ਚੰਡੀਗੜ੍ਹ 12 ਨਵੰਬਰ (ਖਬਰ ਖਾਸ ਬਿਊਰੋ)
ਲੰਬੀ ਸਿਆਸੀ ਜੱਦੋ ਜਹਿਦ ਬਾਦ ਕਾਂਗਰਸ ਹਾਈਕਮਾਨ ਨੇ ਜਿਲਿਆ ਦੇ ਕਪਤਾਨ, ਯਾਨੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤੇ ਹਨ। ਕਈ ਜ਼ਿਲ੍ਹਿਆਂ ਵਿਚ ਪੁਰਾਣੇ ਪ੍ਰਧਾਨਾਂ ਉਤੇ ਹੀ ਭਰੋਸਾ ਕੀਤਾ ਗਿਆ ਹੈ, ਅਤੇ ਕਈ ਜ਼ਿਲ੍ਹਿਆਂ ਦੀ ਕਪਤਾਨੀ ਮੌਜੂਦਾ ਤੇ ਸਾਬਕਾ ਵਿਧਾਇਕਾਂ ਨੂੰ ਸੌਂਪੀ ਗਈ ਹੈ।
ਜਾਰੀ ਲਿਸਟ ਅਨੁਸਾਰ ਅੰਮ੍ਰਤਿਸਰ ਦਿਹਾਤੀ ਦਾ ਪ੍ਰਧਾਨ ਸਾਬਕਾ ਵਿਧਾਇਕ ਸੁਖਬਿੰਦਰ ਸਿੰਘ ਡੈਨੀ ਬਡਾਲਾ ਤੇ ਸ਼ਹਿਰੀ ਦਾ ਪ੍ਰਧਾਨ ਸੌਰਵ ਮੈਦਾਨ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਦਾ ਪ੍ਰਧਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿਲੋਂ,ਬਠਿੰਡਾ ਦਿਹਾਤੀ ਦਾ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੇ ਸ਼ਹਿਰੀ ਦਾ ਰਾਜਨ ਗਰਗ, ਫਰੀਦਕੋਟ ਦਾ ਨਵਦੀਪ ਸਿੰਘ ਬਰਾੜ,ਫਤਿਹਗੜ ਸਾਹਿਬ ਦਾ ਸੁਰਿੰਦਰ ਸਿੰਘ, ਫਾਜੀਲਿਕਾ ਦਾ ਹਰਪ੍ਰੀਤ ਸਿੰਘ ਸਿੱਧੂ, ਫਿਰੋਜਪੁਰ ਦਾ ਕੁਲਬੀਰ ਸਿੰਘ ਜੀਰਾ, ਗੁਰਦਾਸਪੁਰ ਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਪ੍ਰਧਾਨ ਲਗਾਇਆ ਗਿਆ ਹੈ।
ਹੁਸ਼ਿਆਰਪੁਰ ਦਾ ਦਲਜੀਤ ਸਿੰਘ, ਜਲੰਧਰ ਸ਼ਹਿਰੀ ਦਾ ਰਾਜਿਦੰਰ ਬੇਰੀ ਤੇ ਦਿਹਾਤੀ ਦਾ ਹਰਦੇਵ ਸਿੰਘ, ਕਪੂਰਥਲਾ ਦਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਖੰਨਾ ਦਾ ਪ੍ਰਧਾਨ ਸਾਬਕਾ ਵਿਧਾਇਕ ਲਖਬੀਰ ਸਿੰਘ ਲ਼ੱਖਾ,ਲੁਧਿਆਣਾ ਦਿਹਾਤੀ ਤੇ ਸ਼ਿਹਾਰੀ ਦਾ ਪ੍ਰਧਾਨ ਮੇਜਰ ਸਿੰਘ ਮੁਲਾਪੁਰ ਤੇ ਸੰਜੀਵ ਤਲਵਾਰ ਨੂੰ ਲਗਾਇਆ ਗਿਆ ਹੈ।
ਮੋਗਾ ਦਾ ਹਰੀ ਸਿੰਘ ਖੇੜੀ ਤੇ ਮੋਹਾਲੀ ਦਾ ਕਮਲ ਕਿਸ਼ੋਰ ਸ਼ਰਮਾ , ਸ੍ਰੀ ਮੁਕਤਸਰ ਸਾਹਿਬ ਦਾ ਸੁਖਦੀਪ ਸਿੰਘ ਬਿ੍ਟੂ, ਪਠਾਨਕੋਟ ਦਾ ਪੰਨਾ ਲਾਲ ਭਾਟੀਆ, ਪਟਿਆਲਾ ਦਿਹਾਤੀ ਤੇ ਸ਼ਹਿਰੀ ਦਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾਂ ਤੇ ਨਰੇਸ਼ ਕੁਮਾਰ ਦੁੱਗਲ , ਰੋਪੜ ਦਾ ਅਸ਼ਵਨੀ ਸ਼ਰਮਾ , ਸੰਗਰੂਰ ਦਾ ਜਗਗੇਵ ਸਿੰਘ ਘੱਗਾ, ਨਵਾਂਸ਼ਹਿਰ ਦਾ ਅਜੈ ਕੁਮਾਰ ਅਤੇ ਤਰਨ ਤਾਰਨ ਦਾ ਰਾਜਬੀਰ ਸਿੰਘ ਭੁੱਲਰ ਨੂੰ ਪ੍ਰਧਾਨ ਲਗਾਇਆ ਗਿਆਹੈ।