ਚੰਡੀਗੜ੍ਹ 25 ਜੂਨ, ( ਖ਼ਬਰ ਖਾਸ ਬਿਊਰੋ)
ਮੈਂ ਬਦਲੇ ਦੀ ਭਾਵਨਾਂ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀ। ਜੇ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਵਿਜੀਲੈਂਸ ਦੀ ਕਾਰਵਾਈ ਬਿਨਾ ਕਿਸੇ ਠੋਸ ਸਬੂਤ ਦੇ ਕੀਤੀ ਹੈ ਤਾਂ ਇਹ ਨੈਤਿਕ ਤੌਰ ਤੇ ਵੀ ਸ਼ਰਮਸ਼ਾਰ ਕਰਨ ਵਾਲੀ ਗਤੀਵਿਧੀ ਹੈ ਅਤੇ ਇਹ ਸਰਕਾਰ ਨੂੰ ਵੀ ਗੁਨਾਹੀ ਦੇ ਕਟਿਹਿਰੇ ਵਿੱਚ ਖੜਾ ਕਰਦੀ ਹੈ। ਪਰ ਇਹੋ ਜਿਹੀਆਂ ਬਦਲੇ ਦੀ ਭਾਵਨਾ ਤਹਿਤ ਨਜਾਇਜ ਪਰਚਿਆਂ ਵਾਲੀਆਂ ਕਾਰਵਾਈਆਂ,ਇੰਨਾਂ ਅਕਾਲੀ ਅਖਵਾਉਣ ਵਾਲਿਆਂ ਦੀ ਸਰਕਾਰ ਸਮੇਂ ਨਹੀਂ ਹੋਈਆਂ? ਕੀ ਇਸ ਦੀ ਗਰੰਟੀ ਕੋਈ ਪੰਜਾਬੀ ਲੈ ਸਕਦਾ ਹੈ? ਕਦੇ ਵੀ ਨਹੀ।
ਅਸੀਂ ਤਾਂ ਬਿਲਕੁਲ ਵੀ ਨਹੀ, ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ ਦੋ ਦਸੰਬਰ ਦਾ ਹੁਕਮਨਾਮਾ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਅਪਣੇ ਗੁਨਾਹ ਕਬੂਲ ਕੀਤੇ ਸਨ ਜਿਸ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਥੇ ਧਾਰਮਿਕ ਤਨਖ਼ਾਹ ਲਾਈ ਉੱਥੇ ਅਕਾਲੀ ਸਿਆਸਤ ਨੂੰ ਮਜਬੂਤ ਰੱਖਣ ਲਈ ਕੁਝ ਆਦੇਸ਼ ਦਿੱਤੇ। ਜਿੰਨਾਂ ਨੂੰ ਨਾ ਸਿਰਫ ਇੰਨ੍ਹਾਂ ਭਗੌੜੇ ਅਕਾਲੀਆਂ ਨੇ ਘੱਟੇ ਮਿੱਟੀ ਰੋਲਿਆ ਬਲਕਿ ਬਦਲੇ ਦੀ ਭਾਵਨਾ ਤਹਿਤ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦਿਆਂ ਉੱਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ। ਇਹ ਸਰਾਸਰ ਬਦਲੇ ਦੀ ਭਾਵਨਾ ਤਹਿਤ ਸੀ। ਪੰਜਾਬੀ ਦਾ ਅਖਾਣ ਹੈ ਅਸੀਂ ਮਾਰੀਏ ਤਾਂ ਪੋਲੇ ਜੇ ਤੁਸੀਂ ਮਾਰੋ ਤਾਂ ਠੋਲੇ। ਜਾ ਬਾਣੀ ਦਾ ਫੁਰਮਾਨ ਹੈ- ਜੇਹਾ ਬੀਜੈ ਸੋ ਲੁਣੈ………।