ਜੇਲ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ-

ਨਵੀਂ ਦਿੱਲੀ, 2 ਜੂਨ ( ਖ਼ਬਰ ਖਾਸ ਬਿਊਰੋ)

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਮੁੜ ਤਿਹਾੜ ਜੇਲ ਚਲੇ ਜਾਣਗੇ। ਸੁਪਰੀਮ ਕੋਰਟ ਨੇ 10 ਮਈ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਜੂਨ, ਵੋਟਾਂ ਪੈਣ ਦੀ ਆਖ਼ਰੀ ਤਾਰੀਖ ਤੱਕ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤਰਿਮ ਰਾਹਤ ਦਿੱਤੀ ਸੀ ਤੇ ਉਹ ਚੋਣ ਪ੍ਰਚਾਰ ਕਰਨ ਲਈ ਜੇਲ ਵਿਚੋਂ ਬਾਹਰ ਆ ਗਏ ਸਨ, ਪਰ ਅੱਜ ਜੇਲ ਜਾਣ ਤੋਂ ਪਹਿਲਾਂ ਉਹਨਾਂ ਇਕ ਭਾਵੁਕ ਅਪੀਲ ਕੀਤੀ ਹੈ। ਕੇਜਰਕੀਵਾਲ ਨੇ ਤਿੰਨ ਵਜੇ ਦੇ ਕਰੀਬ ਆਤਮ ਸਮਰਪਣ ਕਰਨਾ ਹੈ।

ਆਤਮ ਸਮਰਪਣ ਤੋ ਪਹਿਲਾਂ ਕੇਜਰੀਵਾਲ ਨੇ ਕਿਹਾ —

ਪਾਰਟੀ ਦੇ ਵਲੰਟੀਅਰਾਂ, ਦਿੱਲੀ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਬਾਦ ਉਹ 21 ਦਿਨਾਂ ਲਈ ਜੇਲ ਵਿਚੋਂ ਬਾਹਰ ਆਏ ਸਨ ਅਤੇ ਐਤਵਾਰ ਨੂੰ ਵਾਪਸ ਤਿਹਾੜ ਜੇਲ ਜਾਵਾਂਗਾ। ਉਸਨੇ ਆਪਣੇ੍ ਸੰਦੇਸ਼ ਵਿਚ ਕਿਹਾ ਕਿ ਉਹ ਤਿੰਨ ਵਜੇ ਆਪਣੇ ਘਰੋਂ ਚੱਲਣਗੇ ਅਤੇ ਸਿੱਧਾ ਰਾਜਘਾਟ ਜਾ ਕੇ ਮਹਾਤਮਾਂ ਗਾਂਧੀ ਨੂੰ ਸਰਧਾਂਜਲੀ ਭੇਂਟ ਕਰਾਂਗਾ। ਫਿਰ ਉਹ ਕਨਾਟ ਪੈਲੇਸ ਜਾਣਗੇ ਤੇ ਹੰਨੂਮਾਨ ਜੀ ਦਾ ਅਸ਼ੀਰਵਾਦ ਲੈਣਗੇ। ਹੰਨੂਮਾਨ ਜੀ ਦਾ ਅਸ਼ੀਰਵਾਦ ਲੈਣ ਬਾਅਦ ਉਹ ਸਿੱਧਾ ਪਾਰਟੀ ਦਫ਼ਤਰ ਜਾਣਗੇ ਜਿਥੇ ਪਾਰਟੀ ਆਗੂਆ, ਵਰਕਰਾਂ ਨੂੰ ਮਿਲਕੇ ਮੁਲਾਕਾਤ ਕਰਾਂਗਾ। ਇਸਤੋਂ ਬਾਅਦ ਉਹ ਜੇਲ ਲਈ ਰਵਾਨਾ ਹੋਣਗੇ। ਉਨਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਜੇਲ ਵਿਚ ਉਸਨੂੰ ਤੁਹਾਡੀ ਸਾਰਿਆਂ ਦੀ ਚਿੰਤਾਂ ਰਹੇਗੀ। ਉਹਨਾਂ ਸਾਰੇ ਵਲੰਟੀਅਰਜ਼ ਨੂੰ ਖੁਸ਼ ਰਹਿਣ ਦੀ ਅਪੀਲ ਕੀਤੀ ਕਿਉਕਿ ਜੇਕਰ ਉਹ ਖੁਸ਼ ਰਹਿਣਗੇ ਤਾਂ ਉਹ (ਕੇਜਰੀਵਾਲ) ਵੀ ਜੇਲ ਵਿਚ ਖੁਸ਼ ਰਹੇਗਾ। ਚੇਤੇ ਰਹੇ ਕਿ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ 1 ਜੂਨ ਨੂੰ ਖਤਮ ਹੋ ਰਹੀ ਹੈ, ਜਿਸ ਕਰਕੇ ਕੇਜਰੀਵਾਲ ਨੂੰ  ਅੱਜ 2 ਜੂਨ ਨੂੰ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨਾ ਪਵੇਗਾ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਜ਼ਮਾਨਤ ਪਟੀਸ਼ਨ ‘ਤੇ ਫੈਸਲਾ 5 ਤੱਕ ਰਾਖਵਾਂ

ਅਰਵਿੰਦ ਕੇਜਰੀਵਾਲ ਨੇ ਹੇਠਲੀ ਅਦਾਲਤ ਵਿੱਚ ਜਮਾਨਤ ਲਈ ਦੋ ਅਰਜ਼ੀਆ (ਪਟੀਸ਼ਨਾਂ )ਦਾਇਰ ਕੀਤੀਆਂ ਹੋਈਆ ਹਨ।  ਇਕ ਪਟੀਸ਼ਨ ‘ਚ ਉਸ ਨੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਅਤੇ ਦੂਜੀ ਪਟੀਸ਼ਨ ‘ਚ ਮੈਡੀਕਲ ਆਧਾਰ ‘ਤੇ ਸੱਤ  ਦਿਨ ਅੰਤਰਿਮ ਜ਼ਮਾਨਤ ਵਧਾਉਣ ਦੀ ਮੰਗ ਕੀਤੀ ਹੋਈ ਹੈ।  ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਸ਼ਨੀਵਾਰ ਨੂੰ ਸਿਹਤ ਦੇ ਆਧਾਰ ‘ਤੇ ਅੰਤਰਿਮ ਜ਼ਮਾਨਤ ਸੱਤ ਦਿਨ ਵਧਾਉਣ ਦੀ ਮੰਗ ਵਾਲੀ ਪਟੀਸ਼ਨ ‘ਤੇ ਫੈਸਲਾ 5 ਜੂਨ ਤੱਕ ਰਾਖਵਾਂ ਰੱਖਿਆ ਹੋਇਆ ਹੈ। ਜਦਕਿ ਮੁੱਖ ਮੰਤਰੀ ਦੀ ਨਿਯਮਤ ਜ਼ਮਾਨਤ ਪਟੀਸ਼ਨ ‘ਤੇ 7 ਜੂਨ ਨੂੰ ਹਉਸ ਐਵੇਨਿਊ ਕੋਰਟ ‘ਚ ਸੁਣਵਾਈ ਹੋਵੇਗੀ। ਸੱਭ ਦੀਆਂ ਨਜ਼ਰਾਂ ਅਦਾਲਤ ਦੇ ਫੈਸਲੇ ਉਤੇ ਟਿਕੀਆਂ ਹੋਈਆਂ ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ED (ਐੱਨਫੋਰਸਮੈਂਟ ਡਾਇਰੈਕਟੋਰੇਟ) ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਗ੍ਰਿਫ਼ਤਾਰ ਕੀਤਾ ਸੀ।  ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਨੂੰ ਕੋਈ ਰਾਹਤ ਦੇਣ ਤੋਂ ਮਨਾ ਕਰ ਦਿੱਤਾ ਸੀ ਤਾਂ ਈਡੀ ਮੁੱਖ ਮੰਤਰੀ ਦੀ ਰਿਹਾਇਸ਼ ’ਤੋ ਕੇਜਰੀਵਾਲ ਨੂੰ ਗ੍ਰਫ਼ਿਤਾਰ ਕਰ ਲਿਆ ਸੀ।

Leave a Reply

Your email address will not be published. Required fields are marked *