ਗੜੀ ਨੇ ਕਿਹਾ ਕਿ ਬੈਨੀਵਾਲ ਦੇ ਝੂਠ ਨਾਲ ਉਸਦਾ ਸਿਆਸੀ ਕਤਲ ਹੋਇਆ, ਸੰਪਤੀ ਦਾ ਨਸ਼ਰ ਕੀਤਾ ਬਿਓਰਾ

ਚੰਡੀਗੜ 12 ਨਵੰਬਰ (ਖ਼ਬਰ ਖਾਸ ਬਿਊਰੋ)

ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਦੇ ਮਾਧਿਅਮ ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਮੈਂ ਉਹ ਸਬੂਤ ਜਨਤਕ ਖੇਤਰ ਵਿੱਚ ਰੱਖ ਰਿਹਾ ਹਾਂ, ਜਿਸ ਲਈ ਮੈਂ ਭੈਣ ਮਾਇਆਵਤੀ ਜੀ ਤੋਂ ਮੁਲਾਕਾਤ ਲਈ 5 ਨਵੰਬਰ ਨੂੰ ਪਾਰਟੀ ਦਫਤਰ ਵਿਖੇ ਫੋਨ ਕੀਤਾ ਸੀ। ਗੜੀ ਨੇ ਪੰਜਾਬ ਦਿੱਲੀ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੂੰ ਸਵਾਲ ਪੁੱਛਦਿਆ ਕਿਹਾ ਹੈ ਕਿ ਬਸਪਾ ਵਰਕਰ ਤੋਂ ਮੋਟਰਸਾਈਕਲ ਵੀ ਨਹੀਂ ਖਰੀਦਿਆ ਜਾ ਰਿਹਾ, ਫਿਰ ਬੈਨੀਵਾਲ ਨੇ 7 ਕਰੋੜ ਰੁਪਏ ਦੀਆਂ 13 ਜ਼ਮੀਨਾਂ/ਪਲਾਟ/ਦੁਕਾਨਾਂ ਕਿਵੇਂ ਖਰੀਦੀਆਂ?

4 ਕਰੋੜ ਦੀ ਲਾਗਤ ਨਾਲ ਬਣੇ ਮਹਿਲ ਵਰਗੇ ਘਰ ਅਤੇ ਸ਼ੋ-ਰੂਮ ਕਿਵੇਂ ਬਣੇ?

ਚਾਰ ਸਾਲਾਂ ‘ਚ 80 ਲੱਖ ਰੁਪਏ ਦੀਆਂ ਚਾਰ ਗੱਡੀਆਂ ਕਿਵੇਂ ਬਣੀਆਂ?

2021, 2022 ਅਤੇ 2023 ਦੇ ਢਾਈ ਸਾਲਾਂ ਵਿੱਚ 12 ਕਰੋੜ ਰੁਪਏ ਦੀਆਂ ਜਾਇਦਾਦਾਂ/ਕਾਰਾਂ/ਸੌਰੂਮ/ਘਰ/ਦੁਕਾਨਾਂ ਕਿਵੇਂ ਬਣਾਈਆਂ ਗਈਆਂ?

2022 ਵਿਧਾਨ ਸਭਾ ਚੋਣਾਂ ਤਹਿਤ ਪੰਜਾਬ ਵਿੱਚ ਪਾਰਟੀ ਦੀਆਂ ਟਿਕਟਾਂ ਵੇਚ ਕੇ ਇਕੱਠੇ ਕੀਤੇ ਸਾਰੇ ਫੰਡ ਕੇਂਦਰ ਨੂੰ ਇਮਾਨਦਾਰੀ ਨਾਲ ਕਿਉਂ ਨਹੀਂ ਜਮ੍ਹਾ ਕਰਵਾਏ?

ਪੰਜਾਬ ਦੇ ਬਸਪਾ ਦਫਤਰ ਦਾ ਮੇਨਟੀਨੈਂਸ ਫੰਡ ਹਰ ਮਹੀਨੇ ਔਸਤਨ 60/70 ਹਜ਼ਾਰ ਰੁਪਏ ਕਿਉਂ ਚੋਰੀ ਕੀਤਾ ਗਿਆ, ਜੋ ਕਿ ਪਿਛਲੇ 65ਮਹੀਨਿਆਂ ਵਿਚ 25 ਲੱਖ ਰੁਪਏ ਦੀ ਲੁੱਟ ਹੈ, ਜੇਕਰ 15 ਮਹੀਨੇ ਫੰਡ ਨਹੀਂ ਵੀ ਆਇਆ?

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਸਬੂਤ ਵਜੋਂ ਇੱਕ ਪੀਡੀਐਫ PDFਫਾਈਲ ਦਿੱਤੀ ਗਈ ਹੈ, ਜਿਸ ਵਿੱਚ ਮਿਤੀ/ਮਹੀਨਾ/ਸਾਲ ਸਮੇਤ 13 ਜ਼ਮੀਨਾਂ ਦੀ ਸਰਕਾਰੀ ਫਰਦ ਪੇਸ਼ ਹੈ।

ਸਬੂਤ ਵਜੋਂ ਚਾਰ ਵਾਹਨਾਂ ਦੇ ਆਰਸੀ ਅਤੇ ਗੱਡੀ ਨੰਬਰ ਦਿੱਤੇ ਗਏ ਹਨ।

ਬਹੁਜਨ ਸਮਾਜ ਦੇ ਫੰਡਾਂ ਤੇ ਡਾਕਾ ਮਾਰਨ ਵਾਲੇ ਦਾ ਨਾਮ – ਰਣਧੀਰ ਸਿੰਘ ਬੈਨੀਵਾਲ, ਇੰਚਾਰਜ ਬਸਪਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ।
ਪਤਨੀ ਦਾ ਨਾਮ – ਸੁਨੀਤਾ
ਪੁੱਤ ਦਾ ਨਾਮ – ਨੀਸ਼ੂ ਬੈਨੀਵਾਲ, ਵਿਨੇਸ਼ ਬੈਨੀਵਾਲ
ਬਹੂ ਦਾ ਨਾਮ – ਸ਼ਿਖਾ ਬੈਨੀਵਾਲ
ਪਰਿਵਾਰਕ ਨਾਮ ਇਸ ਲਈ ਦਿੱਤੇ ਗਏ ਹਨ ਤਾਂ ਜੋ ਜਾਇਦਾਦਾਂ/ਵਾਹਨਾਂ ਦੇ ਮਾਲਕ ਦਾ ਨਾਮ ਸਮਝਿਆ ਜਾ ਸਕੇ।

2021 ਵਿੱਚ 6 ਜਾਇਦਾਦਾਂ ਦੀ ਖਰੀਦੀ ਬਾਜ਼ਾਰੀ ਕੀਮਤ – 3 ਕਰੋੜ

2022 ‘ਚ 3 ਜਾਇਦਾਦਾਂ ਖਰੀਦੀਆਂ, ਸ਼ੋਅ ਰੂਮ ਬਣਾਇਆ, ਘਰ ਬਣਾਇਆ – ਬਾਜ਼ਾਰੀ ਕੀਮਤ 3 ਕਰੋੜ 30 ਲੱਖ ਰੁਪਏ

2023 ‘ਚ 4 ਜਾਇਦਾਦਾਂ ਖਰੀਦੀਆਂ, ਇਕ ਹੋਰ ਘਰ ਬਣਾਇਆ – ਬਾਜ਼ਾਰੀ ਕੀਮਤ 5 ਕਰੋੜ

ਚਾਰ ਸਾਲਾਂ ਵਿੱਚ 4 ਵਾਹਨ ਖਰੀਦੇ, ਇੱਕ ਇਨੋਵਾ 2019 ਵਿੱਚ, ਇਨੋਵਾ ਕ੍ਰਿਸਟਾ ਜਨਵਰੀ 2022, ਮਾਰੂਤੀ ਵੈਗਨ ਆਰ ਜਨਵਰੀ 2022, ਇਨੋਵਾ ਹਾਈਬ੍ਰਿਡ 2023 – ਆਨ ਰੋਡ ਕੀਮਤ ਕੀਮਤ 80 ਲੱਖ

ਉਪਰੋਕਤ ਸਮੁੱਚੀ ਜਾਣਕਾਰੀ ਮੀਡੀਆ ਵਿੱਚ ਰੱਖਦੇ ਹੋਏ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪਿਛਲੇ 25 ਸਾਲ ਦਾ ਸੰਘਰਸ਼ ਬਹੁਤ ਭਾਵਨਾਤਮਕ ਤੇ ਕੁਰਬਾਨੀ ਭਰਿਆ ਸੀ। ਸਾਹਿਬ ਕਾਂਸ਼ੀਰਾਮ ਨੇ ਸਾਨੂੰ ਸੰਸਕਾਰ ਦਿੱਤੇ ਸਨ ਕਿ ਸਮਾਂ ਦਿਮਾਗ ਧਨ ਕੁਰਬਾਨ ਕਰਕੇ ਬਹੁਜਨ ਸਮਾਜ ਦੀ ਸਦੀਆਂ ਤੋਂ ਵਿਗੜੀ ਗੱਲ ਨੂੰ ਬਣਾਉਣਾ ਹੈ। ਪ੍ਰੰਤੂ ਕੁਝ ਲੁਟੇਰੇ ਤੇ ਡਾਕੂ ਅਨਸਰ ਪਰਭਾਰੀ ਬਣਕੇ ਆਏ ਤੇ ਬਹੁਜਨ ਸਮਾਜ ਦਾ ਸਮਾਂ ਦਿਮਾਗ ਧਨ ਲੁੱਟਕੇ ਕਰੋੜਾਂ ਦੀਆਂ ਪ੍ਰੋਪਰਟੀਆਂ ਬਣਾਈਆਂ ਅਤੇ ਬਹੁਜਨ ਸਮਾਜ ਪਾਰਟੀ ਨੂੰ ਨਿਘਾਰ ਤੇ ਛੱਡ ਦਿੱਤਾ। ਬਸਪਾ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੀ ਅਗਵਾਈ ਵਿੱਚ ਵਿਚਾਰਧਾਰਕ ਤੌਰ ਤੇ ਬਹੁਜਨ ਸਮਾਜ ਨੂੰ ਮਜਬੂਤ ਕਰਨ ਲਈ ਜਵਾਨੀ ਦੇ 25 ਸਾਲ ਲਗਾਏ ਹਨ। ਜਿਸ ਦਾ ਅੰਤ ਬਹੁਤ ਦੁਖਦਾਈ ਹੋਇਆ ਹੈ, ਅੱਜ ਮੈਂ ਆਪਣੇ ਆਪ ਨੂੰ ਰਾਜਨੀਤਿਕ ਕਬਰ ਵਿੱਚ ਪਿਆ ਮਹਿਸੂਸ ਕਰਦਾ ਹਾਂ। ਉਸ ਤੋਂ ਵੀ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਬਹੁਜਨ ਸਮਾਜ ਨੂੰ ਸੱਤਾਧਾਰੀ ਸਮਾਜ ਬਣਾਉਣ ਦੀ ਲੜਾਈ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਬੰਧਕੀ ਢਾਂਚੇ ਵਿੱਚ ਆਏ ਨਿਘਾਰ ਦੀ ਨਿਸ਼ਾਨੀ ਦਾ ਨਾਮ ਹੈ ਕਿ ਮੈਨੂੰ ਅਤੇ ਮੇਰੇ ਵਰਗੇ ਬਹੁਤ ਸਾਰੇ ਜੁਝਾਰੂ ਸਾਥੀਆਂ ਨੂੰ ਪਾਰਟੀ ਵਿੱਚੋਂ ਬਰਖਾਸਤ ਕਰਨਾ। ਇਹ ਬਰਖਾਸਤੀ ਮੈਂ ਪਹਿਲੇ ਦਿਨ ਹੀ ਖਿੜੇ ਮੱਥੇ ਤੇਰਾ ਭਾਣਾ ਮਿੱਠਾ ਲਾਗੇ ਕਰਕੇ ਸਵੀਕਾਰ ਕੀਤੀ ਸੀ। ਅੱਜ ਮੈਂ ਬਹੁਜਨ ਸਮਾਜ ਪਾਰਟੀ ਨੂੰ ਲੈਕੇ ਕਿਸੇ ਮੁੱਦੇ ਤੇ ਇਹ ਆਪਣੀ ਆਖਰੀ ਸੋਸ਼ਲ ਮੀਡੀਆ ਪੋਸਟ ਤੇ ਪ੍ਰੈਸ ਨੋਟ ਮੀਡੀਆ ਵਿੱਚ ਪਾ ਰਿਹਾ ਹਾਂ। ਬਹੁਜਨ ਸਮਾਜ ਪਾਰਟੀ ਦੇ ਸਮੁੱਚੇ ਵਰਕਰਾਂ ਅਤੇ ਲੀਡਰਸ਼ਿਪ ਨੂੰ ਮੇਰੀ ਅਪੀਲ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭਾਵਨਾ ਦੇ ਵਹਿਣ ਚ ਆਕੇ ਪਾਰਟੀ ਤੋਂ ਅਸਤੀਫਾ ਨਾ ਦੇਣ, ਸਗੋਂ ਪਾਰਟੀ ਚ ਰਹਿਕੇ ਪਾਰਟੀ ਨੂੰ ਬਚਾਉਣ ਲਈ ਡਾਕੂਆਂ ਤੇ ਸਵਾਲ ਕਰਨ। ਅੱਜ ਮੈਂ ਆਪਣੇ ਆਪ ਨੂੰ ਗਾੜ੍ਹੇ ਕਾਲੇ ਹਨੇਰੇ ਵਿੱਚ ਮਹਿਸੂਸ ਕਰ ਰਿਹਾ ਹਾਂ ਜਿੱਥੋਂ ਮੈਂ ਆਸ਼ਾ ਦੀ ਕਿਰਨ ਲੱਭ ਰਿਹਾ ਹਾਂ। ਮੈਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਬਹੁਜਨ ਸਮਾਜ ਨੂੰ ਪੰਜਾਬ ਵਿੱਚ ਸੱਤਾ ਦਾ ਮਾਲਕ ਬਣਾਉਣ ਦੀ ਲੜਾਈ ਮੈਂ ਜਰੂਰ ਲੜਾਂਗਾ। ਮੈਨੂੰ ਆਪਣੇ ਸਾਥੀਆਂ ਤੇ ਭਰੋਸਾ ਹੈ, ਕਿ ਬਹੁਜਨ ਸਮਾਜ ਦਾ ਮੁੱਖ ਮੰਤਰੀ ਬਣੇ ਇਸ ਲਈ ਆਉਣ ਵਾਲੇ ਸਮੇਂ ਚ ਉਹ ਮੇਰਾ ਸਾਥ ਜਰੂਰ ਦੇਣਗੇ। ਆਪਣੇ ਕਤਲ ਦੇ ਦਰਦ ਦੀ ਬਿਆਨਬਾਜੀ ਇਹਨਾਂ ਸ਼ਬਦਾਂ ਨਾਲ ਹੀ ਕਰ ਸਕਦਾ ਹਾਂ ਕਿ
“ਕੋਨ ਖਰੀਦੇਗਾ ਤੇਰੇ ਰੁਖ਼ਸਾਰ ਸੇ ਤੇਰੀ ਆਂਖ ਕਾ ਪਾਨੀ,
ਵੋਹ ਜੌ ਦਰਦ ਕਾ ਤਾਜਿਰ ਥਾ, ਮੋਹੱਬਤ ਛੋੜ ਦੀ ਉਸਨੇ!!”

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਗੜੀ ਤੇ ਬੈਨੀਵਾਲ ਦੀ ਵਿਗੜਨ ਨਾਲ ਹੁਣ ਉਹ ਗੀਤ ਦੀਆਂ ਸਤਰਾਂ ਯਾਦ ਆ ਗਈਆਂ ਕਿ ਯਾਰੀ ਲੱਗੀ ਤਾਂ ਲਵਾਤੇ ਤਖ਼ਤੇ, ਟੁੱਟੀ ਤਾਂ ਚੁਗਾਠ ਪੁੱਟ ਲਈ.

ਉਧਰ ਰਣਧੀਰ  ਬੈਨੀਪਾਲ ਨੇ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ।

Leave a Reply

Your email address will not be published. Required fields are marked *