ਸ਼ਿਵ ਸੈਨਾ ਨੇਤਾ ਦੇ ਦੋ ਪੁੱਤਰ ਫਿਰੌਤੀ ਲੈਣ ਦੇ ਜ਼ੁਰਮ ‘ਚ ਗ੍ਰਿਫ਼ਤਾਰ

ਅੰਮ੍ਰਿਤਸਰ, 15 ਜੁਲਾਈ (ਖ਼ਬਰ ਖਾਸ ਬਿਊਰੋ)

ਪੁਲਿਸ ਨੇ ਸਿਵ ਸੈਨਾ  ਨੇਤਾ ਸੁਧੀਰ ਸੂਰੀ ਦੇ ਪੁੱਤਰ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਇਕ ਕਾਰੋਬਾਰੀ ਤੋਂ ਛੇ ਲੱਖ ਰੁਪਏ ਦੀ ਫਿਰੌਤੀ ਵਸੂਲਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।  ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ਼ ਕੀਤਾ ਹੈ ਤੇ ਸੂਰੀ ਦੇ ਦੋਵਾਂ ਪੁੱਤਰਾੰ  ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 26 ਜੂਨ ਨੂੰ ਮੁਲਜ਼ਮਾਂ ਨੇ ਦੀਪ ਕੰਪਲੈਕਸ ਵਿਚ ਉਸ ਦੀ ਦੁਕਾਨ ਵਿਚ ਦਾਖ਼ਲ ਹੋ ਕੇ ਚਾਰ ਲੈਪਟਾਪ ਅਤੇ ਤੀਹ ਮੋਬਾਈਲ ਫੋਨ ਲੁੱਟ ਲਏ ਸਨ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 5 ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਮਿਸ਼ਨਰ ਪੁਲਿਸ  ਰਣਜੀਤ ਸਿੰਘ ਕਸ਼ਮੀਰ ਐਵੀਨਿਊ ਦੇ ਰਹਿਣ ਵਾਲੇ ਕਮਲਕਾਂਤ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦੱਸਿਆ ਕਿ ਕੋਰਟ ਰੋਡ ’ਤੇ ਸਥਿਤ ਦੀਪ ਕੰਪਲੈਕਸ ਵਿਚ ਉਸ ਦੀ ਦੁਕਾਨ ਹੈ। ਪੁਲਿਸ ਅਨੁਸਾਰ ਦੋਵਾਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਜਾਅਲੀ ਪਤੇ ‘ਤੇ ਸਿਮ ਵੇਚਣ ਲਈ ਧਮਕਾਇਆ। ਇਸ ਤੋਂ ਬਾਅਦ ਦੋਵੇਂ ਭਰਾ ਆਪਣੇ ਤਿੰਨ ਸਾਥੀਆਂ ਸਮੇਤ ਉਕਤ ਦੁਕਾਨ ‘ਤੇ ਗਏ ਅਤੇ ਉਥੇ ਰੱਖੇ ਚਾਰ ਲੈਪਟਾਪ ਅਤੇ ਤੀਹ ਮੋਬਾਈਲ ਫੋਨ ਲੁੱਟ ਲਏ। ਪੁਲਿਸ ਅਨੁਸਾਰ ਦੋਸ਼ੀਆਂ ਨੇ  ਕਮਲਕਾਂਤ ਨੂੰ ਇਕ ਸੁੰਨਸਾਨ ਜਗ੍ਹਾ ‘ਤੇ ਬੁਲਾਇਆ ਗਿਆ ਅਤੇ 6 ਲੱਖ ਰੁਪਏ ਦੀ ਫਿਰੌਤੀ ਵਸੂਲ ਲਈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਦੱਸਣਯੋਗ ਹੈ ਕਿ ਸੁਧੀਰ ਸੂਰੀ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸਨ, ਜਿਸਦੀ ਸੰਦੀਪ ਸਿੰਘ ਨਾਮਕ ਯੁਵਕ ਨੇਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੂਰੀ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਤੀਹ ਤੋਂ ਵੱਧ ਮੁਲਾਜ਼ਮ ਤਾਇਨਾਤ ਹਨ।

Leave a Reply

Your email address will not be published. Required fields are marked *