ਕਿਸੇ ਕੀਮਤ ‘ਤੇ ਨਹੀਂ ਲੱਗਣ ਦਿਆਂਗੇ ਬਾਇਓ CNG ਪਲਾਂਟ – ਕੋਟਲੀ

ਭੋਗਪੁਰ 7 ਅਗਸਤ (ਖ਼ਬਰ ਖਾਸ ਬਿਊਰੋ )

ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਬਣ ਰਹੇ ਬਾਇਓ CNG ਪਲਾਂਟ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।  ਬੀਤੇ ਦਿਨ 51 ਮੈਂਬਰੀ ਸੰਘਰਸ਼ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਕੋਟਲੀ ਨੇ ਮਿੱਲ ਵਿਚ ਪਹੁੰਚ ਕੇ ਕੰਮ ਨੂੰ ਬੰਦ ਕਰਵਾਇਆ ਤੇ ਵੀਰਵਾਰ ਨੂੰ ਦਾਣਾ ਮੰਡੀ ਭੋਗਪੁਰ ਵਿਖੇ ਇਲਾਕੇ ਦੇ ਪਿੰਡਾਂ-ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਇਸ ਪਲਾਂਟ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਅਗਲੀ ਰਣਨੀਤੀ ਆਰੰਭੀ ਜਾਵੇਗੀ।

ਇਸ ਸੰਬੰਧੀ 51 ਮੈਂਬਰੀ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ ਨੇ ਦੱਸਿਆ ਕਿ ਬੀਤੇ ਦਿਨੀ ਮੁੱਖ ਮੰਤਰੀ ਨਿਵਾਸ ਜਲੰਧਰ ਵਿਖੇ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਦੇ ਦਿੱਤੇ ਧਰਨੇ ਤੋਂ ਬਾਅਦ ਉਸ ਕੰਮ ਨੂੰ ਡਿਪਟੀ ਕਮਿਸ਼ਨਰ ਵੱਲੋਂ ਰੁਕਵਾ ਦਿੱਤਾ ਗਿਆ ਸੀ ਤੇ ਇਸ ਸੰਬੰਧੀ ਇਸ ਕੰਮ ਨੂੰ ਬੰਦ ਕਰਨ ਦਾ ਲਿਖਤੀ ਮੰਗ-ਪੱਤਰ ਵੀ ਇਲਾਕੇ ਦੇ ਲੋਕਾਂ ਵਲੋਂ ਦਿੱਤਾ ਗਿਆ ਸੀ ਪਰੰਤੂ ਆਪਣੇ ਵਾਅਦੇ ਤੋਂ ਮੁਕਰਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਨੇ ਦੁਬਾਰਾ ਇਸ ਕੰਮ ਨੂੰ ਸ਼ੁਰੂ ਕਰਵਾਕੇ ਇਲਾਕੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ।  ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਖੰਡ ਮਿੱਲ ਦੇ ਚੇਅਰਮੈਨ ਅਤੇ ਬਾਇਓ-ਸੀ.ਐਨ.ਜੀ. ਪਲਾਂਟ ਕੰਪਨੀ ਵਿਚਕਾਰ ਜੇਕਰ ਜਲਦੀ ਸਮਝੌਤਾ ਰੱਦ ਨਹੀਂ ਕਰਦੀ ਤਾਂ ਇਲਾਕਾ ਵਾਸੀਆਂ ਨੂੰ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਣਾ ਪਵੇਗਾ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਆਦਮਪੁਰ ਦੇ ਡੀ.ਐੱਸ.ਪੀ. ਪੁਲਿਸ ਵਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਮੈਂਬਰਾ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਸੀ ਉਸ ਤੋਂ ਵੀ ਪ੍ਰਸ਼ਾਸਨ ਮੁਨਕਰ ਹੋ ਗਿਆ ਹੈ। ਇਸ ਮੌਕੇ ਹਰਵਿੰਦਰ ਸਿੰਘ ਡੱਲੀ ਭਾਜਪਾ ਆਗੂ ਨੇ ਕਿਹਾ ਕਿ ਇਹ ਕੋਈ ਰਾਜਨੀਤਕ ਲੜਾਈ ਨਹੀਂ ਹੈ ਬਲਕਿ ਆਉਣ ਵਾਲੀ ਪੀੜੀ ਦੇ ਭਵਿੱਖ ਦੀ ਲੜਾਈ ਹੈ ਜਿਸਨੂੰ ਕਾਮਯਾਬ ਕਰਨ ਲਈ ਹਰ ਇਲਾਕਾ ਵਾਸੀ ਨੂੰ ਇਸ ਸੰਘਰਸ਼ ਦਾ ਹਿੱਸਾ ਬਾਨਣ ਦੀ ਲੋੜ ਹੈ। ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਅਮ੍ਰਿਤਪਾਲ ਸਿੰਘ ਖਰਲਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਰਾਕੇਸ਼ ਬੱਗਾ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਵੀ ਇਸ ਸੰਘਰਸ਼ ਵਿਚ ਪਹੁੰਚਣ ਦੀ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ।
ਇਸ ਮੌਕੇ ਰਾਜ ਕੁਮਾਰ ਰਾਜਾ ਸਾਬਕਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਵਿਸ਼ਾਲ ਬਹਿਲ ਪ੍ਰਧਾਨ ਮਾਰਕੀਟ ਐਸਐਸਸੀਏਸ਼ਨ ਭੋਗਪੁਰ, ਚਰਨਜੀਤ ਸਿੰਘ ਡੱਲਾ ਸਰਪੰਚ, ਸਰਪੰਚ ਸਤਨਾਮ ਸਿੰਘ ਸਾਬੀ ਮੋਗਾ, ਨੰਬਰਦਾਰ ਸੁਰਜੀਤ ਸਿੰਘ ਮੋਗਾ, ਫ਼ਕੀਰ ਸਿੰਘ ਗਾਖਲ,ਮੁਕੇਸ਼ ਚੰਦਰ ਰਾਣੀ ਭੱਟੀ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ ਕਿਸਾਨ ਆਗੂ, ਸੋਨੂ ਅਰੋੜਾ, ਰਾਜੇਸ਼ ਖੋਸਲਾ, ਇੰਦਰਜੀਤ ਮਹਿਤਾ, ਸੁਸੀਲ ਪ੍ਰਭਾਕਰ, ਅਮਰਜੀਤ ਸਿੰਘ ਚੌਲਾਂਗ, ਜਤਿੰਦਰ ਸਿੰਘ ਚਮਿਆਰੀ, ਸਰਬਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਚਮਨ ਲਾਲ ਘੋੜਾਵਾਹੀ, ਜਸਪਾਲ ਸਿੰਘ ਕੌਂਸਲਰ ਸਚਦੇਵ ਅਟਵਾਲ ਕੌਂਸਲਰ, ਲਵਦੀਪ ਸਿੰਘ ਮੋਗਾ, ਗੋਲਡੀ ਭੰਡਾਰੀ, ਜੋਗੇਸ਼ ਕੁਮਾਰ, ਵਿਸ਼ਾਲ ਅਗਰਵਾਲ, ਸੁਖਜੀਤ ਸਿੰਘ ਸੈਣੀ ਗੁਰਵਿੰਦਰ ਸਿੰਘ ਜੰਡੀਰ, ਜੱਸ ਕਲਿਆਣ, ਸਰਵਣ ਸਿੰਘ ਪੱਪੂ ਮੋਗਾ, ਬਚਿੱਤਰ ਸਿੰਘ ਮੋਗਾ, ਬਿਂਦਰ ਸਿੰਘ ਮੋਗਾ, ਭੱਲਾ ਸਰਪੰਚ ਭੂੰਦੀਆਂ,ਤੇ ਹੋਰ ਹਾਜ਼ਰ ਸਨ|

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *