ਪਟਿਆਲਾ 10 ਸਤੰਬਰ ( ਖ਼ਬਰ ਖਾਸ ਬਿਊਰੋ)
ਪਟਿਆਲਾ ਜੇਲ੍ਹ ਵਿੱਚ ਸੰਦੀਪ ਸਿੰਘ ਸਨੀ ਅਤੇ ਕੈਦੀ ਪੁਲਿਸ ਅਫਸਰਾਂ ਦਰਮਿਆਨ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਕੋਈ ਉਚ ਅਧਿਕਾਰੀ ਇਸਦੀ ਪੁਸ਼ਟੀ ਨਹੀਂ ਕਰ ਰਿਹਾ ਪਰ ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਸ਼ਿਵ ਸੈਨਾ ਆਗੂ ਸੁਧੀਰ ਕੁਮਾਰ ਸੂਰੀ ਦੇ ਕਤਲ ਦੇ ਦੋਸ਼ ਹੇਠ ਪਟਿਆਲਾ ਜੇਲ ਵਿੱਚ ਬੰਦ ਸੰਦੀਪ ਸਿੰਘ ਸਨੀ ਦਾ ਪਟਿਆਲਾ ਜੇਲ ਅੰਦਰ ਹੀ ਵੱਖ ਵੱਖ ਕੇਸਾਂ ਵਿੱਚ ਸਜਾਵਾਂ ਕੱਟ ਰਹੇ ਤਿੰਨ ਪੁਲਿਸ ਅਫਸਰਾਂ ਨਾਲ ਝਗੜਾ ਹੋ ਗਿਆ।
ਤਿੰਨ ਪੁਲਿਸ ਅਫਸਰ ਡੀਐਸਪੀ ਗੁਰਬਚਨ ਸਿੰਘ ਅਤੇ ਸੂਬਾ ਸਿੰਘ ਇੰਸਪੈਕਟਰ ਜੋ ਕਿ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਕੇਸਾਂ ਵਿੱਚ ਸਜ਼ਾ ਕੱਟ ਰਹੇ ਹਨ ਅਤੇ ਇੱਕ ਹੋਰ ਇੰਸਪੈਕਟਰ ਇੰਦਰਜੀਤ ਸਿੰਘ ਜੋ ਕਿ ਡਰੱਗ ਦੇ ਮਾਮਲੇ ਵਿੱਚ ਪਟਿਆਲਾ ਜੇਲ ਵਿੱਚ ਬੰਦ ਹੈ ਜਖਮੀ ਦੱਸੇ ਜਾ ਰਹੇ ਹਨ। ਜਿਨਾਂ ਨੂੰ ਇਲਾਜ ਲਈ ਰਜਿੰਦਰ ਹਸਪਤਾਲ ਲਿਜਾਇਆ ਗਿਆ ਹੈ। ਸਾਬਕਾ ਇੰਸਪੈਕਟਰ ਸੂਬਾ ਸਿੰਘ ਜੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜੇਲ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਅਧਿਕਾਰਤ ਤੌਰ ਤੇ ਕੋਈ ਵੀ ਜਾਣਕਾਰੀ ਨਹੀਂ ਦੇ ਰਹੇ ਪ੍ਰੰਤੂ ਕੁਝ ਟੀਵੀ ਚੈਨਲਾਂ ਦੇ ਮਾਧਿਅਮ ਤੋਂ ਇਹ ਖਬਰ ਆ ਰਹੀ ਹੈ ਕਿ ਜਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਤੇ ਝਗੜਾ ਕਿਉਂ ਹੋਇਆ ਕਿਵੇਂ ਹੋਇਆ ਇਸਦੇ ਵੇਰਵੇ ਹਾਲੇ ਉਡੀਕੇ ਜਾ ਰਹੇ ਹਨ। ਪ੍ਰਸਾਸ਼ਨ ਵੱਲੋਂ ਅਧਿਕਾਰਤ ਬਿਆਨ ਆਉਣ ਤੇ ਹੀ ਇਸ ਦੀ ਪੁਸ਼ਟੀ ਹੋਵੇਗੀ।