ਚੰਡੀਗੜ੍ਹ 11 ਜੁਲਾਈ (ਖ਼ਬਰ ਖਾਸ ਬਿਊਰੋ)
ਅੱਜ ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰੀਤਮ ਸਿੰਘ ਸੋਢੀ ਹਾਲ ਵਿੱਚ ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਛੋਟੇ ਪੁੱਤਰ ਹਿਰਦੇਪਾਲ ਸਿੰਘ, ਸਾਬਕਾ ਡੀ.ਜੀ.ਪੀ ਰਾਜਦੀਪ ਸਿੰਘ ਗਿੱਲ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਸਿੱਖ ਚਿੰਤਕ ਰਾਜਵਿਦੰਰ ਸਿੰਘ ਰਾਹੀ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਵੱਲੋਂ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਭਾਈ ਜੈਤਾ ਜੀ ਫਾਉਂਡੇਸ਼ਨ ਦੇ ਡਾਇਰੈਕਟਰ ਸ. ਹਰਪਾਲ ਸਿੰਘ ਸਨ।
ਸਭ ਤੋਂ ਪਹਿਲਾਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਜੀ ਆਇਆ ਕਿਹਾ ਗਿਆ। ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਮੁਲਤਾਨੀ ਵੱਲੋਂ ਮਹਿਮਾਨਾ ਦੀ ਜਾਣ ਪਛਾਣ ਕਰਵਾਈ ਗਈ। ਸਟੇਜ ਸੰਚਾਲਨ ਸ਼ੇਰ ਜਗਜੀਤ ਸਿੰਘ ਵੱਲੋਂ ਕੀਤਾ ਗਿਆ। ਕੇਅਰ ਹਿਊਮਨ ਫਾਉਂਡੇਸ਼ਨ ਦੀ ਚੇਅਰ ਪਰਸਨ ਸਰਬਜੀਤ ਕੌਰ ਵੱਲੋਂ ਟਰੱਸਟ ਦੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਗਈ।
ਸਮਾਗਮ ਵਿੱਚ ਰਾਜਵਿੰਦਰ ਸਿੰਘ ਰਾਹੀ ਅਤੇ ਕਰਨਲ ਜਗਤਾਰ ਸਿੰਘ ਮੁਲਤਾਨੀ ਵੱਲੋਂ ਸੰਪਾਦਤ ਕੀਤੀ ਪੁਸਤਕ “ਸੇਵਾ ਦੇ ਪੁੰਜ ਬਾਪੂ ਜੁਗਰਾਜ ਸਿੰਘ ਗਿੱਲ” ਰਿਲੀਜ਼ ਕੀਤੀ ਗਈ। ਉਪਰੰਤ ਬਾਪੂ ਜੁਗਰਾਜ ਸਿੰਘ ਗਿੱਲ ਦੇ ਜੀਵਨ ਸਬੰਧੀ ਡਾ. ਕੁਲਦੀਪ ਸਿੰਘ ਗਿੱਲ ਮੋਗਾ, ਰਮੇਸ਼ ਕੁਮਾਰ ਅਗਰਵਾਲ, ਕਰਨਲ ਰਾਜਦੀਪ ਸਿੰਘ, ਮੈਡਮ ਗੀਤਾ ਅਹੂਜਾ, ਪੱਤਰਕਾਰ ਕ੍ਰਿਸ਼ਨ ਸੂਦ ਮੋਗਾ, ਐਡਵੋਕੇਟ ਬੇਅੰਤ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਰਨਲ ਟੀ.ਐਸ ਬੇਦੀ, ਸ. ਹਰਪਾਲ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ, ਸ਼੍ਰੋਮਣੀ ਲੇਖਕ ਬਹਾਦਰ ਸਿੰਘ ਗੋਸ਼ਲ, ਗੁਰਮੀਤ ਸਿੰਘ ਜੌੜਾ, ਰਤੀਕੰਤ ਸਿੰਘ ਪ੍ਰੀਤ ਲੜੀ, ਡਾ. ਪੰਨਾ ਲਾਲ ਮੁਸਤਾਫਾਬਾਦੀ, ਜਗਤਾਰ ਸਿੰਘ , ਬਲਵਿੰਦਰ ਸਿੰਘ, ਜਗਜੀਤ ਸਿੰਘ ਰਤਨਗੜ੍ਹ, ਅਮਰਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਸ਼ਾਮਿਲ ਹੋਏ।