ਲਾਰੈਂਸ ਬਿਸ਼ਨੋਈ ਬਾਬਾ ਸਿੱਦੀਕੀ ਦੀ ਸੀਟ ਤੋਂ ਲੜੇਗਾ ਚੋਣ?

ਮੁੰਬਈ 26 ਅਕਤੂਬਰ (ਖ਼ਬਰ ਖਾਸ ਬਿਊਰੋ)

ਉੱਤਰੀ ਭਾਰਤੀ ਵਿਕਾਸ ਸੈਨਾ ਦੇ ਨੇਤਾ ਸੁਨੀਲ ਸ਼ੁਕਲਾ ਪੱਛਮੀ ਬਾਂਦਰਾ ਹਲਕੇ ਤੋਂ ਲਾਰੇਂਸ ਬਿਸ਼ਨੋਈ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨਾ ਚਾਹੁੰਦੇ ਹਨ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਲਾਰੈਂਸ ਬਿਸ਼ਨੋਈ ਸਹਿਮਤੀ ਦੇ ਦਿੰਦੇ ਹਨ ਤਾਂ ਉਹ ਜਲਦੀ ਹੀ 50 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦੇਣਗੇ।

ਮਹਾਰਾਸ਼ਟਰ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਚੋਣ ਤੋਂ ਪਹਿਲਾਂ ਇੱਕ ਵਾਰ ਫਿਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਦੀ ਚਰਚਾ ਤੇਜ਼ ਹੋ ਗਈ ਹੈ।  ਚੋਣ ਕਮਿਸ਼ਨ ਕੋਲ ਰਜਿਸਟਰਡ ਸਿਆਸੀ ਪਾਰਟੀ ਉੱਤਰੀ ਭਾਰਤੀ ਵਿਕਾਸ ਸੈਨਾ ਨੇ ਲਾਰੇਂਸ ਬਿਸ਼ਨੋਈ ਵਲੋਂ ਨਾਮਜ਼ਦਗੀ ਦਾਖ਼ਲ ਕਰਨ ਲਈ ਰਿਟਰਨਿੰਗ ਅਫ਼ਸਰ ਤੋਂ ਏਬੀ ਫਾਰਮ ਦੀ ਮੰਗ ਕੀਤੀ ਸੀ। ਨਾਮਜ਼ਦਗੀ ਭਰਨ ਲਈ ਏਬੀ ਫਾਰਮ ਹੋਣਾ ਜ਼ਰੂਰੀ ਤੇ ਰਸਮੀ ਦਸਤਾਵੇਜ਼ ਹੈ। ਉੱਤਰੀ ਭਾਰਤੀ ਵਿਕਾਸ ਸੈਨਾ ਦੇ ਨੇਤਾ ਸੁਨੀਲ ਸ਼ੁਕਲਾ ਪੱਛਮੀ ਬਾਂਦਰਾ ਹਲਕੇ ਤੋਂ ਲਾਰੇਂਸ ਬਿਸ਼ਨੋਈ ਦੀ ਤਰਫੋਂ ਨਾਮਜ਼ਦਗੀ ਦਾਖਲ ਕਰਨਾ ਚਾਹੁੰਦੇ ਹਨ। ਇਹ ਹਲਕਾ ਐਨਸੀਪੀ ਦੇ ਮਰਹੂਮ ਆਗੂ ਬਾਬਾ ਸਿੱਦੀਕੀ ਦਾ ਸੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਲਾਰੈਂਸ ਬਿਸ਼ਨੋਈ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮੰਗ
ਰਿਟਰਨਿੰਗ ਅਫਸਰ ਨੂੰ ਲਿਖੇ ਪੱਤਰ ਵਿੱਚ ਸੁਨੀਲ ਸ਼ੁਕਲਾ ਨੇ ਦਾਅਵਾ ਕੀਤਾ ਕਿ ਉਹ ਫਾਰਮ ’ਤੇ ਲਾਰੈਂਸ ਬਿਸ਼ਨੋਈ ਦੇ ਦਸਤਖਤ ਲੈਣਗੇ। ਬਿਸ਼ਨੋਈ ਦੀ ਉਮੀਦਵਾਰੀ ਨੂੰ ਪ੍ਰਮਾਣਿਤ ਕਰਨ ਲਈ ਇਹ ਜ਼ਰੂਰੀ ਕਦਮ ਹੈ। ਇਹ ਗੱਲ ਲਾਰੇਂਸ ਬਿਸ਼ਨੋਈ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਟਿਕਟ ਦੀ ਪੇਸ਼ਕਸ਼ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਕਹੀ ਗਈ ਹੈ। ਪੱਤਰ ਵਿੱਚ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇਕਰ ਲਾਰੈਂਸ ਬਿਸ਼ਨੋਈ ਮਨਜ਼ੂਰੀ ਦਿੰਦੇ ਹਨ ਤਾਂ ਉਹ ਜਲਦੀ ਹੀ 50 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦੇਵੇਗੀ।
ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਹਾਲ ਹੀ ‘ਚ ਉਨ੍ਹਾਂ ਦਾ ਨਾਂ NCP ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ‘ਚ ਚਰਚਾ ‘ਚ ਆਇਆ ਸੀ। ਪੱਛਮੀ ਬਾਂਦਰਾ ਹਲਕਾ  ਦਰਅਸਲ ਬਾਬਾ ਸਿੱਦੀਕੀ ਦਾ ਹਲਕਾ ਸੀ। ਉੱਤਰੀ ਭਾਰਤੀ ਵਿਕਾਸ ਸੈਨਾ ਦੇ ਨੇਤਾ ਸੁਨੀਲ ਸ਼ੁਕਲਾ ਪਹਿਲਾਂ ਖਾਰ ਥਾਣੇ ਗਏ ਅਤੇ ਫਿਰ ਬਲਕਰਨ ਬਰੈਡ ਦੇ ਨਾਂ ‘ਤੇ ਨਾਮਜ਼ਦਗੀ ਪੱਤਰ ਲੈਣ ਲਈ ਰਿਟਰਨਿੰਗ ਅਧਿਕਾਰੀ ਕੋਲ ਪਹੁੰਚੇ। ਦਰਅਸਲ, ਲਾਰੈਂਸ ਬਿਸ਼ਨੋਈ ਦਾ ਅਸਲੀ ਨਾਂ ਬਲਕਰਨ ਬ੍ਰੈਡ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਚੋਣਾਂ ਇੱਕੋ ਪੜਾਅ ਵਿੱਚ ਹੋਣਗੀਆਂ
288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਲਈ ਚੋਣਾਂ 20 ਨਵੰਬਰ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ, ਜਦਕਿ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 288 ਮੈਂਬਰੀ ਵਿਧਾਨ ਸਭਾ ਵਿੱਚ ਸਭ ਤੋਂ ਵੱਧ 105 ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੂੰ 56 ਸੀਟਾਂ ਮਿਲੀਆਂ ਸਨ। ਦੂਜੇ ਪਾਸੇ ਐਨਸੀਪੀ ਨੂੰ 54 ਸੀਟਾਂ ਮਿਲੀਆਂ ਹਨ ਜਦਕਿ ਉਸ ਦੀ ਭਾਈਵਾਲ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *