ਡਾ ਗਾਂਧੀ ਨੇ ਮਾਰਿਆ ਪੱਤਰਕਾਰ ਤੱਗੜ ਦੇ ਹੱਕ ਵਿਚ ਹਾਅ ਦਾ ਨਾਅਰਾ

ਪਟਿਆਲਾ 11 ਜੂਨ (ਖ਼ਬਰ ਖਾਸ ਬਿਊਰੋ)

ਪਟਿਆਲਾ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ ਅੱਜ ਸੀਨੀਅਰ  ਪੱਤਰਕਾਰ ਰਜਿੰਦਰ ਤੱਗੜ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਦੀ ਸਖ਼ਤ ਆਲੋਚਨਾ ਕੀਤੀ ਹੈ। ਗਾਂਧੀ ਨੇ ਕਿਹਾ ਕਿ “ਮੇਰੇ ਧਿਆਨ ਵਿੱਚ ਆਇਆ ਹੈ ਕਿ ਖੋਜੀ ਪੱਤਰਕਾਰ  ਰਜਿੰਦਰ ਤੱਗੜ, ਜੋ ਆਪਣੀ ਅਟੁੱਟ ਵਚਨਬੱਧਤਾ ਲਈ ਜਾਣੇ ਜਾਂਦੇ ਹਨ। ਮਾਫੀਆ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਅਤੇ ਮੰਤਰੀਆਂ, ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਦੇ ‘ਭ੍ਰਿਸ਼ਟਾਚਾਰ ਮੁਕਤ ਪੰਜਾਬ’ ਦੇ ਦਾਅਵਿਆਂ ‘ਤੇ ਗੰਭੀਰ ਸ਼ੱਕ ਪੈਦਾ ਕਰਦੀ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਡਾ: ਧਰਮਵੀਰ ਗਾਂਧੀ ਨੇ ਅੱਗੇ ਕਿਹਾ ਕਿ “ ਤੱਗੜ ਨੂੰ ਪੁਲਿਸ ਅਧਿਕਾਰੀਆਂ ਦੇ ਇੱਕ ਸਮੂਹ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ, ਜਿਨ੍ਹਾਂ ਨੇ ਉਸ ਵਿਰੁੱਧ ਵਾਰ-ਵਾਰ ਝੂਠੇ ਕੇਸ ਦਰਜ ਕੀਤੇ ਹਨ। ਪਰੇਸ਼ਾਨੀ ਦੇ ਇਸ ਨਮੂਨੇ ਤੋਂ ਸਪੱਸ਼ਟ ਹੁੰਦਾ ਹੈ ਕਿ, ਇੱਕ ਕੇਸ ਵਿੱਚ ਜ਼ਮਾਨਤ ਮਿਲਣ ‘ਤੇ, ਉਸ ਨੂੰ ਇੱਕ ਹੋਰ ਮਨਘੜਤ ਦੋਸ਼ ਹੇਠ ਤੁਰੰਤ ਹਿਰਾਸਤ ਵਿੱਚ ਲਿਆ ਜਾਂਦਾ ਹੈ। ਅਜਿਹੀਆਂ ਕਾਰਵਾਈਆਂ ਸੱਤਾ ਦੀ ਸ਼ਰੇਆਮ ਦੁਰਵਰਤੋਂ ਅਤੇ ਪ੍ਰੈੱਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੈ।ਉਨ੍ਹਾਂ ਪੰਜਾਬ ਵਿਜੀਲੈਂਸ ਦੇ ਅਧਿਕਾਰੀਆਂ, ਐਸ.ਏ.ਐਸ.ਨਗਰ, ਐਸ.ਐਸ.ਪੀ ਮੋਹਾਲੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਤੱਗੜ ਵਿਰੁੱਧ ਅਜਿਹੀਆਂ ਬੇਇਨਸਾਫੀ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਡਾ: ਗਾਂਧੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਸਰਕਾਰ ਅਤੇ ਇਸਦੇ ਅਧਿਕਾਰੀ ਲੋਕਾਂ ਦੀ ਸੇਵਾ ਕਰਨ ਲਈ ਹੁੰਦੇ ਹਨ, ਨਾ ਕਿ ਲੋਕਾਂ ਨੂੰ ਤੰਗ ਕਰਨ ਲਾਈ। ਜੇਕਰ ਇਹ ਅੱਤਿਆਚਾਰ ਬੰਦ ਨਾ ਹੋਏ, ਤਾਂ ਅਸੀਂ ਇਨਸਾਫ਼ ਦੀ ਮੰਗ ਕਰਨ ਅਤੇ ਪੰਜਾਬ ਵਿੱਚ ਪੱਤਰਕਾਰੀ ਦੀ ਅਖੰਡਤਾ ਦੀ ਰਾਖੀ ਲਈ ਵੱਡੇ ਰੋਸ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।” ਚੇਤੇ ਰਹੇ ਕਿ ਰਜਿੰਦਰ ਸਿੰਘ ਤੱਗੜ ਖਿਲਾਫ਼ ਵਿਜੀਲੈਂਸ ਤੇ ਮੋਹਾਲੀ ਪੁਲਿਸ ਨੇ ਤਿੰਨ ਕੇਸ ਦਰਜ਼ ਕੀਤੇ ਹਨ ਅਤੇ ਉਹ ਰੂਪਨਗਰ ਜੇਲ ਵਿਚ ਬੰਦ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਇੱਥੇ ਦੱਸਿਆ ਜਾਂਦਾ ਹੈ ਕਿ ਰਾਜਸੀ ਲੋਕਾਂ ਵਿਚ ਡਾ ਧਰਮਵੀਰ ਗਾਂਧੀ ਪਹਿਲੇ ਆਗੂ ਹਨ, ਜਿਹਨਾਂ ਨੇ ਰਾਜਿੰਦਰ ਤੱਗੜ ਨੇ ਅਵਾਜ਼ ਉਠਾਈ ਹੈ। ਇਸਤੋ ਪਹਿਲਾਂ ਮੋਹਾਲੀ ਪ੍ਰੈ੍ਸ ਕਲੱਬ ਅਤੇ ਪੰਜਾਬ ਤੇ ਚੰਡੀਗੜ ਜਰਨਲਿਸਟਸ ਯੂਨੀਅਨ ਦੇ ਨੁਮਾਇੰਦਿਆ ਦਾ ਵਫ਼ਦ ਇਸ ਮਾਮਲੇ ਵਿਚ ਸਪੈਸ਼ਲ ਡੀਜੀਪੀ  ਅਰਪਿਤਾ ਸ਼ੁਕਲਾ, ਡੀਆਈਜੀ ਰੋਪੜ ਰੇਂਜ ਨੂੰ  ਮਿਲ ਚੁੱਕਾ ਹੈ, ਪਰ ਪੁਲਿਸ ਨੇ ਤੱਗੜ ਨੂੰ ਇਨਸਾਫ਼ ਦੇਣ ਦੀ ਬਜਾਏ ਹੋਰ ਮਾਮਲਿਆ ਵਿਚ ਉਲਝਾ ਦਿੱਤਾ ਹੈ।

Leave a Reply

Your email address will not be published. Required fields are marked *