ਪੁੱਤ ਨੇ ਮਾਂ ਦੇ ਆਸ਼ਕ ਦੀਆਂ ਤੋੜੀਆਂ ਲੱਤਾਂ ਤੇ ਵੱਢਿਆ ਗੁਪਤ ਅੰਗ

ਅਬੋਹਰ, 17 ਜੂਨ (ਖ਼ਬਰ ਖਾਸ ਬਿਊਰੋ) 

ਬੀਤੀ ਰਾਤ ਪਿੰਡ ਧਰਮਪੁਰਾ ਵਿਖੇ ਇਕ ਨੌਜਵਾਨ ਨੇ ਆਪਣੀ ਮਾਂ ਦੇ ਆਸ਼ਕ ਦਾ ਗੁਪਤ ਅੰਗ ਵੱਢ ਦਿੱਤਾ ਅਤੇ ਲੱਤਾਂ-ਬਾਹਾਂ ਤੋੜ ਦਿੱਤੀਆਂ। ਗੰਭੀਰ ਹਾਲਤ ਵਿਚ ਜ਼ਖ਼ਮੀ ਹੋਏ ਵਿਅਕਤੀ ਨੂੰ ਅਬੋਹਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।  ਦੱਸਿਆ ਜਾਂਦਾ ਹੈ ਕਿ ਨੌਜਵਾਨ ਨੇ ਆਪਣੀ ਮਾਂ ਨੂੰ ਸਬੰਧਤ ਵਿਅਕਤੀ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖ ਲਿਆ ਸੀ। ਜਿਸ ਕਰਕੇ ਪੁੱਤ ਨੇ ਮਾਂ ਦੇ ਆਸ਼ਕ ਨੂੰ ਸਬਕ ਸਿਖਾਉਣ ਲਈ ਜਿੱਥੇ ਉਸਦੀਆਂ ਲੱਤਾਂ ਬਾਹਾਂ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤੀਆਂ, ਉਥੇ ਵਿਅਕਤੀ ਦੇ ਗੁਪਤ ਅੰਗ ਨੂੰ ਵੀ ਨੁਕਸਾਨ ਪਹੁੰਚਾ ਦਿੱਤਾ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਪ੍ਰਾਪਤ ਵੇਰਵਿਆਂ ਅਨੁਸਾਰ ਸਵਰਣ ਕੁਮਾਰ (50) ਪਿੰਡ ਵਿੱਚ ਲੱਕੜ ਵੇਚਣ ਦਾ ਕੰਮ ਕਰਦਾ ਹੈ। ਜਿਸਦੇ ਪਿੰਡ ਦੀ ਇਕ ਔਰਤ ਨਾਲ ਨਾਜਾਇਜ਼ ਸਬੰਧ ਹੋ ਗਏ। ਔਰਤ ਨੇ ਆਪਣੀ ਆਸ਼ਕੀ ਦੀ ਭਿਣਕ ਦਾ ਪਰਿਵਾਰ ਨੂੰ ਪਤਾ ਨਹੀਂ ਲੱਗਣ ਦਿੱਤਾ। ਬੀਤੇ ਦਿਨ ਸਬੰਧਤ ਔਰਤ ਦਾ ਪਤੀ ਤੇ ਉਸਦਾ ਪੁੱਤ ਕੰਮ ’ਤੇ ਗਏ ਹੋਏ ਸਨ ਪਿੱਛੋ ਐਤਵਾਰ ਰਾਤੀ  12 ਵਜੇ ਦੇ ਕਰੀਬ ਸਰਵਣ ਕੁਮਾਰ  ਔਰਤ ਦੇ ਘਰ ਚਲਾ ਗਿਆ।  ਥੋੜ੍ਹੀ ਦੇਰ ਬਾਅਦ ਔਰਤ ਦਾ ਮੁੰਡਾ ਘਰ ਆਇਆ ਤਾਂ ਉਸਨੇ ਵਿਅਕਤੀ ਨੂੰ ਆਪਣੀ ਮਾਂ ਨਾਲ  ਇਤਰਾਜ਼ਯੋਗ ਹਾਲਤ ‘ਚ ਦੇਖਿਆ ਅਤੇ ਗੁੱਸੇ ‘ਚ ਭਰੇ ਪੀਤੇ ਨੇ ਕੁਹਾੜੀ ਨਾਲ  ਵਿਅਕਤੀ (ਸਰਵਣ)  ’ਤੇ ਕਈ ਵਾਰ ਕੀਤੇ। ਪੁਲਿਸ ਥਾਣਾ ਬਹਾਵਵਾਲਾ ਦੇ ਥਾਣੇਦਾਰ ਜਸਵਿੰਦਰ ਸਿੰਘ ਬਰਾੜ ਅਨੁਸਾਰ ਮੁੰਡੇ ਨੇ ਗੁੱਸੇ ਵਿਚ ਆ ਕੇ ਵਿਅਕਤੀ ਦੀ ਇਕ ਲੱਤ ਦੇ ਦੋ ਟੁਕੜੇ ਕਰ ਦਿੱਤੇ ਅਤੇ ਦੂਜੀ ਲੱਤ ਵੀ ਵੱਢ ਦਿੱਤੀ । ਖੂਨ ਨਾਲ ਲਥਪੱਥ ਹੋਏ  ਦਾ ਨੌਜਵਾਨ ਨੇ ਗੁਪਤ ਅੰਗ ਵੀ ਵੱਢ ਦਿੱਤਾ। ਘਟਨਾਂ ਤੋਂ ਕਰੀਬ ਦੋ ਘੰਟੇ ਬਾਅਦ ਪੁੱਜੇ ਪੰਚਾਇਤ ਮੈਂਬਰਾਂ ਨੇ  ਪੁਲਿਸ ਨੂੰ ਸੂਚਨਾ ਦਿੱਤੀ । ਬਰਾੜ ਨੇ ਦੱਸਿਆ ਕਿ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਵਾਰਦਾਤ ਵਿਚ ਵਰਤੀ ਗਈ ਕੁਲਹਾੜੀ ਬਰਾਮਦ ਕਰ ਲਈ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

DSP  ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਨੇ ਵਾਰਦਾਤ ਨੂੰ ਅੰਜਾਮ  ਮਾਂ ਦੇ ਨਾਜ਼ਾਇਜ ਸਬੰਧਾਂ ਕਾਰਨ ਦਿੱਤਾ ਹੈ, ਪੁਲਿਸ ਨੇ ਦੋਸ਼ੀ ਨੂੰ  ਕਾਬੂ ਕਰ ਲਿਆ ਹੈ। ਕੇਸ ਦਰਜ਼ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *