ਕਤਲ ਕੇਸ ਵਿਚ ਜੀਤੀ ਸਿੱਧੂ ਬਰੀ, 15 ਸਾਲ ਤੋਂ ਚੱਲ ਰਿਹਾ ਸੀ ਸੀਬੀਆਈ ਕੋਰਟ ਵਿਚ ਮੁਕਦਮਾ

ਮੋਹਾਲੀ 20 ਦਸੰਬਰ ( ਖ਼ਬਰ ਖਾਸ ਬਿਊਰੋ)

ਸਿੱਧੂ ਪਰਿਵਾਰ ਨੂੰ ਕਤਲ ਦੇ ਮਾਮਲੇ ਵਿਚ ਅੱਜ ਵੱਡੀ ਰਾਹਤ ਮਿਲੀ ਹੈ। ਸੀਬੀਆਈ ਕੋਰਟ ਨੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਅਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਉਰਫ ਜੀਤੀ ਸਿੱਧੂ ਨੂੰ 15 ਸਾਲ ਪੁਰਾਣੇ ਕਤਲ ਕੇਸ ਵਿਚ ਸਾਬੂਤਾਂ ਦੀ ਘਾਟ ਕਰਨ ਅੱਜ ਬਰੀ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸਿੱਧੂ ਭਰਾਵਾਂ ਨੂੰ ਵੱਡੀ ਰਾਹਤ ਮਿਲੀ ਹੈ।

ਇਹ ਸੀ ਮਾਮਲਾ –
ਜਾਣਕਾਰੀ ਅਨੁਸਾਰ  19 ਦਸੰਬਰ 2010 ਨੂੰ ਖਰੜ ਵਿਧਾਨ ਸਭਾ ਹਲਕੇ ਦੇ ਪਿੰਡ ਬਲਿਆਲੀ ਵਿੱਚ ਰਤਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ ‘ਤੇ ਤਤਕਾਲੀ ਸਰਪੰਚ ਕੁਲਵੰਤ ਸਿੰਘ ਅਤੇ ਦਿਲਾਵਰ ਸਿੰਘ ਵਿਰੁੱਧ ਕੇਸ ਦਰਜ਼ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਆਪਣੇ ਪਿਤਾ ਦੇ  ਕਤਲ  ਵਿਚ ਜੀਤੀ ਸਿੱਧੂ ਦੀ ਵੀ ਭੂਮਿਕਾ ਹੋਣ ਦਾ ਦੋਸ਼ ਲਾਇਆ ਸੀ। ਉਸ ਵਕਤ ਪੰਜਾਬ ਪੁਲਿਸ ਨੇ ਸਿਆਸੀ ਦਬਾਅ ਕਰਨ ਅਮਰਜੀਤ ਸਿੰਘ ਉਰਫ਼ ਜੀਤੀ ਸਿੱਧੂ ਦਾ ਨਾਮ ਮਾਮਲੇ ਵਿਚ ਸ਼ਾਮਲ ਨਹੀਂ ਕੀਤਾ ਸੀ।

ਹੋਰ ਪੜ੍ਹੋ 👉  ਨਵੀਆਂ ਖੇਤੀਬਾੜੀ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਲਈ ਰਜਿਸਟ੍ਰੇਸ਼ਨ ਫੀਸ ਵਿੱਚ ਕਟੌਤੀ

ਹਾਈਕੋਰਟ ਦੇ ਹੁਕਮਾਂ ‘ਤੇ ਹੋਈ ਸੀ ਸੀਬੀਆਈ ਜਾਂਚ
ਪੰਜਾਬ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ਕਰਕੇ ਪਰਿਵਾਰ ਨੇ  ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟਿਸ਼ਨ ਦਾਇਰ ਕਰਕੇ ਪੰਜਾਬ ਪੁਲਿਸ ਉਤੇ ਪੱਖਪਾਤ ਦਾ ਦੋਸ਼ ਲਾਇਆ ਸੀ। ਹਾਈਕੋਰਟ ਦੇ ਹੁਕਮਾਂ ‘ਤੇ 12 ਅਕਤੂਬਰ 2012 ਨੂੰ ਇਹ ਮਾਮਲਾ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਸੀ।

ਕੌਣ ਹੈ ਜੀਤੀ ਸਿੱਧੂ
ਅਮਰਜੀਤ ਸਿੰਘ ਜੀਤੀ ਸਿੱਧੂ ਨਗਰ ਨਿਗਮ ਮੋਹਾਲੀ ਦਾ ਮੇਅਰ ਹੈ ਅਤੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ  ਦਾ ਛੋਟਾ ਭਰਾ ਹੈ। ਸਿੱਧੂ ਪਰਿਵਾਰ ਦਾ ਪੰਜਾਬ ਦੀ ਸਿਆਸਤ ਵਿਚ  ਇੱਕ ਗਿਣਨਯੋਗ ਨਾਮ ਹੈ।  ਜੀਤੀ ਸਿੱਧੂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੀ ਹੋਣ ਕਾਰਨ ਬਲਵੀਰ ਸਿੰਘ ਸਿੱਧੂ ਨੇ  ਭਾਜਪਾ ਦਾ ਪੱਲਾ ਫੜ ਲਿਆ ਸੀ ਅਤੇ ਜੀਤੀ ਸਿੱਧੂ ਵੀ ਆਪਣੇ ਭਰਾ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਨਾਲ ਉਹਨਾਂ ਦੀ ਜਿਆਦਾ ਦੇਰ ਨਾ ਬਣੀ ਅਤੇ ਅੰਤ ਘਰ ਵਾਪਸੀ ਕਰ ਲਈ ਭਾਵ ਕਾਂਗਰਸ ਵਿੱਚ ਮੁੜ ਪਰਤ ਆਏ।

ਹੋਰ ਪੜ੍ਹੋ 👉  ਖੇਤੀ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਸੌਰ ਊਰਜਾ ਨਾਲ ਰੁਸ਼ਨਾਏਗਾ ਪੰਜਾਬ

Leave a Reply

Your email address will not be published. Required fields are marked *