ਮਰੀਜ਼ ਅਤੇ ਲਾਸ਼ ਸਾਰੀ ਰਾਤ ਇੱਕੋ ਬੈੱਡ ’ਤੇ ਰੱਖੇ

ਵਾਇਰਲ ਹੋਈ ਫੋਟੋ ਨੇ ਖੋਲਿਆ ਭੇਤ

ਲੁਧਿਆਣਾ 15 ਅਪਰੈਲ (ਖ਼ਬਰ ਖਾਸ ਬਿਊਰੋ)

ਸਥਾਨਕ ਸਿਵਲ ਹਸਪਤਾਲ ਵਿਚ ਡਾਕਟਰਾਂ ਅਤੇ ਪ੍ਰਬੰਧਕਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ।  ਹਸਪਤਾਲ ਵਿਚ ਲਾਸ਼ ਤੇ ਮਰੀਜ਼ ਪੂਰੀ ਰਾਤ ਇਕੋ ਬੈੱਡ ’ਤੇ ਪਏ ਰਹੇ। ਘਟਨਾਂ ਦਾ ਭੇਦ ਖੁੱਲਣ ’ਤੇ ਰਾਜਸੀ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਹੈ, ਜੋ ਲਗਾਤਾਰ ਹਸਪਤਾਲਾਂ ਵਿਚ ਸੁਧਾਰ ਦੇ ਦਾਅਵੇ ਕਰਦੀ ਆ ਰਹੀ ਹੈ। ਖ਼ਬਰ ਚਰਚਾ ਵਿਚ ਆਉਣ ’ਤੇ ਹਸਪਤਾਲ ਦੇ ਪ੍ਰਬੰਧਕਾੰ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀ ਬਲਕਿ ਮੌਤ ਹੋਣ ਤੋ ਪਹਿਲਾਂ ਮਰੀਜ਼ ਦਾ ਸਾਹ ਚੱਲ ਰਹੇ ਸਨ ਪਰੰਤੂ ਮਰੀਜ਼ ਦੀ ਮੌਤ ਹੋਣ ਬਾਅਦ ਲਾਸ਼ ਨੂੰ ਮੁਰਦਾਘਰ ਤੱਕ ਸ਼ਿਫਟ ਕਰਨ ਤਕ ਹੀ ਲਾਸ਼ ਬੈਡ ’ਤੇ ਪਈ ਸੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਜਿਲੇ ਦੇ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਇਸ ਘਟਨਾ ਨੂੰ ਲਾਪਰਵਾਹੀ ਦੱਸਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਸ.ਐਮ.ਓ ਤੋ ਰਿਪੋਰਟ ਮੰਗੀ ਗਈ ਹੈ। ਡਾ ਔਲਖ ਅਨੁਸਾਰ ਮਰੀਜ਼ 9 ਅਪਰੈਲ ਨੂੰ ਹਸਪਤਾਲ ਵਿਚ ਦਾਖਲ ਹੋਇਆ ਸੀ। ਮਰੀਜ਼ ਦੀ ਪਛਾਣ ਨਾ ਹੋਣ ਕਰਕੇ ਉਸਨੂੰ ਅਣਪਛਾਤੇ ਵਾਲੇ ਵਾਰਡ ਵਿਚ ਇਲਾਜ਼ ਲਈ ਦਾਖਲ ਕੀਤਾ ਗਿਆ ਸੀ। ਉਨਾਂ ਕਿਹਾ ਕਿ ਮਰੀਜ਼ ਦੀ ਮੌਤ 14 ਅਪਰੈਲ ਹੋ ਗਈ ਸੀ ਤੇ ਲਾਸ਼ ਨੂੰ ਮੁਰਦਾਘਰ ਤ੍ਕ ਸ਼ਿਫਟ ਕਰਨ ਲਈ ਸਮਾਂ ਲੱਗ ਗਿਆ। ਉਨਾਂ ਕਿਹਾ ਕਿ ਜਾੰਚ ਦੇ ਹੁਕਮ ਦੇ ਦਿੱਤੇ ਗਏ ਹਨ ਤੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਧਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਘਟਨਾ ਸਾਹਮਣੇ ਆਉਣ ’ਤੇ  ਜਾਂਚ ਦੇ ਹੁਕਮ ਦਿੱਤੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਦਰਅਸਲ ਇਕੋ ਬੈੱਡ ਤੇ ਪਏ ਮਰੀਜ਼ ਤੇ ਲਾਸ਼ ਦੀ ਫੋਟੋ ਕਾਫ਼ੀ ਵਾਇਰਲ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਐਕਸ ’ਤੇ ਫੋਟੋ ਸ਼ੇਅਰ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਦਾ ਭੇਤ ਖੋਲਿਆ। ਇਸਤੋ ਬਾਅਦ ਹੋਰਨਾਂ ਸਿਆਸੀ ਆਗੂਅਾ ਨੇ ਵੀ ਇਸ ਤਸਵੀਰ ਨੂੰ ਕਾਫ਼ੀ ਵਾਇਰਲ ਕੀਤਾ।

Leave a Reply

Your email address will not be published. Required fields are marked *