SGPC ਨੇ ਯੂਟਿਊਬ ਚੈਨਲ ਦੀ ਗਤਿਵਿਧੀ ਇਕ ਹਫ਼ਤੇ ਲਈ ਕੀਤੀ ਮੁਅੱਤਲ, ਦੱਸਿਆ ਇਹ ਕਾਰਨ

ਅੰਮ੍ਰਿਤਸਰ 19 ਨਵੰਬਰ ( ਖ਼ਬਰ ਖਾਸ ਬਿਊਰੋ)

ਯੂਟਿਊਬ ਵੱਲੋਂ ਅੱਜ ਮਿਤੀ 19 ਨਵੰਬਰ 2025 ਨੂੰ ਸੰਧਿਆ ਵੇਲੇ ਚੱਲਦੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਅਧਿਕਾਰਤ ਯੂਟਿਊਬ ਚੈਨਲ “SGPC, Sri Amritsar” @SGPCSriAmritsar ਉੱਤੇ ਇੱਕ ਪਹਿਲਾਂ ਪਾਈ ਵੀਡੀਓ ਵਿਰੁੱਧ ਆਪਣੀ ਨੀਤੀ ਤਹਿਤ ਕਾਰਵਾਈ ਕਰਦਿਆਂ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਮਿਤੀ 31 ਅਕਤੂਬਰ 2025 ਨੂੰ ਪਾਈ ਗਈ ਸਬੰਧਤ ਵੀਡੀਓ ਵਿੱਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਯੋਧਿਆਂ ਬਾਰੇ ਵਿਚਾਰ ਰੱਖਦਿਆਂ ਕੁਝ ਪ੍ਰਗਟਾਵੇ ਕੀਤੇ ਗਏ ਸਨ, ਜੋ 1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਸਿੱਖ ਇਤਿਹਾਸ ਦਾ ਹਿੱਸਾ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਆਪਣਾ ਸਿੱਖ ਪੱਖ ਯੂਟਿਊਬ ਨਾਲ ਸਾਂਝਾ ਕਰ ਰਹੀ ਹੈ ਪਰੰਤੂ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਗਤ ਨੂੰ ਅਪੀਲ ਹੈ ਕਿ ਯੂਟਿਊਬ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਨਾਲ ਜੁੜਨ ਲਈ ਸ਼੍ਰੋਮਣੀ ਕਮੇਟੀ ਦੇ ਦੂਸਰੇ ਅਧਿਕਾਰਤ ਚੈਨਲ https://youtube.com/@officialsgpc (Shiromani Gurdwara Parbandhak Committee) ਨਾਲ ਜੁੜਿਆ ਜਾਵੇ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

https://www.facebook.com/share/1Fhdnva2Xn/?mibextid=wwXIfr

Leave a Reply

Your email address will not be published. Required fields are marked *