CBSE 12ਵੀਂ ਦਾ ਨਤੀਜ਼ਾ- ਸਿਦਕ ਬੀਰ ਸਿੰਘ ਬੈਂਸ ਰਿਹਾ ਪਹਿਲੇ ਸਥਾਨ ‘ਤੇ

ਚੰਡੀਗੜ 17 ਮਈ ( ਖ਼ਬਰ ਖਾਸ ਬਿਊਰੋ)

ਸੀਬੀਐਸਈ ਦੇ ਬਾਰ੍ਹਵੀਂ ਜਮਾਤ ਦੇ 2023-2024 ਦੇ ਨਤੀਜੇ 13 ਮਈ, 2024 ਨੂੰ ਘੋਸ਼ਿਤ ਕੀਤੇ ਗਏ ਸਨ। ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 30-ਬੀ, ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਨਤੀਜਿਆਂ ਨੇ ਇਸ ਸਾਲ ਵੀ ਉੱਚ ਉਪਲਬਧੀ ਵੱਲ ਰੁਝਾਨ ਦਰਜ ਕੀਤਾ ਹੈ।

ਸਾਇੰਸ ਸਟਰੀਮ ਵਿੱਚੋਂ ਸਿਦਕਬੀਰ ਸਿੰਘ ਬੈਂਸ (ਨਾਨ-ਮੈਡੀਕਲ) ਨੇ 97.6%, ਦਕਸ਼ ਗੋਇਲ (ਨਾਨ-ਮੈਡੀਕਲ) ਨੇ 97.2%, ਆਰੀਅਨ ਬੁੱਧੀਰਾਜਾ (ਨਾਨ-ਮੈਡੀਕਲ) ਨੇ 94.6% ਅੰਕ ਪ੍ਰਾਪਤ ਕੀਤੇ।

ਹੋਰ ਪੜ੍ਹੋ 👉  ਪੰਜਾਬ ਵਿੱਚ 21 ਸਰਕਾਰੀ ਕਾਲਜਾਂ ਨੂੰ ਨਵੇਂ ਪ੍ਰਿੰਸੀਪਲ ਮਿਲੇ

ਹਿਊਮੈਨਟੀਜ਼ ਸਟ੍ਰੀਮ ਵਿੱਚੋਂ ਅਨਨਿਆ ਨੇ 85.4%, ਇਰਮ ਨਾਜ਼ ਨੇ 85.2%, ਅਨੁ ਕੁਮਾਰੀ ਨੇ 82.8% ਅੰਕ ਪ੍ਰਾਪਤ ਕੀਤੇ। ਕਾਮਰਸ ਵਿੱਚ ਹਰਮਨਪ੍ਰੀਤ ਕੌਰ ਨੇ 77.8%, ਕਮਲਪ੍ਰੀਤ ਕੌਰ ਨੇ 75%, ਅੰਜਲੀ ਨੇ 74.2% ਅੰਕ ਪ੍ਰਾਪਤ ਕੀਤੇ।।ਵਿਦਿਆਰਥੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਵੱਖ-ਵੱਖ ਵਿਸ਼ਿਆਂ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ: ਚਰਨਜੀਤ ਸਿੰਘ ਚੰਨਾ, ਮੈਨੇਜਰ ਸ: ਅੰਮ੍ਰਿਤਪਾਲ ਸਿੰਘ ਜੁਲਕਾ, ਕਾਰਜਕਾਰੀ ਮੁੱਖ ਅਧਿਆਪਕਾ ਸ੍ਰੀਮਤੀ ਰਮਨਜੀਤ ਕੌਰ ਅਤੇ ਹੋਰ ਸਕੂਲ ਪ੍ਰਬੰਧਕਾਂ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਣਹਾਰ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

ਹੋਰ ਪੜ੍ਹੋ 👉  ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ-ਮੁੱਖ ਮੰਤਰੀ

Leave a Reply

Your email address will not be published. Required fields are marked *