ਚੰਡੀਗੜ੍ਹ 11 ਜੁਲਾਈ (ਖ਼ਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤੀਕ) ਭਾਰਤ ਵੱਲੋਂ ਏਕਤਾ ਲਈ ਸਮੂਹ ਜਥੇਬੰਦੀਆਂ ਨੂੰ ਲਿਖੀ ਗਈ ਚਿੱਠੀ, ਕਿਸਾਨੀ ਉੱਪਰ ਨਿੱਤ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਅਤੇ ਸਰਕਾਰਾਂ ਨੂੰ ਦੇਸ਼, ਕਿਸਾਨ ਨੂੰ ਮਾਰੂ ਨੀਤੀਆਂ ਤੋਂ ਪਿੱਛੇ ਮੋੜਨ ਵਾਸਤੇ ਸਮੂਹ ਜਥੇਬੰਦੀਆਂ ਦੀ ਏਕਤਾ ਹੋਣੀ ਜਰੂਰੀ ਹੈ।
ਐਸਕੇਐਮ ਗੈਰ ਰਾਜਨੀਤਿਕ ਭਾਰਤ ਦੇ ਕਨਵੀਨਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਐਸਕੇਐਮ ਗੈਰ ਸਿਆਸੀ ਸ਼ੁਰੂ ਤੋਂ ਹੀ ਜਥੇਬੰਦੀਆਂ ਦੀ ਏਕਤਾ ਦਾ ਹਾਮੀ ਰਿਹਾ ਹੈ ਅਤੇ ਸਮੇਂ ਸਮੇਂ ਤੇ ਦੇਸ਼ ਭਰ ਦੀਆਂ ਸਾਰੀਆਂ ਹੀ ਜਥੇਬੰਦੀਆਂ ਤੱਕ ਏਕਤਾ ਸਬੰਧੀ ਪਹੁੰਚ ਕੀਤੀ ਜਾਂਦੀ ਰਹੀ ਹੈ, ਇਸ ਲਈ ਹੀ ਅੱਜ ਐਸਕੇਐਮ ਗੈਰ ਸਿਆਸੀ ਵੱਲੋਂ ਦੇਸ਼ ਭਰ ਦੀਆਂ ਸਮੂਹ ਜਥੇਬੰਦੀਆਂ ਨੂੰ ਏਕਤਾ ਸਬੰਧੀ ਚਿੱਠੀ ਲਿਖੀ ਗਈ ਹੈ ਅਤੇ ਦੇਸ਼ ਦੀ ਹਰ ਇੱਕ ਜਥੇਬੰਦੀ ਤੱਕ ਪਹੁੰਚ ਕਰਦੇ ਹੋਏ ਸਾਰੀਆ ਜਥੇਬੰਦੀਆਂ ਦੀ ਏਕਤਾ ਲਈ ਉਹਨਾ ਤੱਕ ਇਹ ਚਿੱਠੀ ਪਹੁੰਚਾਈ ਗਈ ਹੈ।
ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਉੱਪਰ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਵਾਸਤੇ ਦੇਸ਼ ਭਰ ਦੀਆਂ ਸਮੂਹ ਜਥੇਬੰਦੀਆਂ ਦੀ ਏਕਤਾ ਹੋਣੀ ਬਹੁਤ ਜਰੂਰੀ ਹੈ ਤਾਂ ਹੀ ਅਸੀਂ ਇਹਨਾਂ ਕਾਰਪੋਰੇਟ ਪੱਖੀ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਇਕੱਠੇ ਹੋ ਕੇ ਪਿੱਛੇ ਮੋੜ ਸਕਦੇ ਹਾਂ। ਉਹਨਾਂ ਅੱਗੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਜਿਵੇਂ ਜਿਵੇਂ ਜਥੇਬੰਦੀਆਂ ਵੱਲੋਂ ਏਕਤਾ ਲਈ ਹੁੰਗਾਰਾ ਆ ਰਿਹਾ ਹੈ, ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਵਿੱਚ ਏਕਤਾ ਕਰਨ ਲਈ ਹੋਰ ਵੀ ਜਿਆਦਾ ਯਤਨ ਕਰਨ ਦੀ ਲੋੜ ਹੈ ਅਤੇ ਐਸਕੇਐਮ ਗੈਰ ਸਿਆਸੀ ਵੱਲੋਂ ਪੂਰੇ ਦੇਸ਼ ਦੀਆਂ ਉਹਨਾਂ ਜਥੇਬੰਦੀਆਂ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚਿੱਠੀਆਂ ਪਹੁੰਚਾਈਆਂ ਗਈਆਂ ਹਨ ਜਿੰਨਾ ਜਥੇਬੰਦੀਆਂ ਵੱਲੋਂ ਅਜੇ ਤੱਕ ਸਮੂਹਿਕ ਏਕਤਾ ਵਿੱਚ ਪੈਰ ਨਹੀਂ ਧਰਿਆ ਗਿਆ।