥੀਆਂ ਮੁਲਾਜ਼ਮਾਂ ਆਦਿ ਸਾਰੇ ਖੇਤਰਾਂ ਵਿੱਚ ਲੋਕ ਭਲਾਈ ਦੇ ਅਣਗਿਣਤ ਕੰਮ ਕੀਤੇ। ਸਾਹਿਬ ਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਇੰਨਾ ਵੱਡਾ ਆਧਾਰ ਦਿੱਤਾ ਕਿ ਕਾਂਗਰਸ ਪਾਰਟੀ ਨੂੰ ਦੇਸ਼ ਵਿੱਚ ਗੋਡਿਆਂ ਭਾਰ ਕਰ ਦਿੱਤਾ। ਅੱਜ ਕਾਂਗਰਸ ਦੇ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਬਿਆਨ ਕਾਂਗਰਸ ਨੂੰ ਪੰਜਾਬ ਵਿੱਚ ਨੇਸਤਾਨਬੂਦ ਕਰਨ ਦਾ ਕੰਮ ਕਰੇਗਾ।
ਗੜੀ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੇਸ਼ ਦੇ ਦਲਿਤਾਂ ਪਿਛੜੇ ਵਰਗਾਂ ਵਿੱਚ ਇੰਨੇ ਸਤਿਕਾਰਯੋਗ ਸ਼ਖਸ਼ੀਅਤ ਹਨ ਕਿ ਦੇਸ਼ ਵਿੱਚ ਨਾਅਰਾ ਪ੍ਰਚਲਤ ਹੈ ਕਿ ਬਾਬਾ ਸਾਹਿਬ ਕਾ ਦੂਸਰਾ ਨਾਮ ਕਾਂਸ਼ੀ ਰਾਮ ਕਾਂਸ਼ੀਰਾਮ। ਜਦੋਂ ਕਿ ਰਾਹੁਲ ਗਾਂਧੀ ਜੀ ਕਹਿ ਰਹੇ ਹਨ ਕਿ Kanshi Ram Ji Nothing ਕਾਸ਼ੀ ਰਾਮ ਇਜ ਨਥਿੰਗ ਵਰਗੀਆਂ ਗਲਤ ਟਿੱਪਣੀਆਂ ਕਰ ਰਹੇ। ਇਹ ਰਾਹੁਲ ਗਾਂਧੀ ਅਤੇ ਕਾਂਗਰਸ ਵੱਲੋਂ ਕੀਤਾ ਗਿਆ ਸਮੁੱਚੇ ਦਲਿਤ ਅਤੇ ਪਿਛੜੇ ਭਾਈਚਾਰੇ ਦਾ ਅਪਮਾਨ ਹੈ। ਗੜੀ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਸਮੁੱਚੇ ਦਲਿਤ ਭਾਈਚਾਰੇ ਤੋਂ ਮਾਫੀ ਮੰਗਣੀ ਚਾਹੀਦੀ ਹੈ।