ਹਲਵਾਰਾ ਏਅਰਪੋਰਟ ਬਾਬਤ ਵੜਿੰਗ ਤੇ ਡਾ ਅਮਰ ਸਿੰਘ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ

ਲੁਧਿਆਣਾ, 7 ਅਗਸਤ (ਖ਼ਬਰ ਖਾਸ ਬਿਊਰੋ)

ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸਿਵਲ ਹਵਾਈ ਯਾਤਰਾ ਮੰਤਰੀ ਕੰਜਰਾਪੂ ਰਾਮਮੋਹਨ ਨਾਇਡੂ ਨੂੰ ਲੁਧਿਆਣਾ ਜ਼ਿਲ੍ਹੇ ਦੇ ਹਲਵਾਰਾ ਵਿੱਚ ਅੰਤਰਰਾਸ਼ਟਰੀ ਸਿਵਲ ਟਰਮਿਨਲ ਦੇ ਕਾਰਜਸ਼ੀਲ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹਲਵਾਰਾ ਵਿਖੇ ਭਾਰਤੀ ਹਵਾਈ ਦਲ ਦੇ ਸਟੇਸ਼ਨ ਨੂੰ ਇੱਕ ਅੰਤਰਰਾਸ਼ਟਰੀ ਸਿਵਲ ਟਰਮਿਨਲ ਵਿੱਚ ਬਦਲਣਾ ਇੱਕ ਬਹੁਤ ਹੀ ਯੋਗ ਪ੍ਰੋਜੈਕਟ ਹੈ, ਜੋ ਕਿ ਲੁਧਿਆਣਾ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਰਾਜਾ ਵੜਿੰਗ ਨੇ ਕਿਹਾ ਕਿ, “ਲੁਧਿਆਣਾ ਪੰਜਾਬ ਅਤੇ ਉੱਤਰ ਭਾਰਤ ਦਾ ਆਰਥਿਕ ਕੇਂਦਰ ਹੈ । ਉਦਯੋਗ ਨੂੰ ਸਹਾਰਾ ਦੇਣ ਲਈ ਹਵਾਈ ਯਾਤਰਾ ਨੂੰ ਮਜ਼ਬੂਤ ਕਰਨਾ ਸਮੇਂ ਦੀ  ਜ਼ਰੂਰਤ ਹੈ। ਹਲਵਾਰਾ ਏਅਰਪੋਰਟ ਦਾ ਕਾਰਜਸ਼ੀਲ ਬਣਾਉਣਾ ਸਿਰਫ਼ ਯਾਤਰਾ ਦੀ ਸੁਵਿਧਾ ਬਾਰੇ ਨਹੀਂ ਹੈ, ਇਹ ਸਾਡੇ ਖੇਤਰ ਦੀ ਆਰਥਿਕ ਵਿਕਾਸ ਨੂੰ ਬਰਕਰਾਰ ਰੱਖਣ ਅਤੇ ਤੇਜ਼ੀ ਨਾਲ ਅੱਗੇ ਵਧਾਉਣ ਲਈ ਇੱਕ ਅਹਿਮ ਕਦਮ ਹੈ।

ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਹਲਵਾਰਾ ਏਅਰਪੋਰਟ ਦੇ ਵੱਖ-ਵੱਖ ਅਹਿਮ ਬੁਨਿਆਦੀ ਢਾਂਚੇ ਜਿਵੇਂ ਕਿ ਅੰਦਰੂਨੀ ਸੜਕਾਂ, ਪਬਲਿਕ ਹੈਲਥ ਸੇਵਾਵਾਂ, ਕੈਂਪਸ ਲਾਇਟਿੰਗ, ਟਰਮਿਨਲ ਬਿਲਡਿੰਗ, ਸਬਸਟੇਸ਼ਨ, ਟੌਇਲਟ ਬਲੌਕ, ਅਤੇ ਪਾਰਕਿੰਗ ਸੁਵਿਧਾਵਾਂ ਦੀ ਪੂਰੇ ਹੋਣ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ, ਭਾਰਤੀ ਹਵਾਈ ਦਲ ਦੇ ਕੈਂਪਸ ਵਿੱਚ ਟੈਕਸੀਵੇਅ ਦੇ ਅਹਿਮ ਕੰਮ ਹਾਲੇ ਬਾਕੀ ਹਨ। ਭਾਰਤੀ ਹਵਾਈ ਦਲ ਨਾਲ ਸਹਿਯੋਗ ਅਤੇ ਕਲੀਅਰੈਂਸ ਦੇ ਮੁੱਦੇ ਸਿਵਲ ਹਵਾਈ ਯਾਤਰਾ ਮੰਤਰੀ ਵੱਲੋਂ ਨਿੱਜੀ ਧਿਆਨ ਦੀ ਮੰਗ ਕਰਦੇ ਹਨ ਤਾਂ ਜੋ ਇਹ ਪ੍ਰੋਜੈਕਟ ਸਮੇਂ ਸਿਰ ਪੂਰਾ ਕੀਤਾ ਜਾ ਸਕੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਦੋਵੇਂ ਆਗੂਆਂ ਨੇ ਹਲਵਾਰਾ ਏਅਰਪੋਰਟ ਦਾ ਨਾਮ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦਾ ਸੁਝਾਅ ਵੀ ਦਿੱਤਾ ਕਿਉਂਕਿ ਹਲਵਾਰਾ ਸਰਾਭਾ ਪਿੰਡ ਦੇ ਨੇੜੇ ਹੈ, ਜਿੱਥੇ ਸ਼ਹੀਦ  ਕਰਤਾਰ ਸਿੰਘ ਸਰਾਭਾ ਰਹਿੰਦੇ ਸਨ। ਹਵਾਈ ਅੱਡੇ ਦਾ ਨਾਮ  ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣਾ ਸਾਡੇ ਸ਼ਹੀਦਾਂ ਦੇ ਯਾਦ ਵਿੱਚ ਇੱਕ ਯੋਗਦਾਨ ਹੈ।

 

Leave a Reply

Your email address will not be published. Required fields are marked *