ਚੰਡੀਗੜ੍ਹ, 9 ਜੂਨ (ਖ਼ਬਰ ਖਾਸ ਬਿਊਰੋ)
ਹਰਿਆਣਾ ਦੇ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ .ਤੋਂ ਅਯੋਧਿਆ ਨਗਰੀ ਲਈ ਹਵਾਈ ਸੇਵਾ ਦੇ ਸ਼ੁਰੂ ਹੋਣ ਦੇ ਲਗਭਗ 2 ਮਹੀਨੇ ਅੰਦਰ ਹੀ ਅੱਜ ਚੰਡੀਗੜ੍ਹ ਲਈ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋਈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਧੀਵਤ ਰੂਪ ਨਾਲ ਇਸ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਦਿਨਾਂ ਵਿੱਚ ਪੜਾਅਵਾਰ ਢੰਗ ਨਾਲ ਹਵਾਈ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਹਿਸਾਰ ਤੋਂ ਜੈਪੁਰ, ਹਿਸਾਰ ਤੋਂ ਜੰਮੂ ਅਤੇ ਹਿਸਾਰ ਤੋਂ ਅਹਿਦਾਬਾਦ ਲਈ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਹਰਿਆਣਾ ਲਈ ਮਾਣ ਦਾ ਦਿਨ ਹੈ, ਕਿਉੱਕਿ ਹਿਸਾਰ ਦਾ ਇਹ ਏਅਰਪੋਰਟ ਹਰਿਆਣਾ ਦਾ ਆਪਣਾ ਪਹਿਲਾ ਹਵਾਈ ਅੱਡਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਦਾ ਸਪਨਾ ਹੈ ਕਿ ਦੇਸ਼ ਦਾ ਆਮ ਨਾਗਰਿਕ ਵੀ ਹਵਾਈ ਸੇਵਾ ਦੀ ਵਰਤੋ ਕਰ ਸਕੇ ਅਤੇ ਪਿਛਲੇ 11 ਸਾਲਾਂ ਵਿੱਚ ਇਸ ਸਪਨੇ ਨੂੰ ਕਈ ਮਾਇਨਿਆਂ ਵਿੱਚ ਜਮੀਨੀ ਪੱਧਰ ‘ਤੇ ਉਤਾਰਿਆ ਹੈ। ਉਸੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ਮੌਕੇ ‘ਤੇ ਹਿਸਾਰ ਤੋਂ ਅਯੋਧਿਆ ਲਈ ਹਵਾਈ ਸੇਵਾ ਨੂੰ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ ਸੀ। ਅੱਜ ਇੱਥੋਂ ਦੂਜੀ ਹਵਾਈ ਸੇਵਾ ਦੀ ਸ਼ੁਰੂਆਤ ਹੋਈ ਹੈ, ਜੋ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਚੰਡੀਗੜ੍ਹ ਨੂੰ ਜੋੜੇਗੀ।
ਉਨ੍ਹਾਂ ਨੇ ਕਿਹਾ ਕਿ ਹਿਸਾਰ ਏਅਰਪੋਰਟ ਦੇ ਕਾਰਨ ਆਉਣ ਵਾਲੇ ਸਮੇਂ ਵਿੱਚ ਹਿਸਾਰ ਉਦਯੋਗ ਦਾ ਵੀ ਹੱਬ ਬਣੇਗਾ ਅਤੇ ਵੱਖ-ਵੱਖ ਤਰ੍ਹਾ ਦੀ ਸਹੂਲਤਾਂ ਮਿਲਣਗੀਆਂ, ਜਿਸ ਨਾਲ ਇਸ ਖੇਤਰ ਦਾ ਤੇਜ ਗਤੀ ਨਾਲ ਵਿਕਾਸ ਹੋਵੇਗਾ।
ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਵਰੋਧੀ ਧਿਰ ਦੇ ਨੇਤਾ ਕਹਿੰਦੇ ਸਨ ਕਿ ਮਹਾਰਾਜ ਅਗਰਸੇਨ ਏਅਰਪੋਰਟ ਤਾਂ ਏਅਰੋਡਰੱਮ ਹੈ, ਪਤਾ ਨਹੀਂ ਇੱਥੋਂ ਫਲਾਇਟ ਸ਼ੁਰੂ ਹੋਵੇਗੀ ਜਾਂ ਨਹੀਂ। ਪਰ ਸਾਡੀ ਸਰਕਾਰ ਨੇ ਆਪਣੇ ਵਾਅਦੇ ਅਨੁਰੂਪ ਹਿਸਾਰ ਏਅਰਪੋਰਟ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ ਅਤੇ ਲਗਾਤਾਰ ਇੱਥੋਂ ਹਵਾਈ ਸੇਵਾਵਾਂ ਦਾ ਵਿਸਤਾਰ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 11 ਸਾਲਾਂ ਵਿੱਚ ਭਾਰਤ ਨੇ ਲਈ ਇੱਕ ਉੱਚੀ ਉੜਾਨ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਗੌਰਵਸ਼ਾਲੀ ਸਾਲ ਪੂਰੇ ਹੋਏ ਹਨਅਤੇ ਇੰਨ੍ਹਾਂ 11 ਸਾਲਾਂ ਵਿੱਚ ਦੇਸ਼ ਕਿਸੇ ਤੇਜੀ ਨਾਲ ਅੱਗੇ ਵਧਿਆ ਹੈ, ਇਹ ਹਰ ਭਾਰਤੀ ਨੇ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ 11 ਸਾਲਾਂ ਵਿੱਚ ਭਾਰਤ ਨੇ ਇੱਕ ਉੱਚੀ ਉੜਾਨ ਭਰੀ ਹੈ। ਭਾਰਤ ਦਾ ਸਨਮਾਨ ਦੁਨੀਆ ਵਿੱਚ ਵਧਿਆ ਹੈ ਅਤੇ ਮਜਬੂਤ ਹੋਇਆ ਹੈ। ਇੰਨ੍ਹਾਂ 11 ਸਾਲਾਂ ਵਿੱਚ ਦੇਸ਼ ਵਿੱਚ 150 ਤੋਂ ਵੱਧ ਏਅਰਪੋਰਟ, ਲਗਭਗ 2500 ਯੂਨੀਵਰਸਿਟੀਜ ਅਤੇ ਆਈਆਈਟੀ ਤੇ ਆਈਆਈਐਮ ਵਰਗੇ ਅਦਾਰੇ ਬਣੇ ਹਨ। ਇਹ ਮੋਦੀ ਦਾ ਭਾਰਤ ਹੈ, ਸ਼ਸ਼ਕਤ ਅਤੇ ਮਜਬੂਤ ਭਾਰਤ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੰਕਲਪ ਹੈ ਕਿ ਸਾਲ 2047 ਤੱਕ ਭਾਰਤ ਵਿਕਸਿਤ ਰਾਸ਼ਟਰ ਬਣੇ ਅਤੇ ਉਸੀ ਗਤੀ ਨਾਲ ਸਾਡੀ ਸਰਕਾਰ ਹਰਿਆਣਾ ਨੂੰ ਵੀ ਵਿਕਸਿਤ ਹਰਿਆਣਾ ਬਨਾਉਣ ਲਈ ਅੱਗੇ ਵਧਾ ਰਹੀ ਹੈ।
ਮੌਜੂਦਾ ਸਰਕਾਰ ਵਿੱਚ ਬਿਨਾ ਪਰਚੀ-ਖਰਚੀ ਮਿਲ ਰਹੀਆਂ ਨੌਕਰੀਆਂ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਿਸਟਮ ਵਿੱਚ ਬਦਲਾਅ ਆਇਆ ਹੈ ਅਤੇ ਗਰੀਬ ਬੱਚਿਆਂ ਨੂੰ ਆਪਣੀ ਮਿਹਨਤ ਦੇ ਜੋਰ ‘ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਹਰਿਆਣਾ ਵਿੱਚ ਵੀ ਪਿਛਲੇ 11 ਸਾਲਾਂ ਵਿੱਚ ਯੋਗ ਉਮੀਦਵਾਰਾਂ ਨੂੰ ਪਾਰਦਰਸ਼ਿਤਾ ਆਧਾਰ ‘ਤੇ ਨੌਕਰੀ ਮਿਲੀ ਹੈ। ਜਦੋਂ ਕਿ ਪਹਿਲਾਂ ਪਰਚੀ-ਖਰਚੀ ‘ਤੇ ਨੌਕਰੀਆਂ ਮਿਲਦੀਆਂ ਸਨ। ਪਹਿਲਾਂ ਤਾਂ ਪੂਰਾ ਮਾਲ ਸੀ, ਹੁਣ ਪੂਰਾ ਕਮਾਲ ਹੈ, ਇਹ ਅੰਤਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੀ ਦੇਖਣ ਨੂੰ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਹਰਿਆਣਾ ਵਿੱਚ ਹਰ 20 ਕਿਲੋਮੀਟਰ ‘ਤੇ ਇੱਕ ਕਾਲਜ ਖੋਲਣ ਦਾ ਕੰਮ ਕੀਤਾ ਹੈ, ਜਿਸ ਨਾਲ ਕੁੜੀਆਂ ਨੂੰ ਉੱਚ ਸਿਖਿਆ ਲਈ ਦੂਰ ਨਹੀਂ ਜਾਣਾ ਪੈਂਦਾ। ਇੰਨ੍ਹਾਂ ਹੀ ਨਹੀਂ, ਸੂਬੇ ਵਿੱਚ 15 ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਏ, ਬਾਕੀ ‘ਤੇ ਕੰਮ ਚੱਲ ਰਿਹਾ ਹੈ। ਸਾਲ 2014 ਵਿੱਚ 700 ਐਮਬੀਬੀਐਸ ਦੀ ਸੀਟਾਂ ਸਨ, ਪਰ ਉਸ ਮੇਂ ਦੀ ਸਰਕਾਰ ਨੇ ਕੋਈ ਵਿਵਸਥਾ ਖੜੀ ਨਹੀਂ ਕੀਤੀ, ਨਾ ਹੀ ਉਨ੍ਹਾਂ ਦੀ ਕੋਈ ਨੀਅਤ ਸੀ, ਨਾ ਨੀਤੀ ਸੀ, ਪਰ ਅੱਜ ਐਮਬੀਬੀਐਸ ਸੀਟਾਂ ਦੀ ਗਿਣਤੀ 700 ਤੋਂ ਵੱਧ ਕੇ 2500 ਦੇ ਕਰੀਬ ਹੋ ਗਈ ਹੈ ਅਤੇ ਸਾਲ 2029 ਅਤੱਕ 3500 ਹੋ ਜਾਣਗੀਆਂ।
ਹਿਸਾਰ ਏਅਰਪੋਰਟ ਦੀ ਬਦੌਲਤ ਆਉਣ ਵਾਲੇ ਸਮੇਂ ਵਿੱਚ ਹਿਸਾਰ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋ ਆਪਣੀ ਪਹਿਚਾਣ ਸਥਾਪਿਤ ਕਰੇਗਾ – ਵਿਪੁਲ ਗੋਇਲ
ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਲਗਭਗ ਦੋ ਮਹੀਨੇ ਪਹਿਲਾਂ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਕ੍ਰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਤੋਂ ਚੰਡੀਗੜ੍ਹ ਲਈ ਫਲਾਇਟ ਸੇਵਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੈ ਕਿਹਾ ਕਿ ਇਹ ਸੇਵਾ ਸਿਰਫ ਇੱਕ ਹਵਾਈ ਯਾਤਰਾ ਤੱਕ ਸੀਮਤ ਨਈਂ ਹੈ, ਸਗੋ ਇਹ ਪੂਰੇ ਖੇਤਰ ਦੇ ਆਰਥਕ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦੇਣ ਵਾਲੀ ਹੈ। ਇਸ ਦਾ ਲਾਭ ਨਾ ਸਿਰਫ ਹਿਸਾਰ ਨੂੰ, ਸਗੋ ਗੁਆਂਢੀ ਸੂਬਿਆਂ ਰਾਜਸਤਾਨ, ਪੰਜਾਬ ਅਤੇ ਹਰਿਆਣਾ ਦੇ ਹੋਰ ਹਿੱਸਿਆਂ ਨੂੰ ਵੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਫਲਾਇਟ ਸੇਵਾ ਹਿਸਾਰ ਦੇ ਉਦਯੋਗਾਂ ਨੂੰ ਮਜਬੂਤੀ ਦੇਣ ਵਿੱਚ ਸਹਾਇਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹਿਸਾਰ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋ ਆਪਣੀ ਪਹਿਚਾਣ ਬਣਾਏਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਤਿੰਨ ਗੁਣਾ ਤੇਜੀ ਨਾਲ ਪ੍ਰਗਤੀ ਦੀ ਰਾਹ ‘ਤੇ ਅੱਗੇ ਵਧਿਆ – ਮੋਹਲ ਲਾਲ ਕੌਸ਼ਿਕ
ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਲਈ ਮਾਣ ਅਤੇ ਪ੍ਰਗਤੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 2014 ਤੋਂ ਲਗਾਤਾਰ ਸੇਵਾ, ਸੁਸਾਸ਼ਨ ਅਤੇ ਗਰੀਬ ਭਲਾਈ ਦੀ ਯੋਜਨਾਵਾਂ ਰਾਹੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਵਿਕਾਸ ਵੱਲ ਤੇਜੀ ਨਾਲ ਵਧਿਆ ਹੈ। ਅੱਜ, ਅਸੀਂ ਵਿਕਾਸ ਯਾਤਰਾ ਵਿੱਚ ਇੱਕ ਹੋਰ ਮਹਤੱਵਪੂਰਣ ਪੰਨਾ ਜੋੜ ਰਿਹਾ ਹੈ, ਹੁਣ ਮੁੱਖ ਮੰਤਰੀ ਨੇ ਹਿਸਾਰ ਤੋਂ ਚੰਡੀਗੜ੍ਹ ਲਈ ਹਵਾਈ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਬਣੀ ਹੈ, ਉਸੀ ਉਤਸਾਹ ਅਤੇ ਤਿੰਨ ਗੁਣਾ ਤੇਜੀ ਨਾਲ ਸੂਬਾ ਪ੍ਰਗਤੀ ਦੀ ਰਾਹ ‘ਤੇ ਅੱਗੇ ਵਧੇਗਾ।