ਚੰਡੀਗੜ੍ਹ 20 ਜੂਨ – ਅੱਜ ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਵੱਲੋਂ ਜਥੇਬੰਦੀ ਪੀ,ਡਬਲਿਯੂ,ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਅੱਜ ਮੀਟਿੰਗ ਦੌਰਾਨ ਇੰਜੀਨੀਅਰ ਇਨ ਚੀਫ ਕਮ ਤਕਨੀਕੀ ਸਲਾਹਕਾਰ ਅਤੇ ਐਮ,ਪੀ,ਜੀ,ਏ ਵੱਲੋਂ ਮੁਲਾਜ਼ਮ ਮਸਲਿਆਂ ਤੇ ਡਿਸਕਸ ਕਰਨੀ ਸ਼ੁਰੂ ਪਰ ਮੁੱਖ ਕਾਰਜਕਾਰੀ ਅਫਸਰ 5 ਵਜੇ ਤੱਕ ਵੀ ਮੀਟਿੰਗ ਕਰਨ ਲਈ ਨਹੀਂ ਪਹੁੰਚੇ ਕਿਸੇ ਵੀ ਮਸਲੇ ਦਾ ਹੱਲ ਨਾਂ ਹੋਣ ਕਾਰਨ ਜਥੇਬੰਦੀ ਨੇ ਮੀਟਿੰਗ ਦਾ ਵਾਕ ਆਊਟ ਕਰਕੇ ਗੇਟ ਤੇ ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਦੇ ਖਿਲਾਫ ਜਮ ਕੇ ਨਾਹਰੇਬਾਜ਼ੀ ਕੀਤੀ।
ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਰਨਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ,ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੌੜ,,ਦਰਸ਼ਨ ਚੀਮਾ,ਸਤਨਾਮ ਸਿੰਘ ਤਰਨਤਾਰਨ,ਸੁਖਚੈਨ ਸਿੰਘ, ਬਲਜਿੰਦਰ ਸਿੰਘ,ਦਰਸ਼ਨ ਸ਼ਰਮਾਂ, ਤਾਰ ਸਿੰਘ ਗਿੱਲ ਨੇ ਕਿਹਾ ਕਿ ਮੀਟਿੰਗ ਵਿੱਚ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕਰਨ ਕਰਕੇ ਜਥੇਬੰਦੀ 15-07-2025 ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ ਦੇ ਖਿਲਾਫ ਮੁੱਖ ਦਫਤਰ ਸੈਕਟਰ 27 ਏ ਪਲਾਟ ਨੰਬਰ 1ਬੀ ਚੰਡੀਗੜ੍ਹ ਵਿਖੇ ਰੋਸ ਧਰਨਾ ਦਿਤਾ ਜਾਵੇਗਾ। ਜਥੇਬੰਦੀ ਆਗੂ ਕਿਸ਼ੋਰ ਚੰਦ ਗਾਜ਼ ਨੇ ਪੇੈ੍ਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਫੀਲਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੀ ਮੀਟਿੰਗ ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਚੰਡੀਗੜ੍ਹ ਨਾਲ 12 ਦਸੰਬਰ 2024 ਨੂੰ ਅਤੇ 13 ਮਾਰਚ ਅਤੇ,05 ਜੂਨ 2025 ਨੂੰ ਇੰਜੀਨੀਅਰ ਇਨ ਚੀਫ ਕਮ ਤਕਨੀਕੀ ਸਲਾਹਕਾਰ ਨਾਲ ਮੀਟਿੰਗ ਹੋਈ ਸੀ ਮੀਟਿੰਗ ਵਿੱਚ ਹੋਏ ਫੈਸਲੇ ਸਬੰਧੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਹੋਏ ਸੁਬਾਈ ਆਗੂਆਂ ਸਤਨਾਮ ਸਿੰਘ ਹੁਸ਼ਿਆਰਪੁਰ, ਪ੍ਰੇਮ ਕੁਮਾਰ ਗੁਰਦਾਸਪੁਰ, ਹਰਪ੍ਰੀਤ ਸਿੰਘ ਬਠਿੰਡਾ,ਅਮਰ ਸਿੰਘ ਮਾਨਸਾ,ਈਸਰ ਚੀਮਾ,ਓਮ ਪ੍ਕਾਸ਼, ਨੇ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾਂ ਘੱਟੋ ਘੱਟ ਉਜਰਤਾਂ ਲਾਗੂ ਕਰਨਾ, ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾਂ,ਮਹਿਕਮਾ ਸੀਵਰੇਜ ਬੋਰਡ ਦੇ ਸਰਵਿਸ ਰੂਲ ਬਣਾਏ ਜਾਣ,ਦਰਜਾ ਚਾਰ ਫੀਲਡ ਕਰਮਚਾਰੀਆਂ ਤੇ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ, ਫੀਲਡ ਵਿੱਚ ਕੰਟਰੈਕਟ, ਰੈਗੂਲਰ ਕਰਮਚਾਰੀਆਂ ਨੂੰ ਤਨਖਾਹਾਂ ਪਹਿਲ ਦੇ ਅਧਾਰ ਤੇ ਦੇਣ ਦਾ ਪ੍ਰਬੰਧ ਕਰਨਾਂ, ਰਿਟਾਇਰਡ ਕਰਮਚਾਰੀਆਂ ਦੇ ਬਕਾਏ ਦੇਣਾ,ਖਾਲੀ ਪੋਸਟਾਂ ਭਰੀਆਂ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨਾਂ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਲਈ 15 ਜੁਲਾਈ ਨੂੰ ਮੁੱਖ ਦਫਤਰ ਚੰਡੀਗੜ੍ਹ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਪੰਜਾਬ ਤੋਂ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋਣਗੇ।