Time table ਵਿਚ ਮਨਮਾਨੀ ਖਿਲਾਫ਼ ਰੋਡਵੇਜ਼ ਕਾਮਿਆ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ਟਰਾਂਸਪੋਰਟ ਐਗਰੀਮੈਂਟ ਤੋਂ ਜ਼ਿਆਦਾ ਕਿਲੋਮੀਟਰ ਕਰ ਰਿਹੈ  :  ਵਿਰਕ

ਪੰਜਾਬ ਦਾ ਟਰਾਂਸਪੋਰਟ ਵਿਭਾਗ ਕੁੰਭਕਰਨੀ ਨੀਂਦ ਸੁੱਤਾ : ਐਕਸ਼ਨ ਕਮੇਟੀ

ਚੰਡੀਗੜ, 17 ਅਪ੍ਰੈਲ (ਖ਼ਬਰ ਖਾਸ ਬਿਊਰੋ)

ਪੰਜਾਬ ਰੋਡਵੇਜ਼-ਪਨਬਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਚੰਡੀਗੜ੍ਹ ਡਿਪੂ ਦੇ ਸੂਬਾਈ ਆਗੂ ਜਗਜੀਤ ਸਿੰਘ ਵਿਰਕ ਨੇ ਪੰਜਾਬ ਰੋਡਵੇਜ਼,ਪਨਬਸ ਚੰਡੀਗੜ੍ਹ ਡੀਪੂ ਦੇ ਗੇਟ ਅੱਗੇ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU ) ਵਲੋਂ ਟਰਾਂਸਪੋਰਟ ਨਿਯਮਾਂ ਅਨੁਸਾਰ ਪੰਜਾਬ ਸਟੇਟ ਨਾਲ ਹੋਏ ਐਗਰੀਮੈਂਟ ਸਮਝੌਤੇ ਤੋਂ ਬਾਹਰ ਜਾ ਕੇ ਦੁੱਗਣੇ ਕਿਲੋਮੀਟਰ ਕੀਤੇ ਜਾਂ ਰਹੇ ਹਨ।ਇਸਦੇ ਨਾਲ ਹੀ ਚੰਡੀਗੜ੍ਹ ਤੋ ਚਲਣ ਵਾਲੇ ਟਾਈਮਾ ਉਤੇ ਕਬਜ਼ਾ ਕਰਕੇ ਆਪਣੀ ਮਰਜੀ ਅਨੁਸਾਰ ਟਾਈਮ ਟੇਬਲ ਬਣਾ ਰਹੇ ਹਨ ਜਦੋ ਕੀ ਕਾਨੂੰਨ ਅਨੁਸਾਰ ਸੱਭ ਤੋਂ ਵੱਧ ਟਾਈਮ ਵਾਲਾ ਸਰਕਾਰੀ ਟਰਾਂਸਪੋਰਟ ਦੇ ਅਧਿਕਾਰੀਆਂ ਵਲੋਂ ਟਾਈਮ ਟੇਬਲ ਬਣਾਉਣਾ ਬਣਦਾ ਹੈ ਪ੍ਰੰਤੂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਸੀਟੀਯੂ ਦੇ ਅਧਿਕਾਰੀ ਪੰਜਾਬ ਰੋਡਵੇਜ਼ /ਪੀ ਆਰ ਟੀ ਸੀ ਦੇ ਟਾਈਮ ਨੂੰ ਤੋੜ ਮਰੋੜ ਕੇ ਬਣਾ ਰਹੇ ਹਨ ਜਿਸ ਨਾਲ ਪੰਜਾਬ ਦੀਆ ਸਰਕਾਰੀ ਬੱਸਾਂ ਨੂੰ ਬਹੁਤ ਜਿਆਦਾ ਘਾਟਾ ਪਵੇਗਾ ਇਸ ਤੇ ਇਤਰਾਜ ਜਤਾਉਂਦੇ  ਕਿਹਾ ਕਿ ਜੇਕਰ  ਸੀਟੀਯੂ ਨੇ ਆਪਣੀ ਮਨਮਰਜੀ ਨਾ ਛੱਡੀ ਤਾਂ ਯੂਨੀਅਨ ਨੂੰ ਮਜਬੂਰਨ ਤਿੱਖਾ ਸ਼ੰਘਰਸ਼ ਕਰਨਾ ਪਵੇਗਾ |

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਨਾਂ ਕਿਹਾ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ( CTU) ਵਲੋਂ ਪੰਜਾਬ ਵਿੱਚ ਬਿਨਾਂ ਕਾਉਂਟਰ ਸਾਈਨ ਕਰਵਾਏ ਤੋਂ ਬੱਸਾਂ ਚਲਾਇਆ ਜਾ ਰਹੀਆਂ ਹਨ ਅਤੇ ਇਸ ਬਾਰੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਵਾਰ ਇਸ ਬਾਰੇ ਜਾਣੂ ਕਰਵਾਇਆ ਹੈ ਪ੍ਰੰਤੂ ਪੰਜਾਬ ਦੇ ਟਰਾਂਸਪੋਰਟ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਵਿਰਕ ਨੇ ਕਿਹਾ ਕਿ ਜੇਕਰ  ਪੰਜਾਬ ਦੇ ਅਧਿਕਾਰੀਆਂ ਨੇ CTUਦੀ ਮਨਮਾਨੀ ਨਾ ਰੋਕੀ ਅਤੇ ਪੰਜਾਬ ਦਾ ਹੋਣ ਵਾਲਾ ਨੁਕਸਾਨ ਨਾ ਰੋਕਿਆ ਤਾਂ ਮਜਬੂਰਨ ਯੂਨੀਅਨ ਨੂੰ ਸ਼ੰਘਰਸ਼ ਕਰਨਾ ਪਵੇਗਾ ਅਤੇ ਜੇਕਰ ਇਸ ਮਸਲੇ ਦਾ ਠੋਸ ਹੱਲ ਨਹੀ ਨਿਕਲ ਦਾ ਤਾਂ ਆਉਣ ਵਾਲੀ ਮਿਤੀ 23/04/2024 ਨੂੰ ਪੰਜਾਬ ਰੋਡਵੇਜ /ਪਨਬਸ /ਪੀ ਆਰ ਟੀ ਸੀ /ਐਚ ਆਰ ਟੀ ਸੀ ਨੂੰ ਪੰਜਾਬ ਦੀਆ ਸਾਰੀਆਂ ਸਰਕਾਰੀ ਬੱਸਾਂ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਮੋਹਾਲੀ ਤੋ ਚਲਾਈਆ ਜਾਣਗੀਆਂ ਅਤੇ ਚੰਡੀਗੜ੍ਹ ਟਰਾਂਸਪੋਰਟ ਨੂੰ ਪੰਜਾਬ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ |ਇਸ ਵਿਚ ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈਂ ਤਾਂ ਇਸ ਦੀ ਜਿੰਮੇਵਾਰ ਪੰਜਾਬ ਰੋਡਵੇਜ ਮਨੇਜਮੈਂਟ /ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਹੋਵੇਗੀ

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਹਨਾਂ ਮੰਗਾਂ ਵੱਲ ਦਿੱਤਾ ਜਾਵੇ ਧਿਆਨ–
.1.ਸਾਲ 2008 ਦੇ ਵਿਚ ਹੋਏ ਮੁਤਾਬਿਕ ਪੰਜਾਬ ਖੇਤਰ ਵਿਚ ਸੀ. ਟੀ. ਯੂ. ਦੀਆਂ ਬੱਸਾਂ ਦੇ ਬਣਦੇ ਕਿਲੋਮੀਟਰ ਦੀ ਥਾਂ ਤੇ ਵੱਧ ਕਿਲੋਮੀਟਰ ਤੈਅ ਕਰਨ ਸਬੰਧੀ
2.ਪੰਜਾਬ ਖੇਤਰ ਵਿਚ HVAC ਅਤੇ ਵੋਲਵੋ ਬੱਸਾਂ ਦਾ ਇਕ ਕਾਉੰਟਰ ਹੈਂ ਇਸ ਤਰਾਂ ਬਣਦੇ ਰੁਲਾ ਮੁਤਾਬਿਕ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਵੀ ਏਨਾ ਦਾ ਇਕ ਕਾਉੰਟਰ ਕੀਤਾ ਜਾਵੇ
3. ਸੀ. ਟੀ. ਯੂ ਵੱਲੋ ਬੱਸ ਸਟੈਂਡ ਦੀ ਅੱਡਾ ਪਰਚੀ ਬਹੁਤ ਜ਼ਿਆਦਾ ਵਸੂਲੀ ਜਾ ਰਹੀ ਹੈਂ
4. ਸੀ. ਟੀ. ਯੂ ਵੱਲੋ ਪੰਜਾਬ ਖੇਤਰ ਵਿਚ ਪੈਂਦੇ ਬੱਸ ਸਟੈਂਡ ਤੋਂ ਲੋਕਲ ਬੱਸ ਅਤੇ ਲੌਂਗ ਰੂਟ ਬੱਸ ਦੀ ਅੱਡਾ ਪਰਚੀ ਨਹੀ ਲਈ ਜਾਂਦੀ
ਜਿਸ ਨਾਲ ਪੰਜਾਬ ਸਰਕਾਰ ਦੇ ਖਜਾਨਾ ਨੂੰ ਬਹੁਤ ਭਾਰੀ ਨੁਕਸਾਨ ਹੁੰਦਾ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *