ਐਗਜਿਟ ਪੋਲ-ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ

ਚੰਡੀਗੜ 1 ਜੂਨ (ਖ਼ਬਰ ਖਾਸ ਬਿਊਰੋ, ਸੁਰਜੀਤ ਸੈਣੀ)

ਲੋਕ ਸਭਾ ਚੋਣਾਂ  ਦਾ ਆਖਰੀ ਗੇੜ ਸ਼ਨੀਵਾਰ ਨੂੰ ਸੁੱਖ ਸ਼ਾਂਤੀ ਨਾਲ ਖਤਮ ਹੋ ਗਿਆ। ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ ਇਕ ਸੀਟ ਲਈ ਅੱਜ ਵੋਟਾਂ ਪੈਣ ਦਾ ਕੰਮ ਖ਼ਤਮ ਹੁੰਦਿਆਂ ਹੀ ਐਗਜ਼ਿਟ ਪੋਲ ‘ਤੇ ਸੱਭ ਦੀਆਂ ਨਜ਼ਰਾਂ ਟਿਕ ਗਈਆਂ ਹਨ। ਐਗਜ਼ਿਟ ਪੋਲ  ਹਾਲਾਂਕਿ ਪੂਰੀ ਤਰਾਂ  ਸਹੀ ਨਹੀਂ ਹੋ ਸਕਦੇ ਜਾਂ ਮੰਨੇ ਨਹੀਂ ਜਾ ਸਕਦੇ ਪਰ ਫਿਰ ਵੀ ਐਗਜਿਟ ਪੋਲ ਨੂੰ ਦੇਖਕੇ ਵੋਟਾਂ ਜਾਂ ਵੋਟਰਾਂਣਮ ਦਾ ਰੁਝਾਨ ਪਤਾ ਲੱਗ ਜਾਂਦਾ ਹੈ। ਸਹੀ ਨਤੀਜੇ ਤਾਂ ਚਾਰ ਜੂਨ ਨੂੰ ਹੀ ਆਉਣਗੇ। ਪਰ ਐਗਜਿਟ ਪੋਲ ਨੇ ਵੋਟਰਾਂ ਦਾ ਰੁਝਾਨ ਦੇਖਦਿਆ ਆਪਣੇ ਨਤੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ।

ਹੋਰ ਪੜ੍ਹੋ 👉  ਸਰਕਾਰ ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦੇ ਵੇਰਵੇ ਜਨਤਕ ਕਰੇ: ਅਕਾਲੀ ਦਲ

ਇੰਡੀਆ ਟੁਡੇ-ਭਾਜਪਾ ਤੇ ਕਾਂਗਰਸ ਨੂੰ 4-4 ਸੀਟਾਂ

ਇੰਡੀਆ ਟੁਡੇ, ਨਿਊਜ਼ 24 ਟੂਡੇ ਦਾ ਨਤੀਜ਼ਾ ਭਾਜਪਾ ਨੂੰ ਰਾਹਤ ਦੇਣ ਵਾਲਾ ਹੈ।ਚਾਣਕਿਆ ਅਨੁਸਾਰ ਭਾਜਪਾ ਨੂੰ ਚਾਰ, ਕਾਂਗਰਸ ਨੂੰ ਚਾਰ, ਆਮ ਆਦਮੀ ਪਾਰਟੀ ਨੂੰ ਦੋ ਅਤੇ ਹੋਰਨਾਂ ਨੂੰ ਤਿੰਨ ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ।

ਇਸੀ ਤਰਾਂ ਰਿਪਬਲਿਕ ਭਾਰਤ ਦੇ ਐਗਜ਼ਿਟ ਪੋਲ ਅਨੁਸਾਰ ‘ਆਪ’ ਨੂੰ ਪੰਜਾਬ ‘ਚ ਤਿੰਨ ਤੋਂ ਛੇ ਸੀਟਾਂ ਮਿਲਣ ਦੀ ਸੰਭਾਵਨਾ ਹੈ। ਜਦਕਿ ਕਾਂਗਰਸ ਨੂੰ ਤਿੰਨ ਸੀਟਾਂ ਅਤੇ ਭਾਜਪਾ ਨੂੰ ਦੋ ਸੀਟਾਂ ਮਿਲਦੀਆ ਦਿਖ ਰਹੀਆ ਹਨ। 

ਇੰਡੀਆ ਟੀਵੀ ਅਨੁਸਾਰ ਰਲਿਆ ਮਿਲਿਆ ਹੁੰਗਾਰਾਂ

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

ਇੰਡੀਆ ਟੀਵੀ ਮੁਤਾਬਕ ਪੰਜਾਬ ਵਿੱਚ ਮਿਲਵਾ ਜੁਲਵਾਂ ਨਤੀਜਾ ਸਾਹਮਣੇ ਆਉਣ ਦੀ ਭਵਿਖਬਾਣੀ ਕੀਤੀ ਹੈ। ਇਸਨੇ ‘ਆਪ’ ਨੂੰ ਦੋ ਤੋਂ ਚਾਰ, ਭਾਜਪਾ ਨੂੰ ਦੋ ਤੋਂ ਤਿੰਨ ਸੀਟਾਂ, ਕਾਂਗਰਸ ਨੂੰ ਚਾਰ ਤੋਂ ਛੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤੋਂ ਤਿੰਨ ਸੀਟਾਂ ਮਿਲਦੀਆ ਦੱਸੀਆਂ ਹਨ।

ਓਪੀਨੀਅਨ ਪੋਲ ਤੇ ਐਗਜਿਟ ਪੋਲ ਵਿਚ ਕੀ ਅੰਤਰ?

ਓਪੀਨੀਅਨ ਪੋਲ ਵੀ ਇਕ ਤਰਾਂ ਨਾਲ ਚੋਣ ਸਰਵੇਖਣ ਹੈ, ਪਰ ਇਹ ਐਗਜ਼ਿਟ ਪੋਲ ਤੋਂ ਬਿਲਕੁਲ ਵੱਖਰਾ ਹੈ। ਇਸ ਵਿੱਚ ਵੋਟਰਾਂ ਤੋਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਵਿਚਾਰ ਪੁੱਛੇ ਜਾਂਦੇ ਹਨ। ਇਸ ਦੇ ਆਧਾਰ ‘ਤੇ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਲਾਕੇ ‘ਚ ਕਿਹੜੀ ਪਾਰਟੀ ਅੱਗੇ ਹੈ। ਲੋਕਾਂ ਤੋਂ ਸਿਆਸੀ ਪਾਰਟੀਆਂ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਲਈ ਜਾਂਦੀ ਹੈ।

ਹੋਰ ਪੜ੍ਹੋ 👉  ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ-ਮੁੱਖ ਮੰਤਰੀ

ਜਦਕਿ ਐਗਜ਼ਿਟ ਪੋਲ ਵੋਟਾਂ ਤੋਂ ਬਾਅਦ ਕੀਤਾ ਜਾਣ ਵਾਲਾ ਸਰਵੇਖਣ ਹੈ। ਇਸ ਵਿੱਚ ਵੋਟ ਕਰਨ ਵਾਲੇ ਯਾਨੀ ਵੋਟਰ ਤੋ ਏਜੰਸੀਆਂ ਜਾਣਕਾਰੀ ਲੈਂਦੀ ਹੈ।  ਉਸ ਤੋਂ ਬਾਅਦ ਨਤੀਜਿਆਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿਸ ਦੀ ਜਿੱਤ ਹੋ ਸਕਦੀ ਹੈ। ਹਾਲਾਂਕਿ, ਇਹ ਨਤੀਜੇ ਪੂਰੀ ਤਰ੍ਹਾਂ ਸਹੀ ਨਹੀਂ ਹੁੰਦੇ  ਇਸ ਤੋਂ ਸਿਰਫ ਨਤੀਜਿਆ ਦਾ ਅੰਦਾਜ਼ਾ ਲੱਗਦਾ ਹੈ।

 

 

Leave a Reply

Your email address will not be published. Required fields are marked *