ਆਪ ਨੇ ਮੌੜ ਰੈਲੀ ਲਈ ਸਰਕਾਰੀ ਖ਼ਜ਼ਾਨੇ ਵਿਚੋਂ ਖਰਚੇ ਕਰੋੜਾਂ ਰੁਪਏ -ਬਾਜਵਾ

ਚੰਡੀਗੜ੍ਹ, 25 ਜੁਲਾਈ (ਖ਼ਬਰ ਖਾਸ ਬਿਊਰੋ)

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ  ‘ਤੇ ਪੰਜਾਬ ਦੇ ਖ਼ਜ਼ਾਨੇ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ ਹੈ। ਬਾਜਵਾ ਨੇ RTI ਕਾਰਕੁੰਨ ਮਨਿਕ ਗੋਇਲ ਦਾ ਹਵਾਲਾ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੂਬੇ ਭਰ ਵਿੱਚ ਕੀਤੀਆਂ ਰੈਲੀਆਂ ‘ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਸਰਕਾਰੀ ਪ੍ਰੋਗਰਾਮਾਂ ਦੇ ਬਹਾਨੇ ਖਰਚ ਕੀਤੇ ਹਨ।

ਬਾਜਵਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਗੋਇਲ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਮੌੜ ਰੈਲੀ ‘ਤੇ  4.16 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਹਵਾਈ ਯਾਤਰਾ ਦਾ ਖਰਚਾ ਵੀ ਚੁੱਕਿਆ। ਗੋਇਲ ਦਾ ਦਾਅਵਾ ਹੈ ਕਿ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ ਵਿੱਚ ਅਜਿਹੀਆਂ ਲਗਭਗ 10 ਰੈਲੀਆਂ ਕੀਤੀਆਂ ਗਈਆਂ ਸਨ। ਬਾਜਵਾ ਨੇ ਕਿਹਾ ਕਿ ਅਜਿਹੀਆਂ ਰੈਲੀਆਂ ਦਾ ਮਕਸਦ ਪੰਜਾਬ ਦੇ ਵੋਟਰਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਸੀ।

ਹੋਰ ਪੜ੍ਹੋ 👉  ਅਮਰੀਕੀ ਸ਼ਹਿਰ ਫੀਨਿਕਸ ਦੇ ਰੈਸਟੋਰੈਂਟ ’ਚ 9 ਲੋਕਾਂ ਨੂੰ ਗੋਲੀ ਮਾਰੀ

ਬਾਜਵਾ ਨੇ ਕਿਹਾ ਕਿ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪਾਰਟੀ ਵਰਕਰਾਂ ਅਤੇ ਹੋਰ ਲੋਕਾਂ  ਨੂੰ ਰੈਲੀਆਂ ਵਿੱਚ ਲਿਆਉਣ ਲਈ ਸਰਕਾਰੀ ਬੱਸਾਂ ਸਮੇਤ 1751 ਬੱਸਾਂ ਦੀ ਵਰਤੋਂ ਕੀਤੀ ਗਈ। ਜਨਤਾ ਲਈ ਤੰਬੂ ਅਤੇ ਭੋਜਨ ਦਾ ਪ੍ਰਬੰਧ ਕਰਨ ਲਈ ਨਿੱਜੀ ਫ਼ਰਮਾਂ ਨੂੰ ਕਿਰਾਏ ‘ਤੇ ਲਿਆ ਗਿਆ । ਵਾਹਨਾਂ ਦੀ ਪਾਰਕਿੰਗ ਲਈ ਕਈ ਏਕੜ ਫ਼ਸਲ ਤਬਾਹ ਕੀਤੀ ਗਈ।

ਬਾਜਵਾ ਨੇ ਕਿਹਾ ਕਿ ਅਜਿਹਾ ਉਸ ਪਾਰਟੀ ਨੇ ਕੀਤਾ ਹੈ ਜੋ ਆਮ ਲੋਕਾਂ ਦੀ ਪਾਰਟੀ ਅਤੇ ਕੱਟੜ ਇਮਾਨਦਾਰ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ। ਬਾਜਵਾ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ ‘ਆਪ’ ਲੀਡਰਸ਼ਿਪ ਨੇ ਜੋ ਉਪਦੇਸ਼ ਦਿੱਤੇ ਸਨ ਅਤੇ ਸੱਤਾ ਸੰਭਾਲਣ ਤੋਂ ਬਾਅਦ ਉਹ ਜੋ ਕਰ ਰਹੇ ਹਨ, ਉਸ ‘ਚ ਬਹੁਤ ਫ਼ਰਕ ਹੈ।

ਹੋਰ ਪੜ੍ਹੋ 👉  ਵਕਫ਼ ਸੋਧ ਐਕਟ ਦੀ ਸੁਣਵਾਈ ਸੁਪਰੀਮ ਕੋਰਟ ਨੇ 15 ਮਈ ਤਕ ਕੀਤੀ ਮੁਲਤਵੀ

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਟੈਕਸ ਭਰਨਾ ਵਾਲਿਆਂ ਦਾ ਪੈਸਾ ਸਾਵਧਾਨੀ ਨਾਲ ਖ਼ਰਚ ਕਰਨ ਬਾਰੇ ਵੀ ਸੋਚਣਾ ਚਾਹੀਦਾ ਹੈ। ‘ਆਪ’ ਸਰਕਾਰ ਵੱਲੋਂ ਹਵਾਈ ਯਾਤਰਾ, ਪ੍ਰਚਾਰ ਬਜਟ ਅਤੇ ਪਾਰਟੀ ਵਿਸਥਾਰ ‘ਤੇ ਲਾਪਰਵਾਹੀ ਨਾਲ ਕੀਤੇ ਗਏ ਖ਼ਰਚੇ ਨੇ ਸੂਬੇ ਦੀ ਆਰਥਿਕਤਾ ਨੂੰ ਅਸਥਿਰ ਕਰ ਦਿੱਤਾ ਹੈ।

Leave a Reply

Your email address will not be published. Required fields are marked *