SC ਬੱਚੇ ਨਸ਼ਾ ਕਰਨ ਤੇ ਚੋਰੀ ਕਰਨ ਦੇ ਬਿਆਨਾਂ ਨਾਲ ਬੁਰੇ ਫਸੇ ਔਜਲਾ

-ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਔਜਲਾ ਦੀ ਵੀਡਿਓ

ਚੰਡੀਗੜ 14 ਮਈ (ਖ਼ਬਰ ਖਾਸ ਬਿਊਰੋ)

ਕਾਂਗਰਸ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕਾ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੀ ਵਿਵਾਦਾਂ ਵਿਚ ਘਿਰ ਗਏ ਹਨ। ਅਨੁਸੂਚਿਤ ਜਾਤੀ ਭਾਈਚਾਰੇ ਖਿਲਾਫ਼ ਟਿੱਪਣੀ ਕਰਨ ਤੇ ਆਮ ਆਦਮੀ ਪਾਰਟੀ ਦੇ ਐੱਸ.ਸੀ ਵਿੰਗ ਨੇ ਗੁਰਜੀਤ ਔਜਲਾ ਨੂੰ ਤੁਰੰਤ ਮਾਫ਼ੀ ਮੰਗਣ ਦੀ ਮੰਗ ਕਰਦਿਆ ਕਿਹਾ ਕਿ ਜੇਕਰ ਉਨਾਂ ਅਜਿਹਾ ਨਹੀਂ ਕੀਤਾ ਤਾਂ ਉਨਾਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਆਮ ਆਦਮੀ ਪਾਰਟੀ ਦੇ ਐੱਸ ਸੀ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਹਰਮੀਤ ਸਿੰਘ ਛਿੱਬਰ, ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਡਾ ਇੰਦਰਪਾਲ ਸਿੰਘ ਨੇ ਕਿਹਾ ਕਿ ਔਜਲਾ ਨੇ ਇਕ ਨਿੱਜੀ ਇੰਟਰਵਿਊ, ਜੋ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋਈ ਹੈ, ਵਿਚ ਨਸ਼ੇ ਲਈ ਅਨੁਸੂਚਿਤ ਜਾਤੀ ਭਾਈਚਾਰੇ ਦੇ ਬੱਚਿਆ ਨੂੰ ਜ਼ੁੰਮੇਵਾਰ ਦੱਸਿਆ ਹੈ। ਆਪ ਆਗੂਆਂ ਨੇ ਔਜਲਾ ਵਲੋਂ ਸਮੁੱਚੇ ਐੱਸ ਸੀ ਸਮਾਜ ਨੂੰ ਨਸ਼ੇੜੀ ਅਤੇ ਕਰੀਮੀਨਲ ਦੱਸਣ ਵਾਲੇ ਬਿਆਨ ਦੀ ਸਖ਼ਤ ਨਿੰਦਾਂ ਕਰਦੇ ਹੋਏ  ਪੰਜਾਬ ਸਰਕਾਰ, ਪੰਜਾਬ ਪੁਲਿਸ ਦੇ ਮੁਖੀ, ਅਤੇ ਸੀਨੀਅਰ ਪੁਲਿਸ ਕਪਤਾਨ (SSP) ਜਿਲਾ ਅੰਮ੍ਰਿਤਸਰ ਸਾਹਿਬ ਤੋਂ ਔਜਲਾ  ਵਿਰੁੱਧ ਐੱਸ ਸੀ ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਆਪ ਆਗੂਆਂ ਨੇ ਸਮੁੱਚੇ ਭਾਈਚਾਰੇ ਨੂੰ ਔਜਲਾ ਦਾ ਹਰ ਫਰੰਟ ਉਤੇ ਬਾਈਕਾਟ ਕਰਨ ਅਤੇ ਪਿੰਡਾਂ ਵਿੱਚ ਨਾ ਵੜਨ ਦੇਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਆਪ ਆਗੂਆਂ ਨੇ ਕਿਹਾ ਕਿ ਵਾਇਰਲ ਹੋ ਰਹੀ ਵੀਡਿਓ ਕਲਿੱਪ ਵਿਚ ਐੱਮ.ਪੀ ਗੁਰਜੀਤ ਸਿੰਘ ਔਜਲਾ SC ਭਾਈਚਾਰੇ ਨੂੰ ਕਹਿ ਰਹੇ ਹਨ ਕਿ SC ਭਾਈਚਾਰਾ ਦੇ ਬੱਚੇ ਹੀ ਨਸ਼ੇ ਕਰਦਾ ਹੈ, SC ਭਾਈਚਾਰਾ ਹੀ ਛੁਰੀ ਮਾਰ, ਜੇਬਾਂ ਕੱਟਦਾ ਜਾਂ ਗਲਤ ਕੰਮ ਕਰਦਾ ਹੈ। ਉਨਾਂ ਕਿਹਾ ਕਿ SC ਸਮਾਜ ਉਤੇ ਨਸ਼ੇ ਅਤੇ ਚੋਰੀਆ ਕਰਨ ਦਾ ਇਲਜ਼ਾਮ ਔਜਲਾ ਵਲੋਂ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਐਂਕਰ ਵਲੋ ਨਸ਼ੇ ਲਈ ਸਮੂਹ ਵਰਗਾਂ ਦੇ ਬੱਚਿਆ ਦੀ ਗੱਲ ਕੀਤੀ ਹੈ, ਪਰ ਫਿਰ ਔਜਲਾ ਆਪਣੀ ਗੱਲ ਵਿਚ ਗਰੀਬ ਐੱਸ.ਸੀ ਬੱਚਿਆ ਉਤੇ ਇਲਜ਼ਾਮ ਮੜ ਰਹੇ ਹਨ। ਆਪ ਆਗੂਆਂ ਨੇ ਵੋਟਾਂ ਵਿਚ ਕਾਂਗਰਸ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

 

Leave a Reply

Your email address will not be published. Required fields are marked *