ਚੰਡੀਗੜ੍ਹ 3 ਜੂਨ, ( ਖ਼ਬਰ ਖਾਸ ਬਿਊਰੋ)
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਬਾਦ ਦੁਪਹਿਰ 12 ਵਜੇ ਹੋਵੇਗੀ। ਮੀਟਿੰਗ ਵਿਚ ਸਰਕਾਰ ਅਨੁਸੂਚਿਤ ਜਾਤੀ, ਪਿਛੜੀ ਸ੍ਰੇਣੀ ਦੇ ਲੋਕਾਂ ਦੇ ਹੱਕ ਵਿਚ ਵੱਡਾ ਫੈਸਲਾ ਲੈ ਸਕਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਉਤੇ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਸਰਕਾਰ ਪੰਜਾਬ ਰਾਜ ਅਨੁਸੂਚਿਤ ਜਾਤੀ ਭੌਂ ਵਿਤ ਕਾਰਰਪੋਰੇਸ਼ਨ ਤੋ ਕਰਜ਼ਾ ਲੈਣ ਵਾਲੇ ਲੋਕਾਂ ਦਾ ਕਰਜ਼ਾ ਮਾਫ਼ ਕਰਨ ਦਾ ਫੈਸਲਾ ਲੈ ਸਕਦੀ ਹੈ। ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜ਼ਟ ਸੈਸ਼ਨ ਵਿਚ ਅਨੁਸੂਚਿਤ ਜਾਤੀ, ਜਿਹਨਾਂ ਲੋਕਾਂ ਦਾ ਕਰਜ਼ਾ ਪੈਡਿੰਗ ਚੱਲ ਰਿਹਾ ਹੈ, ਉਤੇ ਲੀਕ ਮਾਰਨ ਲਈ ਪਹਿਲਾਂ ਹੀ ਬਜ਼ਟ ਵਿਚ ਰਾਸ਼ੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ।
ਪਤਾ ਚੱਲਿਆ ਹੈ ਕਿ ਸਾਢੇ ਚਾਰ ਹਜ਼ਾਰ ਦੇ ਕਰੀਬ ਗਰੀਬ ਲੋਕ ਹਨ, ਜਿਹਨਾਂ ਨੇ ਕਰਜ਼ਾ ਲਿਆ ਸੀ। ਉਹਨਾਂ ਦਾ ਕਰਜ਼ਾ ਵਿਆਜ਼ ਸਮੇਤ ਮੂਲ ਤੋ ਵੀ ਵੱਧ ਹੋ ਗਿਆ ਹੈ। ਕਈ ਕਰਜ਼ਾਧਾਰਕ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਜਿਸ ਕਰਕੇ ਸਰਕਾਰ ਨੇ ਉਹਨਾਂ ਦਾ ਕਰਜ਼ਾ ਮਾਫ਼ ਕਰਨ ਦਾ ਫੈਸਲਾ ਕੀਤਾ ਹੈ।