ਸਵੈ-ਅਨੁਸ਼ਾਸਨ ਅਤੇ ਮਨ ਦੀ ਸ਼ਾਂਤੀ ਪੈਦਾ ਕਰਨ ਚ ਯੋਗਾ ਦਾ ਅਹਿਮ ਯੋਗਦਾਨ: ਭੁੱਲਰ

ਮੋਹਾਲੀ, 21 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਯੋਗ ਦੀ ਪਰਿਵਰਤਨਸ਼ੀਲ ਸ਼ਕਤੀ ‘ਤੇ ਮਹੱਤਵ ਦਿੰਦੇ ਹੋਏ ਕਿਹਾ ਕਿ “ਨਿਯਮਿਤ ਯੋਗ ਅਭਿਆਸ ਸਵੈ-ਸੰਜਮ ਪੈਦਾ ਕਰਦੇ ਹਨ ਅਤੇ ਮਨੁੱਖੀ ਜੀਵਨ ਵਿੱਚ ਮਨ ਦੀ ਸ਼ਾਂਤੀ ਪੈਦਾ ਕਰਦੇ ਹਨ।”

ਦੀਪ ਆਯੁਰਵੇਦ, ਮੋਹਾਲੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਂਦੇ ਹੋਏ, ਕੈਬਨਿਟ ਮੰਤਰੀ ਨੇ ਭਾਰਤ ਦੀ ਯੋਗ ਦੀ ਪ੍ਰਾਚੀਨ ਵਿਰਾਸਤ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਯੋਗ ਦਿਵਸ ਦਾ ਹਰ ਸਾਲ ਮਨਾਇਆ ਜਾਣਾ, ਇਸ ਦੀ ਵਿਸ਼ਵਵਿਆਪੀ ਮਾਨਤਾ, ਇਸਦੀ ਵਿਸ਼ਵਵਿਆਪੀ ਸਾਰਥਕਤਾ ਅਤੇ ਮਹੱਤਤਾ ਨੂੰ ਦਰਸਾਉਂਦੀ ਹੈ।

ਹੋਰ ਪੜ੍ਹੋ 👉  ਜੈਨ ਨੇ ਕਿਹਾ ਕਿਸਾਨਾਂ ਨੂੰ ਸਮਝਾਓ ਤਾਂ ਆਪ ਦੇ ਵਿਧਾਇਕ ਬੋਲੇ, ਸਾਨੂੰ ਲੈਂਡ ਪੂਲਿੰਗ ਦੀ ਜਾਣਕਾਰੀ ਨਹੀਂ

ਟਰਾਂਸਪੋਰਟ ਤੇ ਜੇਲ੍ਹ ਮੰਤਰੀ ਭੁੱਲਰ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਰਾਜ ਭਰ ਵਿੱਚ ਯੋਗ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ,  “ਸੂਬਾ ਨਿਵਾਸੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਮੁਫ਼ਤ ਯੋਗਾ ਸਿਖਲਾਈ ਸੈਸ਼ਨ ਕਰਵਾਏ ਜਾ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ਵੀ ਕੈਦੀਆਂ ਨੂੰ ਅਪਰਾਧਿਕ ਮਾਨਸਿਕਤਾ ਤੋਂ ਸ਼ਾਂਤਮਈ ਅਤੇ ਰਚਨਾਤਮਕ ਜੀਵਨ ਸ਼ੈਲੀ ਵੱਲ ਬਦਲਣ ਵਿੱਚ ਮਦਦ ਕਰਨ ਲਈ ਨਿਯਮਤ ਯੋਗਾ ਸੈਸ਼ਨ ਕਰਵਾ ਰਹੀਆਂ ਹਨ।”

‘ਰੰਗਲਾ ਪੰਜਾਬ’ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਲਦੀ ਉੱਠਣਾ, ਯੋਗਾ ਅਤੇ ਸਰੀਰਕ ਗਤੀਵਿਧੀਆਂ ਵਰਗੀਆਂ ਸਕਾਰਾਤਮਕ ਜੀਵਨ ਸ਼ੈਲੀ ਦੀਆਂ ਆਦਤਾਂ, ਸਰੀਰ ਨੂੰ ਊਰਜਾਵਾਨ ਬਣਾਉਂਦੀਆਂ ਹਨ ਅਤੇ ਹਾਂ-ਪੱਖੀ ਸੋਚ ਨੂੰ ਉਤਸ਼ਾਹਿਤ ਕਰਦੀਆਂ ਹਨ।

ਹੋਰ ਪੜ੍ਹੋ 👉  ਬੀ.ਬੀ.ਐਮ.ਬੀ ਲਈ ਸੀ.ਆਈ.ਐਸ.ਐਫ ਤਾਇਨਾਤ ਕਰਨ ਦੇ ਪ੍ਰਸਤਾਵ ਦੀ ਕਰੜੀ ਨਿੰਦਾ

ਉਨ੍ਹਾਂ ਨੇ ਦੀਪ ਆਯੁਰਵੇਦ ਦੇ ਸੀ ਈ ਓ ਵਿਸ਼ਨੂੰ ਸ਼ਰਮਾ ਦੀ ਯੋਗਾ ਅਤੇ ਰਵਾਇਤੀ ਸਿਹਤ ਸੰਭਾਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ “ਸਮੂਹਿਕ ਯਤਨਾਂ ਰਾਹੀਂ, ਅਸੀਂ ਸਮਾਜ ਦੀ ਬਿਹਤਰ ਸੇਵਾ ਕਰ ਸਕਦੇ ਹਾਂ ਅਤੇ ਇੱਕ ਸਿਹਤਮੰਦ ਅਤੇ ਵਧੇਰੇ ਸੰਤੁਲਿਤ ਭਾਈਚਾਰੇ ਦੀ ਸਥਾਪਨਾ ਵਿੱਚ ਯੋਗਦਾਨ ਪਾ ਸਕਦੇ ਹਾਂ।”

ਇਸ ਸਮਾਗਮ ਵਿੱਚ ਯੋਗਾ ਇੰਸਟ੍ਰਕਟਰ ਹੇਮਲਤਾ ਦੀ ਅਗਵਾਈ ਵਿੱਚ ਇੱਕ ਲਾਈਵ ਯੋਗਾ ਸੈਸ਼ਨ ਵੀ ਕੀਤਾ ਗਿਆ, ਜਿੱਥੇ ਮੰਤਰੀ ਸ. ਭੁੱਲਰ ਅਤੇ ਹੋਰ ਭਾਗੀਦਾਰਾਂ ਨੇ ਯੋਗਾ ਆਸਣ ਅਤੇ ਧਿਆਨ ਦਾ ਅਭਿਆਸ ਕੀਤਾ। ਕੈਬਿਨਟ ਮੰਤਰੀ ਨੇ ਯੋਗਾ ਦਿਹਾੜੇ ਤੇ ਇੱਕ ਅਰਥਪੂਰਨ ਅਤੇ ਪ੍ਰਭਾਵਸ਼ਾਲੀ ਸੈਸ਼ਨ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

ਹੋਰ ਪੜ੍ਹੋ 👉  378 ਸੜਕਾਂ ਮੁਰੰਮਤ ਅਧੀਨ; 325 ਕਿਲੋਮੀਟਰ ਹਿੱਸੇ ਨੂੰ ਕੀਤਾ ਅਪਗ੍ਰੇਡ: ਈਟੀਓ

Leave a Reply

Your email address will not be published. Required fields are marked *