ਮਜੀਠੀਆ ਖਿਲਾਫ਼ ਜਾਂਚ ਵਿਚ ਸ਼ਾਮਲ ਹੋਣਗੇ ਸਾਬਕਾ DGP ਚਟੋਪਧਿਆਏ

ਚੰਡੀਗੜ੍ਹ 27 ਜੂਨ ( ਖ਼ਬਰ ਖਾਸ ਬਿਊਰੋ)

ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਦਰਜ਼ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਮਾਮਲੇ ਵਿਚ ਸਾਬਕਾ  ਡੀਜੀਪੀ ਐ੍ਸ ਚਟੋਪਧਿਆਏ ਵੀ ਜਾਂਚ ਵਿਚ ਸ਼ਾਮਲ ਹੋ ਸਕਦੇ ਹਨ। ਚਟੋਪਧਿਆਏ ਜੇਕਰ ਜਾਂਚ ਵਿਚ ਸ਼ਾਮਲ ਹੋ ਕੇ ਮਜੀਠੀਆ ਖਿਲਾਫ਼ ਬਿਆਨ ਦਰਜ਼ ਕਰਵਾ  ਦਿੱਤੇ ਤਾਂ ਅਕਾਲੀ ਨੇਤਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਮੋਹਾਲੀ ਦੀ ਅਦਾਲਤ ਨੇ ਮਜੀਠੀਆ ਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ, ਹਾਲਾਂਕਿ ਵਿਜੀਲੈਂਸ ਨੇ ਪੁੱਛਗਿੱਛ ਕਰਨ ਲਈ 10 ਦਿਨ ਦਾ ਰਿਮਾਂਡ ਮੰਗਿਆਂ ਸੀ। 

ਐੱਸ ਚਟੋਪਧਿਆਏ ਨੇ ਡਰੱਗ ਮਾਮਲੇ ਵਿਚ ਜਾਂਚ ਕੀਤੀ ਸੀ, ਉਹਨਾਂ ਨੇ  ਤਿਆਰ ਕੀਤੀ ਗਈ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬੰਦ ਲਿਫਾਫ਼ੇ ਵਿਚ ਦਿੱਤੀ ਸੀ। ਇਥੇ ਇਹ ਵੀ ਦੱਸ਼ਿਆ ਜਾਂਦਾ ਹੈ ਕਿ ਮਜੀਠੀਆ ਖਿਲਾਫ਼ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਦਸਬੰਰ 2021 ਵਿਚ NDPS ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਸੀ। ਇਸ ਮਾਮਲੇ ਵਿਚ ਮਜੀਠੀਆ ਨੂੰ ਸੁਪਰੀਮ ਕੋਰਟ ਤੋ ਜ਼ਮਾਨਤ ਮਿਲੀ ਹੋਈ ਹੈ। ਡਰੱਗ ਮਾਮਲੇ ਵਿਚ ਸੂਬਾ ਸਰਕਾਰ ਨੇ ਕਈ ਵਿਸ਼ੇਸ਼ ਟੀਮਾਂ (ਐ੍ਸ.ਆਈ.ਟੀ) ਗਠਿਤ ਕੀਤੀਆਂ ਸਨ, ਪਰ ਹੁਣ ਤਾਜ਼ਾ ਮਾਮਲਾ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤਹਿਤ ਦਰਜ਼ ਕੀਤਾ ਹੈ।

ਸਰਕਾਰ ਦੇ ਸੂਤਰਾਂ ਮੁਤਾਬਿਕ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵਿਜੀਲੈਂਸ  ਜਾਂਚ ਵਿੱਚ ਸ਼ਾਮਲ ਹੋਣਗੇ। ਵਿਜੀਲੈਂਸ ਦੇ ਬੇਨਤੀ ਨੂੰ ਸਾਬਕਾ ਡੀਜੀਪੀ ਨੇ ਸਵੀਕਾਰ ਕਰ ਲਿਆ ਹੈ ਤੇ ਉਹ

ਅੱਜ ਦੁਪਹਿਰ 2 ਵਜੇ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣਗੇ। ਵਿਜੀਲੈਂਸ ਨੇ ਸਾਬਕਾ ਡੀਜੀਪੀ ਨੂੰ ਮਜੀਠੀਆ ਵਿਰੁੱਧ ਚੱਲ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਇੱਥੇ ਦੱਸਿਆ ਜਾਂਦਾ ਹੈ ਕਿ ਬਿਕਰਮ ਮਜੀਠੀਆ ਵਿਰੁੱਧ ਡਰੱਗਜ਼ ਕੇਸ ਦੀ ਜਾਂਚ ਦੌਰਾਨ ਸਿਧਾਰਥ ਚਟੋਪਾਧਿਆਏ ਡੀਜੀਪੀ ਸਨ। ਸਰਕਾਰ ਦਾ ਦਾਅਵਾ ਹੈ ਕਿ ਸਾਬਕਾ ਡੀਜੀਪੀ ਚਟੋਪਾਧਿਆਏ ਮਜੀਠੀਆ ਦੇ ਡਰੱਗ ਕਾਰੋਬਾਰ ਨਾਲ ਸਬੰਧਾਂ ਬਾਰੇ ਕਈ ਮਹੱਤਵਪੂਰਨ ਖੁਲਾਸੇ ਕਰ ਸਕਦੇ ਹਨ।

ਸਾਬਕਾ ਡੀਜੀਪੀ ਦੁਪਹਿਰ 2 ਵਜੇ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ, ਚੰਡੀਗੜ੍ਹ ਵਿੱਚ ਆਪਣਾ ਬਿਆਨ ਦਰਜ ਕਰਵਾਉਣਗੇ

Leave a Reply

Your email address will not be published. Required fields are marked *