ਇਸ਼ਕ ਵਿਚ ਅੰਨੀ ਔਰਤ ਨੇ ਮਰਵਾਇਆ ਪਤੀ, ਪ੍ਰੇਮੀ ਸਣੇ ਗ੍ਰਿਫ਼ਤਾਰ

ਇਸ਼ਕ ਵਿਚ ਅੰਨੀ ਹੋਈ ਪਤਨੀ ਨੇ ਖੁਦ ਉਜਾੜਿਆ ਆਪਣਾ ਬਾਗ

 

ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਜਾੰਦੀ ਹੋਈ।

ਸ਼੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਖ਼ਬਰ ਖਾਸ ਬਿਊਰੋ)

ਜ਼ਿਲੇ ਦੇ ਪਿੰਡ ਆਲਮਵਾ੍ਲਾ ‘ਚ ਜਸਕੌਰ ਸਿੰਘ ਦੀ ਹੋਈ ਮੌਤ ਦਾ ਸੁਰਾਗ ਪੁਲਿਸ ਨੇ ਲਗਾ ਲਿਆ ਹੈ। ਜਸਕੌਰ ਸਿੰਘ ਉਰਫ਼ ਸੋਨੀ ਦੀ ਮੌਤ ਕੁਦਰਤੀ ਨਹੀਂ ਸੀ ਹੋਈ ਬਲਕਿ ਇਸ਼ਕ ਵਿਚ ਅੰਨੀ ਹੋਈ  ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣਾ ਸੁਹਾਗ ਖੁਦ ਉਜਾੜਿਆ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਿਲਾ ਪੁਲਿਸ ਮੁਖੀ  (SSP) ਭਾਗੀਰਥ ਮੀਨਾ ਨੇ ਦੱਸਿਆ ਕਿ 17 ਅਪ੍ਰੈਲ ਨੂੰ ਜਸਕੌਰ ਸਿੰਘ ਉੱਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਉਸ ਵਕਤ ਮ੍ਰਿਤਕ ਦੀ ਭੈਣ ਕਿਰਨਦੀਪ ਕੌਰ ਜੋ ਕਿ ਪਿੰਡ ਫਿੱਡੇਕਲਾ ਥਾਣਾ ਸਦਰ ਕੋਟਕਪੂਰਾ ਦੀ ਨਿਵਾਸੀ ਹੈ, ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਸੀ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਐੱਸ.ਐੱਸ.ਪੀ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਕਿਰਨਦੀਪ ਕੌਰ ਨੇ ਪੁਲਿਸ ਨੂੰ ਦੁਬਾਰਾ ਸ਼ਿਕਾਇਤ ਕੀਤੀ ਕਿ ਉਸਦੇ ਭਰਾ ਦੀ ਮੌਤ ਕੁਦਰਤੀ ਨਹੀ ਹੋਈ ਬਲਕਿ ਉਸਨੂੰ ਸ਼ੱਕ ਹੈ ਕਿ ਉਸਦੇ ਭਰਾ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਡੀ.ਐੱਸ ਪੀ ਲੰਬੀ ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਟੀਮ ਨੇ ਜਾੰਚ ਕੀਤੀ। ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮ੍ਰਿਤਕ ਦੀ ਪਤਨੀ ਨੇ ਸਵੀਕਾਰ ਕੀਤਾ ਹੈ ਕਿ ਉਸਦੇ ਜਗਮੀਤ ਸਿੰਘ ਨਾਲ ਨਾਜ਼ਾਇਜ ਸਬੰਧ ਸਨ। ਜਿਲਾ ਪੁਲਿਸ ਮੁਖੀ   ਭਾਗੀਰਥ ਮੀਨਾ ਨੇ ਦੱਸਿਆ ਕਿ ਪੁਲਿਸ ਨੇ ਕੁਲਦੀਪ ਕੌਰ ਤੇ ਉਸਦੇ ਪ੍ਰੇਮੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਢਿੱਪਾਂਵਾਲੀ (ਜਿਲ੍ਹਾ ਫਾਜਿਲਕਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੋਸ਼ੀਆ ਨੇ ਪੁ੍ਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਦੋਸ਼ੀਆਂ ਨੇ ਦੱਸਿਆ ਕਿ ਮ੍ਰਿਤਕ ਉਨਾਂ ਦੇ ਪਿਆਰ ਵਿਚ ਰੋੜਾ ਸੀ, ਜਿਸ ਕਰਕੇ ਉਨਾਂ ਇਹ ਕਦਮ ਚੁੱਕਿਆ। ਪੁਲਿਸ ਅਨੁਸਾਰ ਦੋਸ਼ੀਆਂ ਨੇ ਜਸਕੌਰ ਸਿੰਘ ਨੂੰ  ਨਸ਼ੀਲੀ ਚੀਜ ਦੇ ਦਿੱਤੀ ਅਤੇ ਬਾਅਦ ਵਿਚ  ਉਸ ਦਾ ਸਰਹਾਣੇ ਨਾਲ ਸਾਹ ਘੁੱਟ ਕੇ ਕਤਲ ਕਰ ਦਿੱਤਾ ਸੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

 

Leave a Reply

Your email address will not be published. Required fields are marked *