ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ ਉੱਘੀਆਂ ਧਾਰਮਿਕ ਸਮਾਜਿਕ ਤੇ ਰਾਜਸੀ ਸਖਸ਼ੀਅਤਾਂ

ਚੰਡੀਗੜ੍ਹ 29 ਮਈ (ਖ਼ਬਰ ਖਾਸ ਬਿਊਰੋ)

ਮਰਹੂਮ ਸਿਆਸਤਦਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਤੋਂ ਓਹਨਾ ਦੇ ਚੰਡੀਗੜ ਸਥਿਤ ਰਿਹਾਇਸ਼ ਤੇ ਲਿਜਾਇਆ ਗਿਆ।

ਢੀਂਡਸਾ ਪਰਿਵਾਰ ਨਾਲ ਦੇਸ਼ ਭਰ ਤੋਂ ਵੱਡੀਆਂ ਧਾਰਮਿਕ, ਸਮਾਜਿਕ ਤੇ ਰਾਜਸੀ ਸਖਸ਼ੀਅਤਾਂ ਨੇ ਦੁੱਖ ਪ੍ਰਗਟ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਬਰੇਂਦਰ ਗੋਇਲ ਵੱਲੋ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਪਹੁੰਚ ਕੇ ਢੀਂਡਸਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ, ਢੀਂਡਸਾ ਸਾਹਿਬ ਦੇ ਚਲੇ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਓਹਨਾ ਨੇ ਸਮੇਂ ਸਮੇਂ ਤੇ ਯੋਗ ਅਗਵਾਈ ਕਰਕੇ ਪਾਰਟੀ ਨੂੰ ਹਮੇਸ਼ਾ ਅਗਵਾਈ ਦਿੱਤੀ।
ਸਾਬਕਾ ਮੰਤਰੀ ਸਰਦਾਰ ਬਿਕਰਮ ਮਜੀਠੀਆ ਅਤੇ ਮਜੀਠਾ ਤੋਂ ਵਿਧਾਇਕ ਗੁਨੀਵ ਕੌਰ ਮਜੀਠਾ ਨੇ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ, ਢੀਂਡਸਾ ਸਾਹਿਬ ਨਾਲ ਬਿਤਾਏ ਵਕਤ ਨੂੰ ਯਾਦ ਕੀਤਾ ਅਤੇ ਓਹਨਾ ਦੀ ਸਿਆਸਤ ਵਿੱਚ ਹਲੀਮੀ ਅਤੇ ਦੂਰ ਅੰਦੇਸ਼ੀ ਨੂੰ ਅਜੋਕੇ ਸਮੇਂ ਦੀ ਸਿਆਸਤ ਲਈ ਸਭ ਤੋਂ ਵੱਧ ਲੋੜ ਕਰਾਰ ਦਿੱਤਾ।ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਨੇ ਪਰਿਵਾਰਕ ਸਾਂਝ ਦੀਆਂ ਯਾਦਾਂ ਤਾਜ਼ਾ ਕੀਤੀਆਂ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਢੀਂਡਸਾ ਸਾਹਿਬ ਦੇ ਸਾਥੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ, ਓਹਨਾ ਨੇ ਚਲੇ ਜਾਣ ਨਾਲ ਇੱਕ ਸਦੀ ਦੀ ਸਿਆਸਤ ਚਲੇ ਜਾਣ ਬਰਾਬਰ ਹੈ। ਸਰਦਾਰ ਢੀਂਡਸਾ ਨੂੰ ਚੇਤੇ ਕਰਦਿਆਂ ਸਰਦਾਰ ਰੱਖੜਾ ਨੇ ਕਿਹਾ ਕਿ, ਓਹਨਾਂ ਦੀ ਹਲੀਮੀ ਅਤੇ ਬੇਬਾਕੀ ਨਾਲ ਫੈਸਲਾ ਲੈਣ ਦੀ ਸਮਰਥਾ ਓਹਨਾ ਨੂੰ ਦੂਜੇ ਨੇਤਾਵਾਂ ਤੋ ਵੱਖ ਕਰਦੀ ਸੀ। ਸਾਬਕਾ ਮੰਤਰੀ ਰੱਖੜਾ ਨੇ ਕਿਹਾ ਕਿ ਸਰਦਾਰ ਢੀਂਡਸਾ ਨੇ ਆਖ਼ਿਰੀ ਸਾਹ ਤੱਕ ਪੰਥ ਅਤੇ ਕੌਮ ਨੂੰ ਇਕਜੁੱਟ ਕਰਨ ਦੀ ਆਪਣੀ ਕੋਸ਼ਿਸ਼ ਜਾਰੀ ਰੱਖੀ। ਪੰਥਕ ਮਸਲਿਆਂ ਤੇ ਓਹਨਾ ਦੀ ਸਿਆਣਪ ਅਤੇ ਦੂਰ ਅੰਦੇਸ਼ੀ ਦਾ ਕੋਈ ਬਦਲ ਨਹੀਂ ਸੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਬੀਬੀ ਜਗੀਰ ਕੌਰ ਨੇ ਸਰਦਾਰ ਢੀਂਡਸਾ ਦੇ ਚਲੇ ਜਾਣ ਨੂੰ ਪੰਥ ਅਤੇ ਕੌਮ ਲਈ ਵੱਡਾ ਘਾਟਾ ਕਰਾਰ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਦਾਰ ਢੀਂਡਸਾ ਨੇ ਕਦੇ ਵੀ ਲਾਲਚਵਾਦੀ ਅਤੇ ਫਿਰਕਾਵਾਦੀ ਵਾਲੀ ਸਿਆਸਤ ਨਹੀਂ ਚੁਣੀ। ਓਹਨਾ ਨੇ ਹਮੇਸ਼ਾ ਹੀ ਇਕਜੁਟਤਾ ਅਤੇ ਭਾਈਚਾਰਕ ਸਾਂਝ ਨੂੰ ਤਰਜੀਹ ਦਿੱਤੀ।

ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਕਿਹਾ ਕਿ, ਢੀਂਡਸਾ ਸਾਹਿਬ ਇੱਕ ਸੋਚ ਸੀ, ਜਿਹਨਾ ਨੇ ਵੱਖ ਵੱਖ ਅਹੁਦਿਆਂ ਤੇ ਹੁੰਦੇ ਹੋਏ ਪੰਥ ਆਏ ਪੰਜਾਬ ਨੂੰ ਹਮੇਸ਼ਾ ਉਸਾਰੂ ਅਗਵਾਈ ਦਿੱਤੀ।

 

ਬੀਜੇਪੀ ਤੋ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵੱਲੋ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਸਾਂਝਾ ਕੀਤਾ । ਕਾਂਗਰਸ ਤੋ ਸਾਬਕਾ ਮੰਤਰੀ ਬ੍ਰਹਮ ਮੋਹਿੰਦਰਾ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪ੍ਰਗਟ ਸਿੰਘ ਵਿਧਾਇਕ,ਲਾਡੀ ਸ਼ੇਰੋਵਾਲੀਆ ਅਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਰਦਾਰ ਚਰਨਜੀਤ ਸਿੰਘ ਬਰਾੜ ਨੇ ਅੰਤਿਮ ਸਸਕਾਰ ਦੀ ਜਾਣਾਕਰੀ ਸਾਂਝਾ ਕਰਦਿਆਂ ਕਿਹਾ ਕਿ ਕੱਲ ਸਵੇਰੇ 8 ਵਜੇ ਚੰਡੀਗੜ ਰਿਹਾਇਸ਼ ਤੋਂ ਸਰਦਾਰ ਢੀਂਡਸਾ ਦੀ ਅੰਤਿਮ ਯਾਤਰਾ ਸ਼ੁਰੂ ਹੋਵੇਗੀ, ਰਾਜਪੁਰਾ ਪਟਿਆਲਾ ਹੁੰਦੇ ਹੋਏ ਬਾਅਦ ਦੁਪਹਿਰ ਤਿੰਨ ਵਜੇ ਓਹਨਾ ਦੇ ਜੱਦੀ ਪਿੰਡ ਉੱਭਵਾਲ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ,ਬਰਜਿੰਦਰ ਸਿੰਘ ਮੱਖਣ ਬਰਾੜ, ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਬੀਬੀ ਪਰਮਜੀਤ ਕੌਰ ਲਾਂਡਰਾਂ,ਵਰਦੇਵ ਸਿੰਘ ਨੋਨੀ ਮਾਨ,ਗਿਲਕੋ ਗਰੁੱਪ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ,ਮਨਜੀਤ ਸਿੰਘ ਬੱਪੀਆਣਾ, ਸਤਵਿੰਦਰ ਸਿੰਘ ਢੱਟ, ਅਵਤਾਰ ਸਿੰਘ ਜੌਹਲ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਰਪੰਚ ਪੰਚ ਦੁੱਖ ਪ੍ਰਗਟ ਕਰਨ ਪਹੁੰਚੇ।

Leave a Reply

Your email address will not be published. Required fields are marked *