ਚੰਡੀਗੜ੍ਹ 16 ਜਨਵਰੀ (ਖ਼ਬਰ ਖਾਸ ਬਿਊਰੋ)
ਸ੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਅੱਜ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦਿੱਤਾ। ਅਕਾਲੀ ਦਲ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ
ਜਦੋਂ ਸਰਕਾਰਾਂ ਕੰਧ ‘ਤੇ ਸਾਫ਼ ਲਿਖਿਆ ਪੜ੍ਹ ਲੈਂਦੀਆਂ ਹਨ ਤਾਂ ਡਰ ਜਾਂਦੀਆਂ ਹਨ , ਫਿਰ ਉਹ ਸਭ ਤੋਂ ਪਹਿਲਾਂ ਹਮਲਾ ਆਜ਼ਾਦ ਮੀਡੀਆ ਅਤੇ ਵਿਰੋਧੀ ਪਾਰਟੀਆਂ ਉੱਪਰ ਕਰਦੀਆਂ ਹਨ ਜੋ ਲੋਕਾਂ ਲਈ ਖੜ੍ਹੀਆਂ ਹੁੰਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਨੇ ਹੁਣ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਲੰਧਰ ਤੋਂ ਸਤਿਕਾਰਯੋਗ ਹਿੰਦ ਸਮਾਚਾਰ ਸਮੂਹ – ਇੱਕ ਮੀਡੀਆ ਅਦਾਰਾ ਜਿਸ ਦੀਆਂ ਕਦਰਾਂ-ਕੀਮਤਾਂ ਅਤੇ ਨੈਤਿਕਤਾ ਦਾ ਮਾਣਮੱਤਾ ਇਤਿਹਾਸ ਹੈ, ਦੇ ਵਿਰੁੱਧ ਛਾਪੇਮਾਰੀ ਅਤੇ ਡਰਾਉਣ-ਧਮਕਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਭਗਵੰਤ ਮਾਨ ਬਿਲਕੁਲ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਕੀਤਾ ਸੀ, ਪਰ ਉਹ ਭੁੱਲ ਰਿਹਾ ਹੈ ਕਿ ਉਹ ਵੀ ਹਿੰਦ ਸਮਾਚਾਰ (ਪੰਜਾਬ ਕੇਸਰੀ) ਸਮੂਹ ਅਤੇ ਚੋਪੜਾ ਪਰਿਵਾਰ ਦੇ ਦ੍ਰਿੜ ਇਰਾਦੇ ਨੂੰ ਤੋੜ ਨਹੀਂ ਸਕੀ ਸੀ।
ਮੈਂ ਸਪੱਸ਼ਟ ਤੌਰ ‘ਤੇ ਅਤੇ ਸਖ਼ਤ ਸ਼ਬਦਾਂ ਵਿੱਚ ਹਿੰਦ ਸਮਾਚਾਰ ਸਮੂਹ ‘ਤੇ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਦਾ ਹਾਂ ਅਤੇ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਹਾਂ: ਇਹ ਧੱਕੇਸ਼ਾਹੀ ਉਸ ਨੂੰ ਪੁੱਠੀ ਪਵੇਗੀ।
ਸ਼੍ਰੋਮਣੀ ਅਕਾਲੀ ਦਲ, ਹਮੇਸ਼ਾ ਵਾਂਗ, ਪ੍ਰੈਸ ਦੀ ਆਜ਼ਾਦੀ ਲਈ ਮਜ਼ਬੂਤੀ ਨਾਲ ਖੜ੍ਹਾ ਹੈ – ਕਿਉਂਕਿ ਇਹ ਲੋਕਤੰਤਰ ਦਾ ਇੱਕ ਬਹੁਤ ਮਹੱਤਵਪੂਰਨ ਥੰਮ੍ਹ ਹੈ।