ਰੂਪਨਗਰ, 29 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਜ਼ਿਲਾ ਰੂਪਨਗਰ ਦੇ ਸਿਵਲ ਸਰਜਨ ਡਾ. ਸਵਪਨਜੀਤ ਕੌਰ ਦੀ ਰਹਿਨੁਮਾਈ ਤੇ ਜ਼ਿਲ੍ਹਾ ਐਪੀਡੇਮਿਲੋਜਿਸਟ ਡਾ. ਜਤਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਕਾਲਜ ਰੋਪੜ, ਆਈਟੀਆਈ ਗਰਲਜ਼, ਨਰਸਿੰਗ ਕਾਲਜ਼, ਪੀਡਬਲਿਊ ਕਲੋਨੀ, ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀ.) ਅਤੇ ਸਰਕਾਰੀ ਕੁਆਰਟਰਾਂ ਵਿੱਚ ਐਂਟੀ ਡੇਂਗੂ ਮੁਹਿੰਮ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਤਹਿਤ ਮਲਟੀਪਰਪਜ ਹੈਲਥ ਸੁਪਰਵਾਈਜਰਾਂ, ਮਲਟੀਪਰਪਜ਼ ਹੈਲਥ ਵਰਕਰ (ਮੇਲ) ਅਤੇ ਮਾਸ ਮੀਡਿਆ ਵਿੰਗ ਵਲੋਂ ਡੇਂਗੂ ਵਿਰੁੱਧ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ।
ਸਿਹਤ ਵਿਭਾਗ ਦੇ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵੱਲੋਂ ਐਂਟੀ ਡੇਂਗੂ ਮੁਹਿੰਮ ਤਹਿਤ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਦੇ ਮੰਤਵ ਨਾਲ ਡੇਂਗੂ ਵਿਰੁਧ ਜਾਗਰੂਕਤਾ ਫਲਾਉਣ ਦੇ ਨਾਲ ਨਾਲ ਫੀਵਰ ਸਰਵੇ ਕੀਤਾ ਗਿਆ ਅਤੇ ਕੂਲਰ, ਗਮਲੇ, ਫਰਿਜ਼, ਹੋਦੀਆਂ, ਪੁਰਾਣੇ ਸਮਾਨ ਜਿਨ੍ਹਾਂ ਵਿੱਚ ਗੰਦਾ ਪਾਣੀ ਖੜ ਸਕਦਾ ਹੈ, ਚੈੱਕ ਕੀਤੇ ਗਏ। ਚੈਕਿੰਗ ਦੌਰਾਨ ਮਿਲੇ ਲਾਰਵੇਂ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ।
ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਅਧਿਕਾਰੀਆ , ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਡੇਂਗੂ ਤੇ ਚਿਕਨਗੁਨੀਆਂ ਬਿਮਾਰੀ ਦੇ ਚਿੰਨ੍ਹ, ਲੱਛਣ, ਇਲਾਜ਼ ਅਤੇ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਹਰ ਇਕ ਵਿਆਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸਾਫ ਸਫਾਈ ਪ੍ਰਤੀ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਿਹਤ ਕਰਮੀਆਂ ਵੱਲੋਂ ਆਈ.ਈ.ਸੀ ਗਤੀਵਿਧੀਆਂ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਆਪਣੇ ਆਪ ਨੂੰ ਇਸ ਰੋਗ ਤੋਂ ਬਚਾਅ ਸਕਣ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ਼ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਦਵਾਈ ਦੀ ਸਪਰੇਅ ਵੀ ਕੀਤੀ ਗਈ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰੰਜਨਾ ਕਤਿਆਲ, ਸਿਹਤ ਵਿਭਾਗ ਦੀ ਟੀਮ ਏਐਮਓ ਜਸਪਾਲ ਸਿੰਘ, ਐਸਆਈ ਰਣਜੀਤ ਸਿੰਘ, ਲਖਵੀਰ ਸਿੰਘ, ਮੇਲ ਵਰਕਰ ਰਜਿੰਦਰ ਸਿੰਘ, ਹਰਦੀਪ ਸਿੰਘ, ਗਗਨਦੀਪ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਤੇਜਿੰਦਰ ਸਿੰਘ, ਸੁਖਜਿੰਦਰ ਸਿੰਘ, ਇਨਸੇਕਟ ਕੁਲੈਕਟਰ ਦਵਿੰਦਰ ਸਿੰਘ, ਕਮੇਟੀ ਦਫ਼ਤਰ ਤੋਂ ਲਖਵੀਰ ਸੁਣ ਕੁਲਵਰਨ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਸਟਾਫ ਹਾਜ਼ਰ ਸੀ।