ਪਿਆਰ ‘ਚ ਮਿਲਿਆ ਧੋਖਾ ਪ੍ਰੇਮਿਕਾ ਨੂੰ ਫਸਾਉਂਦਾ ਖੁਦ ਆਇਆ ਪੁਲਿਸ ਅੜਿੱਕੇ

ਮਲੇਰਕੋਟਲਾ 20 ਮਈ (ਖ਼ਬਰ ਖਾਸ ਬਿਊਰੋ) 

ਆਪਣੀ ਪ੍ਰੇਮਿਕਾ ਨੂੰ ਫਸਾਉਣ ਲਈ ਬੰਬ ਨਾਲ ਬਿਲਡਿੰਗਾਂ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਖੁਦ ਪੁਲਿਸ ਅੜਿੱਕੇ ਆ ਗਿਆ। ਦੱਸਿਆ ਜਾਂਦਾ ਹੈ ਕਿ ਰਾਜਦੀਪ ਸਿੰਘ ਦਾ ਕਿਸੇ ਲੜਕੀ ਨਾਲ ਇਸ਼ਕ ਚੱਲ ਰਿਹਾ ਸੀ। ਲੜਕੀ ਕਿਸੇ ਹੋਰ ਥਾਂ ਮੰਗੀ ਗਈ ਤਾਂ ਪਿਆਰ ਵਿਚ ਧੋਖਾ ਖਾਣ ਕਾਰਨ ਉਸਨੇ ਬਦਲਾ ਲੈਣ ਲਈ ਲੜਕੀ ਦੀ ਈਮੇਲ ਹੈਕ ਕਰ ਲਈ। ਇਸ ਈਮੇਲ ਤੋ ਸ਼ਹਿਰ ਦੀਆਂ ਇਮਾਰਤਾਂ ਬੰਬ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ। ਡਿਪਟੀ ਕਮਿਸ਼ਨਰ ਨੇ ਸ਼ਿਕਾਇਤ ਮਿਲਣ ਤੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਉਂਦੇ ਹੋਏ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਪੁਲਿਸ ਨੇ ਜਦੋਂ ਜਾੰਚ ਕੀਤੀ ਤਾਂ ਇਹ ਭੇਤ ਖੁੱਲਿਆ। ਪੁਲਿਸ ਨੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਪਰ ਜਾਣਕਾਰੀ ਅਨੁਸਾਰ ਨੌਜਵਾਨ ਦਾ ਪਿਛੋਕੜ ਅਪਰਾਧਿਕ ਨਹੀਂ ਹੈ। ਪੁਲਿਸ ਨੇ ਸ਼ਹਿਰ ਵਿਚ ਬੰਬ ਧਮਾਕੇ ਕਰਕੇ ਕੁੱਝ ਇਮਾਰਤਾਂ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ।   ਸਾਈਬਰ ਸੈੱਲ ਅਤੇ ਸੀ.ਆਈ.ਸਟਾਫ ਨੇ ਸਾਂਝੀ ਕਾਰਵਾਈ ਕਰਦਿਆਂ ਰਾਜਦੀਪ ਸਿੰਘ ਨਿਵਾਸੀ ਮਾਲੋਦ (ਲੁਧਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ।  ਐੱਸ੍ਪੀ ਵੈਭਵ ਸਹਿਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਉਸ ਕੋਲੋਂ 3 ਡਿਵਾਈਸ ਆਈ ਫੋਨ, ਵੀਵੋ ਫੋਨ ਰੀਆਲਮੀ ਫੋਨ ਅਤੇ ਵੱਖੋ-ਵੱਖ ਸਿਮ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਲੜਕੀ ਨਾਲ ਉਸ ਨੂੰ ਪਿਆਰ ਸੀ ਅਤੇ ਉਸਦੀ ਮੰਗਣੀ ਕੀਤੇ ਹੋਰ ਹੋਣ ਕਰਕੇ ਉਸ ਤੋਂ ਬਦਲਾ ਲੈਣ ਅਤੇ ਉਸਨੂੰ ਫਸਾਉਣ ਲਈ ਉਸਦੀ ਮੇਲ ਆਈਡੀ ਹੈਕ ਕਰ ਕੇ ਇਹ ਸਭ ਮੇਲ ਕੀਤੀਆਂ ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *