ਚੰਡੀਗੜ੍ਹ 14 ਜੁਲਾਈ ( ਖ਼ਬਰ ਖਾਸ ਬਿਊਰੋ)
ਵਿਧਾਨ ਸਭਾ ਸੈਸ਼ਨ ਦੇ ਸੌਮਵਾਰ ਦੀ ਬੈਠਕ ਦੀ ਕਾਰਵਾਈ ਸ਼ੁਰੂ ਹੋਣ ਤੋ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਮੀਟਿੰਗ ਬੁਲਾਈ ਹੈ। ਪਹਿਲਾਂ ਇਹ ਮੀਟਿੰਗ 11 ਵਜੇ ਕੀਤੀ ਜਾਣੀ ਤੈਅ ਹੋਈ ਸੀ, ਪਰ ਹੁਣ ਇਸਦਾ ਸਮਾਂ ਬਦਲ ਕੇ 12 ਵਜੇ ਕਰ ਦਿੱਤਾ ਗਿਆ ਹੈ।
ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਪੰਜਾਬ ਵਜ਼ਾਰਤ ਦੋ ਅਹਿਮ ਫੈਸਲੇ ਲੈ ਸਕਦੀ ਹੈ। ਪਿਛਲੇ ਕਈ ਦਿਨਾਂ ਤੋ ਬੇਅਦਬੀ ਮਾਮਲਿਆਂ ਵਿਚ ਸਖ਼ਤ ਕਾਨੂੰਨ, ਉਮਰ ਕੈਦ ਦੀ ਸਜ਼ਾ ਦੇਣ ਲਈ ਕਾਨੂੰਨ ਵਿਚ ਸੋਧ ਕਰਨ ਬਾਰੇ ਸਰਕਾਰ ਵਲੋਂ ਬਿਲ ਲਿਆਉਣ ਦੀ ਚਰਚਾ ਚੱਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨ ਪ੍ਰੈ੍ੱਸ ਕਾਨਫਰੰਸ ਕਰਕੇ ਇਹ ਸੰਕੇਤ ਵਿਚ ਦਿੱਤਾ ਸੀ ਕਿ ਸਰਕਾਰ ਬੇਅਦਬੀ ਮਾਮਲਿਆਂ ਉਤੇ ਬਿਲ ਲੈ ਕੇ ਆਵੇਗੀ। ਬਿਲ ਸਦਨ ਵਿਚ ਪੇਸ਼ ਕੀਤਾ ਜਾਵੇਗਾ ਇਸਤੋ ਬਾਅਦ ਲੋਕਾਂ, ਧਾਰਮਿਕ ਆਗੂਆਂ, ਬੁਧੀਜੀਵੀਆਂ ਅਤੇ ਕਾਨੂੰਨੀ ਮਾਹਿਰਾਂ ਦੀ ਰਾਏ ਲਈ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ ਅੱਜ ਇਸ ਬਿਲ ਨੂੰ ਸਦਨ ਵਿਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਸਕਦਾ ਹੈ।
ਇਸੇ ਤਰਾਂ ਵਿੱਤੀ ਮਾੜੀ ਹਾਲਤ ਨਲ ਜੂਝ ਰਹੀ ਸਰਕਾਰ ਯਸ਼ਮੁਕਤ ਟੈਕਸ ਇਕੱਠਾ ਕਰਨ ਲਈ ਪ੍ਰੋਫੈਸ਼ਨਲ ਟੈਕਸ ਦੇਣ ਵਾਲਿਆਂ ਨੂੰ ਰਾਹਤ ਦੇ ਸਕਦੀ ਹੈ। ਪੰਜਾਬ ਸਰਕਾਰ ਵਲੋਂ ਸੂਬੇ ਵਿਚ ਪ੍ਰੋਫੈਨਸ਼ਨਲ ਕਿੱਤੇ ਨਾਲ ਜੁੜੇ ਲੋਕਾਂ ਤੋਂ 200 ਰੁਪਏ ਪ੍ਰਤੀ ਮਹੀਨਾ ਟੈਕਸ ਵਸੂਲ ਕਰ ਰਹੀ ਹੈ। ਹੁਣ ਸਰਕਾਰ ਯੁਸਮੁਕਤ ਟੈਕਸ ਦੇਣ ਵਾਲਿਆਂ ਨੂੰ 200 ਰੁਪਏ ਸਾਲਾਨਾ ਦੀ ਰਾਹਤ ਦੇਣ ਉਤੇ ਵਿਚਾਰ ਕਰ ਰਹੀ ਹੈ। ਯਾਨੀ ਜੇਕਰ ਕੋਈ ਵਿਅਕਤੀ ਇਕੱਠਾ ਟੈਕਸ ਅਦਾ ਕਰਨਾ ਚਾਹੁੰਦਾ ਹੈ ਤਾਂ ਉਸਤੋਂ 2200 ਰੁਪਏ ਵਸੂਲ ਕੀਤਾ ਜਾਵੇਗਾ। ਇਸਤੋਂ ਇਲਾਵਾ ਵਿੱਤ ਵਿਭਾਗ ਨਾਲ ਜੁੜੇ ਹੋਰ ਸੋਧਨਾਂ ਬਿਲਾਂ ਤੇ ਵੀ ਮੰਤਰੀ ਮੰਡਲ ਮੋਹਰ ਲਾ ਸਕਦਾ ਹੈ।