ਚੰਡੀਗੜ, 10 ਮਈ ( ਖ਼ਬਰ ਖਾਸ ਬਿਊਰੋ)
ਡਿਬਰੂਗੜ ਜੇਲ ਵਿਚ ਬੰਦ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਖਡੂਰ ਸਾਹਿਬ ਲੋਕ ਸਭਾ ਹਲਕਾ ਤੋ ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰ ਦਿੱਤੇ ਹਨ। ਪੰਜਾਬ ਦੇ ਮੁ੍ਖ ਚੋਣ ਦਫ਼ਤਰ ਵਲੋ ਜਾਰੀ ਪ੍ਰੈ੍ਸ ਨੋਟ ਵਿਚ ਉਨਾਂ ਦਾ ਨਾਮ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਦੀ ਲਿਸਟ ਵਿਚ ਸ਼ਾਮਲ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੁੂੰ ਜੇਲ ਵਿਚੋ ਕਾਗਜ਼ ਭਰਨ ਸਬੰਧੀ ਆਗਿਆ ਦੇ ਦਿੱਤੀ ਸੀ।
