20 ਲੱਖ ਰੁਪਏ ਦਾ ਇਨਾਮ , ਦੇਣੀ ਪਵੇਗੀ NIA ਨੂੰ ਇਹ ਜਾਣਕਾਰੀ

ਚੰਡੀਗੜ 25 ਜੂਨ  (ਖ਼ਬਰ ਖਾਸ ਬਿਊਰੋ)

ਕੌਮੀ ਜਾਂਚ ਏਜੰਸੀ (ਐੱਨ.ਆਈ.ਏ) ਨੇ ਜਿਲਾ ਰੂਪਨਗਰ ਦੇ ਸ਼ਹਿਰ ਨੰਗਲ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਆਗੂ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੀ ਹੱਤਿਆ ਦੇ ਮਾਮਲੇ ਵਿਚ ਸੁਰਾਗ ਦੇਣ ਲਈ 20 ਲੱਖ ਰੁਪਏ, (ਦੋਵਾਂ ਮੁਲਾਜ਼ਮਾੰ ਲਈ ਦਸ-ਦਸ ਲੱਖ ਰੁਪਏ) ਇਨਾਮ ਦੇਣ ਦਾ ਐਲਾਨ ਕੀਤਾ ਹੈ।

ਅਪ੍ਰੈਲ ਕੀਤਾ ਸੀ ਕਤਲ

ਅਪ੍ਰੈਲ( 2024 ) ਵਿੱਚ ਨੰਗਲ (ਰੂਪਨਗਰ)  ਵਿਖੇ ਵਿਕਾਸ ਪ੍ਰਭਾਕਰ ਦੀ  ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕੇਸ ਦੀ ਜਾਂਚ ਕੇਂਦਰੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਕਰ ਰਹੀ ਹੈ। NIA ਨੇ ਮਈ ‘ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ  ਅਜੇ ਤੱਕ ਕਤਲ ਵਿੱਚ ਸ਼ਾਮਲ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਐਨਆਈਏ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਕੇਸ ਵਿੱਚ ਲੋੜੀਂਦੇ ਦੋਵਾਂ ਮੁਲਜ਼ਮਾਂ ’ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਜੋ ਵੀ ਦੋਸ਼ੀ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਐਨਆਈਏ ਨੇ ਦੱਸਿਆ ਕਿ ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਗੜਬਾਗਾ ਦਾ ਰਹਿਣ ਵਾਲਾ ਹਰਜੀਤ ਸਿੰਘ ਉਰਫ਼ ਲਾਡੀ ਅਤੇ ਹਰਿਆਣਾ ਦੇ ਯਮੁਨਾਨਗਰ ਥਾਣਾ ਸਦਰ ਜਗਾਧਰੀ ਦਾ ਰਹਿਣ ਵਾਲਾ ਕੁਲਬੀਰ ਸਿੰਘ ਉਰਫ਼ ਸਿੱਧੂ ਵੀਐਚਪੀ ਆਗੂ ਦੇ ਕਤਲ ਵਿੱਚ ਸ਼ਾਮਲ ਹਨ। ਦੋਵਾਂ ਖ਼ਿਲਾਫ਼ ਇਸ ਸਾਲ 9 ਮਈ ਨੂੰ ਕਤਲ ਦਾ ਕੇਸ ਦਰਜ ਹੋਇਆ ਸੀ ਅਤੇ ਦੋਵੇਂ ਮਾਮਲੇ ਵਿੱਚ ਭਗੌੜੇ ਹਨ। ਦੋਵੇਂ ਦੋਸ਼ੀਆਂ ਦੀ  ਜਾਂਚ ਏਜੰਸੀ ਨੇ ਤਸਵੀਰਾਂ ਜਾਰੀ ਕਰ ਦਿੱਤੀਆਂ  ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਦੁਕਾਨ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ
ਵਿਕਾਸ ਪ੍ਰਭਾਕਰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੰਗਲ ਇਕਾਈ ਦੇ ਪ੍ਰਧਾਨ ਸਨ, ਜਿਨ੍ਹਾਂ ਨੂੰ 13 ਅਪ੍ਰੈਲ 2024 ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਕਸਬੇ ਵਿੱਚ ਉਸਦੀ ਦੁਕਾਨ ‘ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ। ਦੋਵੇਂ ਹਮਲਾਵਰਾਂ ਨੇ ਰੂਪਨਗਰ ਰੇਲਵੇ ਸਟੇਸ਼ਨ ਨੇੜੇ ਬੱਗਾ ਦੀ ਮਿਠਾਈ ਦੀ ਦੁਕਾਨ ‘ਚ ਦਾਖਲ ਹੋ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ |

ਇਨ੍ਹਾਂ ਨੰਬਰਾਂ ‘ਤੇ ਦਿਓ ਜਾਣਕਾਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਭਾਕਰ ਦੇ ਕਤਲ ਪਿੱਛੇ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਮਾਮਲੇ ਦੀ ਐਨਆਈਏ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਐਨਆਈਏ ਮੁਤਾਬਕ ਮੁਲਜ਼ਮਾਂ ਬਾਰੇ ਕੋਈ ਵੀ ਜਾਣਕਾਰੀ ਹੈੱਡਕੁਆਰਟਰ ਦੇ ਟੈਲੀਫ਼ੋਨ ਨੰਬਰ 011-24368800, ਵਟਸਐਪ, ਟੈਲੀਗ੍ਰਾਮ ਨੰਬਰ 8585931100 ਅਤੇ ਈਮੇਲ ਆਈਡੀ do.nia@gov.in ‘ਤੇ ਸਾਂਝੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦਫਤਰ ਦੇ ਟੈਲੀਫੋਨ ਨੰਬਰ 0172-2682900, 2682901, ਵਟਸਐਪ ਅਤੇ ਟੈਲੀਗ੍ਰਾਮ ਨੰਬਰ 7743002947 ਅਤੇ ਈਮੇਲ ਆਈਡੀ info-chd.nia@gov.in ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲਿਆਂ ਦੀ ਸੂਚਨਾ ਵਿਭਾਗ ਵੱਲੋਂ ਗੁਪਤ ਰੱਖੀ ਜਾਵੇਗੀ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *