ਗੁਰੂ ਦੀ ਗੋਲਕ ਨੂੰ ਸੁਖਬੀਰ ਹਵਾਲੇ ਕਰਨਾ ਅਤਿ ਇਤਰਾਜਯੋਗ ਕਾਰਜ, ਤੱਥਾਂ ਸਮੇਤ ਫਰੋਲੀ ਹਕੀਕਤ

ਚੰੜੀਗੜ 13 ਸਤੰਬਰ (ਖ਼ਬਰ ਖਾਸ ਬਿਊਰੋ)

ਐਸਜੀਪੀਸੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ, ਇਸ ਲਈ ਜਿਸ ਸਿਆਸੀ ਗਲਬੇ ਹੇਠ ਸਿਰਮੌਰ ਸੰਸਥਾ ਨੂੰ ਢਾਅ ਲਗਾਈ ਜਾ ਰਹੀ ਹੈ, ਇਸ ਤੋਂ ਅੱਜ ਹਰ ਸਿੱਖ ਦੇ ਹਿਰਦੇ ਵਲੂੰਦਰੇ ਜਾ ਰਹੇ ਹਨ , ਅਤੇ ਨਾਨਕ ਲੇਵਾ ਸੰਗਤ,ਗੁਰੂ ਦੀ ਗੋਲਕ ਦੀ ਹੋ ਰਹੀ ਸਿਆਸੀ ਵਰਤੋਂ ਪੰਥ ਬਰਦਾਸ਼ਤ ਨਹੀਂ ਕਰੇਗਾ। ਸੰਗਤ ਦੇ ਪੈਸੇ ਦੀ ਸਿਆਸੀ ਮਕਸਦ ਲਈ ਹੋ ਰਹੀ ਵਰਤੋਂ ਦੇ ਵੱਡੇ ਸਬੂਤਾਂ ਅਤੇ ਤੱਥਾਂ ਨਾਲ ਵੇਰਵੇ ਜਨਤਕ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਗੁਰਜੀਤ ਸਿੰਘ ਤਲਵੰਡੀ ਨੇ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵਲੋ ਪੇਸ਼ ਕੀਤੀ ਗਈ ਸਫਾਈ ਦੀਆਂ ਤੱਥਾਂ ਸਮੇਤ ਧੱਜੀਆ ਉਡਾਈਆਂ। ਸਰਦਾਰ ਗੁਰਜੀਤ ਸਿੰਘ ਤਲਵੰਡੀ ਨੇ ਇੱਕ ਤੋਂ ਬਾਅਦ ਇੱਕ ਤੱਥ ਪੇਸ਼ ਕਰਕੇ ਐਸਜੀਪੀਸੀ ਪ੍ਰਧਾਨ ਅਤੇ ਸੁਖਬੀਰ ਬਾਦਲ ਦੇ ਆਪਸੀ ਰਲਗੱਢ ਨੂੰ ਜਨਤਕ ਕੀਤਾ।

ਆਪਣੀ ਪ੍ਰੈਸ ਕਾਨਫਰੰਸ ਵਿੱਚ ਸਰਦਾਰ ਗੁਰਜੀਤ ਸਿੰਘ ਤਲਵੰਡੀ ਨੇ ਸੁਖਬੀਰ ਧੜੇ ਦੀ ਕੋਰ ਕਮੇਟੀ ਮੀਟਿੰਗ ਦੇ ਐਲਾਨਾਂ ਨੂੰ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵਿੱਚ ਪਾਸ ਕੀਤੇ ਮਤਿਆਂ ਜਰੀਏ ਅਮਲੀਜਾਮਾ ਪਹਿਨਾਇਆ ਗਿਆ। ਇਸ ਤੋਂ ਇਲਾਵਾ ਸਰਦਾਰ ਤਲਵੰਡੀ ਨੇ ਸੁਖਬੀਰ ਬਾਦਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਮੌਕੇ ਕੀਤੇ ਐਲਾਨਾਂ ਦੀ ਪੂਰਤੀ ਲਈ ਵਰਤੀ ਗਈ ਗੁਰੂ ਦੀ ਗੋਲਕ ਦੇ ਤੱਥ ਕਰਦੇ ਹੋਏ ਕਿਹਾ ਕਿ, ਸੁਖਬੀਰ ਦੇ ਐਲਾਨ ਤੋਂ ਬਾਅਦ ਉਸ ਇਲਾਕੇ ਦੇ ਐਸਜੀਪੀਸੀ ਹੇਠ ਆਉਣ ਵਾਲੇ ਗੁਰੂ ਘਰ ਦਾ ਸਟਾਫ ਸਰਗਰਮ ਹੋ ਜਾਂਦਾ ਸੀ। ਐਸਜੀਪੀਸੀ ਵਲੋ ਹੀ ਜਾਰੀ ਲਿਸਟ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਕਿੰਨੀ ਰਕਮ ਖਰਚ ਕੀਤੀ ਗਈ, ਪਰ ਇਹ ਰਕਮ ਕਿਸ ਕਿਸ ਰਸਦ ਜਾਂ ਡੀਜ਼ਲ ਲਈ ਖਰਚ ਹੋਈ, ਇਸ ਦੀ ਕੋਈ ਜਾਣਕਾਰੀ ਐਸਜੀਪੀਸੀ ਨੇ ਸਾਂਝਾ ਨਹੀਂ ਕੀਤੀ। ਇਸ ਖਰਚ ਤਹਿਤ ਹੋਈ ਸਿਆਸੀ ਭਰਪਾਈ ਦੀ ਪ੍ਰਤੱਖ ਉਦਾਹਰਨ ਸੁਖਬੀਰ ਬਾਦਲ ਦਾ ਸੰਗਰੂਰ ਦੌਰਾ ਹੈ, ਜਿੱਥੇ ਸੁਖਬੀਰ ਸਿੰਘ ਬਾਦਲ ਐਲਾਨ ਕਰਦੇ ਨੇ, ਡੀਜ਼ਲ ਦੀ ਵੰਡ ਲਈ ਆਪਣੇ ਹਲਕਾ ਇੰਚਾਰਜ ਦੀ ਡਿਊਟੀ ਲਗਾਉਂਦੇ ਅਤੇ ਐਸਜੀਪੀਸੀ ਵਲੋ ਸੁਖਬੀਰ ਦੇ ਐਲਾਨ ਨੂੰ ਪੂਰਾ ਕਰਨ ਸਬੰਧਿਤ ਗੁਰੂ ਘਰ ਤੋਂ ਡੀਜ਼ਲ ਜਾਰੀ ਕਰਨ ਦੇ ਹੁਕਮ ਕੀਤੇ ਜਾਂਦੇ ਹਨ।

ਸਰਦਾਰ ਗੁਰਜੀਤ ਸਿੰਘ ਤਲਵੰਡੀ ਨੇ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਵਾਲ ਚੁੱਕਦੇ ਕਿਹਾ ਕਿ, ਜੋ ਅੱਜ ਧਾਮੀ ਸਾਹਿਬ ਨੇ 77 ਲੱਖ ਖਰਚ ਰਕਮ ਬਾਰੇ ਜਾਣਕਾਰੀ ਦਿੱਤੀ, ਜਦੋਂ ਕਿ ਸੰਗਤ ਤਾਂ ਇਹ ਜਾਣਨਾ ਚਾਹੁੰਦੀ ਹੈ ਕਿ ਇਹ 77 ਲੱਖ ਕਿਹੜੀ ਕਿਹੜੀ ਰਸਦ, ਡੀਜਲ ਜਾਂ ਹੋਰ ਰਾਹਤ ਸਮੱਗਰੀ ਲਈ ਖਰਚ ਕੀਤੀ ਗਈ, ਕਦੋਂ ਖਰਚ ਕੀਤੀ, ਇਸ ਬਾਰੇ ਅੰਕੜੇ ਜਾਰੀ ਕਰਦੇ। ਓਹਨਾ ਕਿਹਾ ਕਿ ਜਿਵੇਂ ਸੰਗਰੂਰ ਦੇ ਵਿੱਚ ਹੋਈ ਸਿਆਸੀ ਪੂਰਤੀ ਅੱਜ ਜਨਤਕ ਹੈ, ਉਸੇ ਤਰਾਂ ਆਉਣ ਵਾਲੇ ਦਿਨਾਂ ਵਿੱਚ ਏਸੇ ਤਰਾਂ ਦੀ ਸਿਆਸੀ ਪੂਰਤੀ ਦੀ ਪੋਲ ਖੁੱਲਣ ਦਾ ਡਰ ਐਸਜੀਪੀਸੀ ਪ੍ਰਧਾਨ ਨੂੰ ਸਤਾਉਣ ਲੱਗਾ ਹੈ। ਓਹਨਾਂ ਕਿਹਾ ਕਿ, ਅੱਜ ਪ੍ਰਧਾਨ ਧਾਮੀ ਸਾਹਿਬ ਸਿਆਸੀ ਦਬਾਅ ਹੇਠ ਵਿੱਚ ਹਨ, ਜਿਸ ਕਰਕੇ ਸਭ ਤੋ ਵੱਡੀ ਸੰਸਥਾ ਨੂੰ ਵੱਡੀ ਢਾਅ ਲੱਗ ਰਹੀ ਹੈ।

Leave a Reply

Your email address will not be published. Required fields are marked *