ਚੰਡੀਗੜ੍ਹ, 2 ਅਗਸਤ (ਖ਼ਬਰ ਖਾਸ ਬਿਊਰੋ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਨਾਲ ਸਿੱਖ ਗੁਰੂਆਂ ਨੂੰ ਵੇਦਾਂ ਦੇ ਪ੍ਰਸੰਗ ਵਿੱਚ ਵਚਣ ਸਬੰਧੀ ਵਾਰਤਾਲਾਪ ਵਿਦਿਅਕ ਅਦਾਰਿਆਂ ਦੇ ਵਧ ਰਹੇ ਭਗਵੇਂਕਰਨ ਦਾ ਹੀ ਨਮੂਨਾ ਹੈ।
ਇਸ ਭਗਵੇਂਕਰਨ ਦੇ ਪ੍ਰਭਾਵ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਪਰਦਾਵਾਂ ਅਤੇ ਪੰਜਾਬ ਵਿਚਲੇ ਸੈਕੜੇ ਡੇਰੇ/ਡੇਰੇਦਾਰ ਦੀ ਮੁਕਤ ਨਹੀਂ ਹੈ। ਇਹ ਇਤਿਹਾਸਕ ਸਚਾਈ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕੀਤਾ ‘ਨਾਨਕਸ਼ਾਹੀ ਕੈਲੰਡਰ’ ਵੀ ਆਰ.ਐਸ.ਐਸ ਦੇ ਦਬਾਅ ਥੱਲੇ ਹੀ ਕਈ ਸਾਲਾਂ ਬਾਅਦ ਬਦਲਿਆ/ਤਰੋੜਿਆ ਮਰੋੜਿਆ ਗਿਆ।
ਪਿਛਲੀ ਅੱਧੀ ਸਦੀ ਤੋਂ ਭਾਜਪਾ/ਆਰ.ਐਸ.ਐਸ ਨਾਲ ਜੁੜੇ ਅਕਾਲੀ ਦਲ ਦਾ ਸਿੱਧਾ ਕਬਜ਼ਾ ਸ਼੍ਰੋਮਣੀ ਕਮੇਟੀ ਉੱਤੇ ਚਲਦਾ ਆ ਰਿਹਾ ਹੈ ਜਿਸ ਕਰਕੇ, ਸਿਆਸੀ ਲੋੜਾਂ ਦੀ ਪੂਰਤੀ ਲਈ ਅਕਾਲ ਤਖ਼ਤ ਦੀਆਂ ਜਥੇਦਾਰੀਆਂ ਅਤੇ ਕਮੇਟੀ ਦੇ ਪ੍ਰਧਾਨ ਦੀ ਚੋਣ ਲਿਫਾਫਿਆਂ ਵਿੱਚ ਭੇਜੇ ਸੁਨੇਹੀਆਂ ਉੱਤੇ ਹੁੰਦੀ ਰਹੀ ਹੈ।
ਸਿੱਖ ਸੰਸਥਾਵਾਂ ਅੰਦਰ ਬ੍ਰਾਹਮਣਵਾਦੀ ਜਾਤ-ਪਾਤ, ਧਾਰਮਿਕ ਰਹੁ ਰੀਤਾਂ ਦਾ ਜ਼ਾਹਰਾ ਦਾਖ਼ਲਾ ਹੋ ਗਿਆ ਹੈ ਜਿਸਨੇ ਸਿੱਖਾਂ ਦੀ ਧਾਰਮਿਕ/ਸਭਿਆਚਾਰ ਨਵੇਕਲੀ/ਪਛਾਣ ਨੂੰ ਧੱਕਾ ਲੱਗਿਆ ਹੈ।
ਇਸ ਕਰਕੇ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਦੇ ਹਾਂ ਕਿ ਆਰ.ਐਸ.ਐਸ ਦੀ ‘ਘੁਸਪੈਠ’ ਦੇ ਸਬੰਧ ਵਿੱਚ “ਵਾਈਟ ਪੇਪਰ” ਲਿਆਉਣਾ ਚਾਹੀਦਾ ਤਾਂ ਕਿ ‘ਸਿੱਖ’ ਫਲਸਫੀ/ਸਭਿਆਚਾਰ ਅਤੇ ਇਸ ਦੀ ਹੋਂਦ ਨੂੰ ਪਤਲੀ ਕਰਨ ਦੀਆਂ ਕੋਝੀਆਂ ਹਰਕਤਾਂ ਨੂੰ ਠੱਲ ਪਾਈ ਜਾ ਸਕੇ। ਇਹ ਬਿਆਨ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਨੇ ਜਾਰੀ ਕੀਤਾ।