ਡੇਢ ਦਰਜ਼ਨ ਮੁਲਾਜ਼ਮ ਆਗੂਆਂ ਖਿਲਾਫ਼ ਕੇਸ ਦਰਜ਼

ਚੰਡੀਗੜ੍ਹ 6 ਸਤੰਬਰ (ਖ਼ਬਰ ਖਾਸ ਬਿਊਰੋ)

ਮੁਲਾਜ਼ਮਾਂ ਦੀਆਂ ਮੰਗਾਂ ਮਨਾਉਣ ਲਈ ਪੰਜਾਬ ਸਰਕਾਰ ਉਤੇ ਦਬਾਅ ਪਾਉਣ ਲਈ ਰਾਜਧਾਨੀ ਵਿਖੇ ਧਰਨਾ ਦੇਣ ਵਾਲੇ ਮੁਲਾਜ਼ਮ ਆਗੂਆਂ ਉਤੇ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਚੰਡੀਗੜ ਪੁਲਿਸ ਦੇ ASI ਮੰਗਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ਼ ਕੀਤਾ ਗਿਆ ਹੈ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਰੈਲੀ ਮੌਕੇ ਜਿਹੜੇ ਆਗੂਆਂ ‘ਤੇ ਕੇਸ ਦਰਜ਼ ਕੀਤਾ ਗਿਆ ਹੈ, ਉਹਨਾਂ ਵਿਚ  ਜਰਮਨਜੀਤ ਸਿੰਘ, ਰਣਜੀਤ ਰਣੀਆ, ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ, ਬਾਜ ਸਿੰਘ ਖਹਿਰਾ, ਗੁਰਦੀਪ ਸਿੰਘ ਭੁੱਲਰ, ਸੁਖਦੇਵ ਸਿੰਘ ਚੈਨੀ, ਸੁਰਿੰਦਰ ਪਾਲ ਸਿੰਘ, ਕਰਮ ਸਿੰਘ, ਭਜਨ ਸਿੰਘ ਗਿੱਲ, ਐਸਕੇ ਕਲਸੀ, ਜਸਵੀਰ ਸਿੰਘ ਤਲਵਾਰ, ਰਾਧੇ ਰਾਮ, ਜਗਦੀਸ਼ ਸਿੰਘ ਚਾਹਲ, ਦਿਗਵਿਜੇ ਪਾਲ ਸਿੰਘ, ਗੋਵਿੰਦਰ ਸਿੰਘ, ਕਮਲਜੀਤ ਸਿੰਘ,ਸਤੀਸ਼ ਰਾਣਾ ਤੇ ਕੁਝ ਅਣਪਛਾਤੇ ਮੁਲਾਜ਼ਮ ਆਗੂਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਚੰਡੀਗੜ੍ਹ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੇ ਦੋਸ਼ ਲਾਇਆ ਹੈ ਕਿ ਉਹ ਸੈਕਟਰ 29 ਜੀਰੀ ਮੰਡੀ ਚੌਂਕ ‘ਤੇ ਮੌਜੂਦ ਸੀ. ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਰੈਲੀ ਕੀਤੀ ਜਾ ਰਹੀ ਸੀ। ਰੈਲੀ ਦੇ ਮੱਦੇ ਨਜ਼ਰ ਵੱਖਰੇ ਰੂਟ ਦਾ ਪ੍ਰਬੰਧ ਕੀਤਾ ਗਿਆ ਸੀ ਪ੍ਰੰਤੂ ਫਰੰਟ ਦੇ ਨੇਤਾਵਾਂ ਨੇ ਸੜਕ ਬਲੌਕ ਕਰ ਦਿੱਤੀ ਤੇ ਬੈਰੀਗੇਡ ਤੋੜਕੇ ਸੜ੍ਕ ਵਿਚਕਾਰ ਧਰਨਾ ਦੇ ਦਿੱਤਾ। ਜਿਸ ਨਾਲ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਮੁਲਾਜ਼ਮ ਆਗੂਆਂ ਖਿਲਾਫ਼ ਭਾਰਤੀਆਂ ਨਿਆ ਸਹਿੰਤਾ (BNS) ਐਕਟ ਧਾਰਾ 223 (ਏ )ਅਤੇ 285 ਤਹਿਤ ਕੇਸ ਦਰਜ ਕੀਤਾ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਧਰ ਮੁਲਾਜ਼ਮ ਆਗੂ ਪਵਨ ਕੁਮਾਰ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਸਤੰਬਰ ਮਟਕਾ ਚੌਂਕ, ਚੰਡੀਗੜ੍ਹ ਵਿਖੇ ਪੁੱਜਣ ਵਾਲੇ ਆਗੂਆਂ ਤੇ ਐੱਫ ਆਈ ਆਰ ਦਰਜ ਕੀਤੀ ਗਈ ਹੈ। ਮੁਲਾਜ਼ਮਾਂ ਨੇ ਸਾਂਤਮਈ ਧਰਨਾ ਦਿੱਤਾ ਅਤੇ ਕੋਈ ਵੀ ਕਾਨੂੰਨ ਨਹੀਂ ਤੋੜਿਆ।

Leave a Reply

Your email address will not be published. Required fields are marked *