ਭੁੱਲਰ ਨੇ CBI ਦੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ , ਕਹੀ ਇਹ ਗੱਲ

ਚੰਡੀਗੜ 23 ਨਵੰਬਰ (ਖ਼ਬਰ ਖਾਸ ਬਿਊਰੋ)

ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮੁੱਅਤਲ ਕੀਤੇ ਗਏ ਪੰਜਾਬ ਪੁਲਿਸ ਦੇ  DIG ਹਰਚਰਨ ਸਿੰਘ ਭੁੱਲਰ ਨੇ CBI ਦੀ ਗ੍ਰਿਫ਼ਤਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਭੁੱਲਰ ਨੇ ਦਾਇਰ ਕੀਤੀ ਪਟੀਸ਼ਨ ਵਿਚ ਸੀਬੀਆਈ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦਿੱਤੀ ਹੈ ਅਤੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਨਗਦੀ ਉਸਦੇ ਘਰੋਂ  ਬਰਾਮਦ ਹੋਈ ਹੈ, ਉਹ ਉਸਦੀ ਨਹੀਂ ਹੈ।

ਦਾਇਰ ਕੀਤੀ ਪਟੀਸ਼ਨ ਵਿੱਚ ਭੁੱਲਰ ਨੇ  ਕਿਹਾ ਕਿ ਉਹ ਪੰਜਾਬ ਪੁਲਿਸ ਦੇ ਅਧਿਕਾਰੀ ਹਨ, ਜਿਵੇਂ ਕਿ ਦਿੱਲੀ ਵਿੱਚ ਸਪੇਸ਼ਲ ਪੁਲਿਸ ਏਸਟੇਬਲਿਸ਼ਮੈਂਟ ਐਕਟ, 1946 ਦੀ ਧਾਰਾ 6 ਦੇ ਅਧੀਨ ਸੀਬੀਆਈ ਨੂੰ ਪੰਜਾਬ ਸਰਕਾਰ ਦੀ ਆਗਿਆ ਲੈਣਈ ਜ਼ਰੂਰੀ ਸੀ। ਭੁੱਲਰ ਨੇ ਦਲੀਲ ਦਿੱਤੀ ਕਿ ਬਿਨਾਂ ਕਿਸੇ ਸਟੇਟ ਦੀ ਪ੍ਰਵਾਨਗੀ ਤੋ ਅਧਿਕਾਰੀ ਵਿਰੁੱਧ FIR  ਦਰਜ ਨਹੀਂ ਕੀਤਾ ਜਾ ਸਕਦਾ ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਭੁੱਲਰ ਨੇ ਕਿਹਾ ਕਿ ਜਿਸ ਮਾਮਲੇ ਵਿਚ ਉਹਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ, ਉਹ ਸਰਹਿੰਦ ਪੁਲਿਸ ਸਟੇਸ਼ਨ ਨਾਲ ਸਬੰਧਤ ਹੈ, ਜੋ ਪੰਜਾਬ ਦੇ ਜਿਲ੍ਹਾ ਫਤਿਹਗੜ ਵਿਚ ਪੈਂਦਾ ਹੈ। ਇਸ ਤਰਾਂ ਸੀਬੀਆਈ ਨੂੰ ਕੇਸੇ ਦਰਜ਼ ਕਰਨ ਦਾ ਅਧਿਕਾਰ ਨਹੀਂ  ਹੈ। ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਐ੍ਫਆਈਆਰ ਦਰਜ ਕਰ ਲਈ ਸੀ, ਇਸ ਤਰਾਂ ਇਕ ਮਾਮਲੇ ਵਿਚ ਦੋ ਕੇਸ ਦਰਜ਼ ਨਹੀਂ ਕੀਤੇ ਜਾ ਸਕਦੇ।

ਵਰਨਣਯੋਗ ਹੈ ਕਿ ਸੀਬੀਆਈ ਨੇ 16 ਅਕਤੂਬਰ 2025 ਨੂੰ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਣਦੇ ਮਾਮਲੇ ਵਿੱਚ ਗਿਰਫਤਾਰ ਕੀਤਾ ਸੀ। ਬਾਅਦ ‘ਚ ਛਾਪੇਮਾਰੀ ਦੇ ਸਮੇਂ ਦੇ ਕਰੋੜਾਂ ਰੁਪਏ ਕਿਸ਼ਤ ਕੀਤੇ ਗਏ, ਸੋਨਾ ਅਤੇ ਕਈ ਲੋਕਾਂ ਤੋਂ ਚੰਦਾ ਦਸਤਾਵੇਜ਼ ਬਰਾਮਦ ਹੋਇਆ। ਪੰਜਾਬ ਸਰਕਾਰ ਨੇ 19 ਅਕਤੂਬਰ ਨੂੰ ਭੁੱਲਰ ਨੂੰ ਮੁਅਤਲ ਕਰ ਦਿ੍ਤਾ ਸੀ। ਉਹ ਇਸ ਵਕਤ ਨਿਆਇਕ ਹਿਰਾਸਤ ਤਹਿਤ ਬੁੜੈਲ ਜੇਲ਼ ਵਿਚ ਬੰਦ ਹਨ।
ਇਸ ਤੋਂ ਬਾਅਦ 29 ਅਕਤੂਬਰ 2025 ਨੂੰ ਸੀਬੀਆਈ ਨੇ ਉਨ੍ਹਾਂ ‘ਤੇ ਆਮਦਨ ਤੋ ਵੱਧ ਜਾਇਦਾਦ ਦਾ ਇਕ ਵੱਖਰਾ ਕੇਸ ਦਰਜ਼ ਕੀਤਾ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *