ਪੰਜਾਬ ਦੇ 23 ਜ਼ਿਲ੍ਹੇ 20 DGP, ਪਰ ਕੰਮ ਚਲਾ ਰਿਹਾ ਕਾਰਜਕਾਰੀ ਡੀਜੀਪੀ

ਚੰਡੀਗੜ੍ਹ 14 ਜੁਲਾਈ ( ਖਬਰ ਖਾਸ ਬਿਊਰੋ)

ਅੱਜ ਪੰਜਾਬ ਸਰਕਾਰ ਨੇ ਅੱਜ ਅੱਠ ਸੀਨੀਅਰ IPS  ਅਧਿਕਾਰੀਆਂ ਨੂੰ ਡੀਜੀਪੀ ਵਜੋਂ ਤਰੱਕੀ ਦਿੱਤੀ ਹੈ। ਸਰਕਾਰ ਦੇ ਫੈਸਲੇ 23 ਜ਼ਿਲ੍ਹਿਆਂ  ਵਾਲੇ ਪੰਜਾਬ ਵਿੱਚ ਹੁਣ 20 DGP ਹਨ। ਮਜ਼ੇਦਾਰ ਗੱਲ ਹੈ ਕਿ ਸੂਬੇ ਦੇ ਡੀਜੀਪੀ ਅਜੇ ਵੀ ਕਾਰਜਕਾਰੀ ਡੀਜੀਪੀ ਹਨ। ਜਿਹੜੇ ਪੁਲਿਸ ਅਧਿਕਾਰੀਆਂ ਨੂੰ ਅੱਜ ਤਰੱਕੀ ਮਿਲੀ ਹੈ, ਉਹਨਾਂ ਵਿਚ ਦੋ ਕੇਂਦਰੀ ਡੈਪੂਟੇਸ਼ਨ ‘ਤੇ ਹਨ।

ਪੰਜਾਬ ਸਰਕਾਰ ਨੇ 1994 ਬੈਚ ਦੇ ਅੱਠ ਆਈਪੀਐਸ ਅਧਿਕਾਰੀਆਂ ਡਾ. ਨਰੇਸ਼ ਕੁਮਾਰ, ਰਾਮ ਸਿੰਘ, ਸੁੰਧਾਸ਼ੂ ਸ਼ੇਖਰ ਸ਼੍ਰੀਵਾਸਤਵਾ, ਪ੍ਰਵੀਨ ਕੁਮਾਰ ਸਿਨਹਾ, ਬੀ ਚੰਦਰ ਸ਼ੇਖਰ, ਅਮਰਦੀਪ ਸਿੰਘ ਰਾਏ, ਵੀ ਨੀਰਜਾ ਅਤੇ ਅਨੀਤਾ ਪੁੰਜ ਸ਼ਾਮਲ ਹਨ। ਇੱਥੇ ਦੱਸਿਆ ਜਾਂਦਾ ਹੈ ਕਿ 1989 ਬੈਚ ਦੇ ਆਈਪੀਐਸ ਅਧਿਕਾਰੀ ਪਰਾਗ ਜੈਨ ਅਤੇ 1992 ਬੈਚ ਦੇ ਹਰਪ੍ਰੀਤ ਸਿੰਘ ਸਿੱਧੂ ਇਸ ਸਮੇਂ ਕੇਂਦਰੀ ਡੈਪੂਟੇਸ਼ਨ ‘ਤੇ  ਹਨ। ਆਪ੍ਰੇਸ਼ਨ ਸਿੰਦੂਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪਰਾਗ ਜੈਨ ਨੂੰ ਹਾਲ ਹੀ ਵਿੱਚ ਰਾਅ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰਪ੍ਰੀਤ ਸਿੰਘ ਸਿੱਧੂ ਇਸ ਸਮੇਂ ਆਈਟੀਬੀਪੀ ਵਿੱਚ ਸੇਵਾ ਨਿਭਾ ਰਹੇ ਹਨ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

1989 ਬੈਚ ਦੇ ਸੀਨੀਅਰ ਅਧਿਕਾਰੀ ਸੰਜੀਵ ਕਾਲੜਾ, ਸ਼ਰਦ ਸੱਤਿਆ ਚੌਹਾਨ, ਗੌਰਵ ਯਾਦਵ, 1992 ਬੈਚ ਦੇ ਕੁਲਦੀਪ ਸਿੰਘ ਤੋਂ ਇਲਾਵਾ 1993 ਬੈਚ ਦੇ ਗੁਰਪ੍ਰੀਤ ਦੀਓ, ਵਰਿੰਦਰ ਕੁਮਾਰ, ਈਸ਼ਵਰ ਸਿੰਘ, ਡਾ. ਜਤਿੰਦਰ ਕੁਮਾਰ ਜੈਨ, ਸ਼ਸ਼ੀ ਪ੍ਰਭਾ, ਅਰਪਿਤ ਸ਼ੁਕਲਾ ਡੀਜੀਪੀ ਦੇ ਅਹੁਦੇ ‘ਤੇ ਹਨ।

ਪਿਛਲੇ ਸਾਲ, ਰਾਜ ਸਰਕਾਰ ਨੇ 1993 ਬੈਚ ਦੇ ਆਈਪੀਐਸ ਅਧਿਕਾਰੀਆਂ ਨੂੰ ਵਿਸ਼ੇਸ਼ ਡੀਜੀਪੀ ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ। ਗੌਰਵ ਯਾਦਵ ਨੂੰ 1997 ਬੈਚ ਦੇ ਆਈਪੀਐਸ ਅਧਿਕਾਰੀ, ਸਾਬਕਾ ਡੀਜੀਪੀ ਵੀਕੇ ਭਾਵਰਾ ਦੇ ਛੁੱਟੀ ‘ਤੇ ਜਾਣ ਤੋਂ ਬਾਅਦ, 4 ਜੁਲਾਈ 2022 ਨੂੰ ਡੀਜੀਪੀ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਉਦੋਂ ਤੋਂ, ਰਾਜ ਸਰਕਾਰ ਨੇ ਰਾਜ ਵਿੱਚ ਸਥਾਈ ਡੀਜੀਪੀ ਦੀ ਨਿਯੁਕਤੀ ਲਈ ਅੱਜ ਤੱਕ ਯੂਪੀਐਸਸੀ ਨੂੰ ਕੋਈ ਪੈਨਲ ਨਹੀਂ ਭੇਜਿਆ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *