ਗੰਧਲੀ ਰਾਜਨੀਤੀ ਨੂੰ ਠੀਕ ਕਰਨ ਲਈ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ-ਗਿਆਨੀ ਕੇਵਲ ਸਿੰਘ

ਚੰਡੀਗੜ੍ਹ 22 ਜੁਲਾਈ (ਖ਼ਬਰ ਖਾਸ ਬਿਊਰੋ)

ਪਿੰਡ ਬਚਾਓ, ਪੰਜਾਬ ਬਚਾਓ ਦੇ ਆਗੂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਬੇਸ਼ਕ ਸਾਡਾ ਦੇਸ਼ ਲੋਕ ਰਾਜ ਹੈ ਪਰ ਗ੍ਰਾਮ ਸਭਾ ਤੋਂ ਲੋਕ ਸਭਾ ਤੱਕ ਰਾਜਨੀਤੀ ਗੰਧਲੀ ਹੋ ਚੁੱਕੀ ਹੈ, ਇਸ ਵਿੱਚ ਸੁਧਾਰ ਲੋਕਾਂ ਦੀ ਚੇਤਨਾ ਨਾਲ ਹੀ ਸੰਭਵ ਹੈ। ਇੱਥੇ ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਬੁਲਾਈ ਪੱਤਰਕਾਰ ਦੀ ਕਾਨਫਰੰਸ ਵਿੱਚ ਉਹਨਾਂ ਦਸਿਆ ਕਿ 2 ਸਤੰਬਰ ਤੋਂ 30 ਸਤੰਬਰ ਤੱਕ ਚੱਪੜਚਿੜੀ ਤੋਂ ਸਰਾਭਾ ਤੱਕ ਪੰਚਾਇਤੀ ਚੋਣਾ ਵਿੱਚ ਯੋਗ ਨੁਮਾਇੰਦਿਆਂ ਨੂੰ ਲਿਆਉਣ ਲਈ ਲੋਕ ਚੇਤਨਾ ਮਾਰਚ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਮਾਗਮ ਕੀਤੇ ਜਾਵੇਗਾ। ਜਿਸ ਵਿੱਚ ਪੰਚਾਇਤਾਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿੱਚ ਬਿਨਾਂ ਨੇਸ਼ੇ ਤੋਂ ਸਰਬਸੰਮਤੀ ਨਾਲ ਲੋਕ ਉਮੀਦਵਾਰ, ਜੋ ਕਿਸੇ ਧੜੇ ਜਾਂ ਪਾਰਟੀ ਦੇ ਨਾ ਹੋਣ ਨੂੰ ਚੁਣਨ ਦਾ ਸੱਦਾ ਦਿੱਤਾ। ਪ੍ਰੈਸ ਨੂੰ ਸੰਬੋਧਨ ਕਰਦਿਆਂ ਡਾ. ਪਿਆਰਾ ਲਾਲ ਗਰਗ ਨੇ ਕਿਹਾ ਪਾਟੋ ਧਾੜ ਹੋਏ ਪਿੰਡਾਂ ਵਿੱਚ ਮੁੜ ਭਾਈਚਾਰਕ ਸਾਂਝ ਬਣਾਉਣ ਲਈ ਪੰਚਾਇਤੀ ਸੰਸਥਾਵਾਂ ਵਿੱਚ ਸਾਫ ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਚੋਣਾਂ ਵਿੱਚ ਜਤਾਇਆ ਜਾਵੇ, ਜੋ ਗ੍ਰਾਮ ਸਭਾ ਰਾਹੀ ਲੋਕਾਂ ਦੀ ਸਲਾਹ ਨਾਲ ਬਿਨਾਂ ਕਿਸੇ ਦਬਾਅ ਦੇ ਅਜ਼ਾਦ ਤੌਰ ਤੇ ਕੰਮ ਕਰਨ। ਕੇਂਦਰੀ ਡਾ. ਖੁਸ਼ਹਾਲ ਸਿੰਘ ਨੇ ਕਿਹਾ ਵੱਖ-ਵੱਖ ਪਾਰਟੀਆਂ ਇਹ ਚੋਣਾਂ ਆਪਣਾ ਧੜਾ ਮਜ਼ਬੂਤ ਕਰਨ ਲਈ ਚੋਣਾਂ ਲੜਦੀਆਂ ਹਨ। ਪਰ ਉਹ ਖੁਦ ਲੋਕਾਂ ਨੂੰ ਅਧਿਕਾਰ ਦੇਣ ਦੇ ਵਿਰੋਧੀ ਹਨ। ਇਸੇ ਲਈ 30 ਸਾਲਾਂ ਤੋਂ ਪੰਚਾਇਤੀ ਸੰਸਥਾਵਾਂ ਨੂੰ ਮਿਲੇ ਵਿੱਤੀ ਤੇ ਪ੍ਰਸ਼ਾਸਨਿਕ ਅਧਿਕਾਰ ਨਹੀਂ ਦਿੱਤੇ ਜਾ ਰਹੇ। ਪੱਤਰਕਾਰ ਹਮੀਰ ਸਿੰਘ ਨੇ ਮੁੱਕਦਮੇਬਾਜ਼, ਦਲਾਲਨੁਮਾ ਵਿਅਕਤੀਆਂ ਦਾ ਇਹਨਾ ਚੋਣਾਂ ’ਚ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ।
ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਾਰਟੀ ਦੇ ਕਰਨੈਲ ਸਿੰਘ ਜਖੇਪਲ ਨੇ ਕਿਹਾ ਇਹਨਾਂ ਚੋਣਾਂ ਵਿਚ ਖਰਚ ਕਰਨ ਦੀ ਕੋਈ ਲੋੜ ਨਹੀਂ। ਜੋ ਖਰਚ ਕਰੇਗਾ ਉਹ ਪਿੰਡਾਂ ਲਈ ਕੰਮ ਕਰਨ ਦੀ ਬਜਾਇ ਨਿੱਜੀ ਮੁਨਾਫ ਲਈ ਕੰਮ ਕਰੇਗਾ ਸਾਡੇ ਪਿੰਡ ਹੋਰ ਰਸਾਤਲ ਵੇਲੇ ਜਾਣਗੇ। ਇਸ ਮੌਕੇ, ਪ੍ਰੋ. ਸ਼ਾਮ ਸਿੰਘ, ਦਰਸ਼ਨ ਸਿੰਘ ਧਨੇਠਾ ਕਿਰਨਜੀਤ ਕੌਰ ਝਨੀਰ ਵੀ ਮੌਜੂਦ ਸਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *