ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਉਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

ਬਟਾਲਾ 26 ਜੂਨ (ਖ਼ਬਰ ਖਾਸ ਬਿਊਰੋ)

ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਉਤੇ ਜਾਨਲੇਵਾ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਹਰਜੀਤ ਕੌਰ ਅੱਜ ਕਰੀਬ ਨੌ ਵਜੇ ਅਰਬਨ ਅਸਟੇਟ ਸਥਿਤ ਆਪਣੇ ਘਰ  ਦੇ ਬਾਹਰ ਖੜੀ ਸੀ ਕਿ ਅਣਪਛਾਤਿਆਂ ਨੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ।  ਗੋਲੀ ਲੱਗਣ ਨਾਲ ਹਰਜੀਤ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਜਦੋਕਿ ਇੱਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ।  ਮ੍ਰਿਤਕ  ਦੀ ਪਛਾਣ ਕਰਨਬੀਰ ਸਿੰਘ ਵਾਸੀ ਭਿਖੋਵਾਲੀ ਵਜੋਂ ਹੋਈ ਹੈ, ਜੋ ਕਿ ਉਸ ਵਕਤ ਹਰਜੀਤ ਕੌਰ ਦੇ ਨੇੜੇ ਖੜ੍ਹਾ ਸੀ।

ਜਖਮੀ ਹਾਲਤ ਵਿਚ ਹਰਜੀਤ ਕੌਰ ਨੂੰ  ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।ਘਟਨਾ ਦੀ ਖਬਰ ਮਿਲਣ ਨਾਲ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਵਾਲੇ ਸਥਾਨ ਉਤੇ ਪਹੁੰਚ ਗਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੇ ਹਨ। ਇਸ ਵਾਰਦਾਨ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

Leave a Reply

Your email address will not be published. Required fields are marked *