ਮਾਣੂੰਕੇ ਨੇ ਨਸ਼ਿਆਂ ਵਿਰੁੱਧ ਬੁਜਗਰ, ਸੰਗਤਪੁਰਾ ਤੇ ਰਸੂਲਪੁਰ (ਢਾਹਾ) ਦੇ ਲੋਕਾਂ ਨੂੰ ਚੁਕਾਈ ਸਹੁੰ

ਜਗਰਾਉਂ,23 ਮਈ (ਖ਼ਬਰ ਖਾਸ ਬਿਊਰੋ )

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਪਿੰਡ ਬੁਜਰਗ, ਸੰਗਤਪੁਰਾ ਅਤੇ ਰਸੂਲਪੁਰ (ਢਾਹਾ) ਵਿਖੇ ਨਗਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ। ਇਹਨਾਂ ਪਿੰਡਾਂ ਦੇ ਹੋਏ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਮਾਣੂੰਕੇ ਨੇ ਭਾਵੁਕ ਹੁੰਦਿਆਂ ਆਖਿਆ ਕਿ ਜੇਕਰ ਕਿਸੇ ਦਾ ਧੀ-ਪੁੱਤ ਨਸ਼ੇ ਉਪਰ ਲੱਗ ਜਾਂਦਾ ਹੈ ਤਾਂ ਉਸਦਾ ਘਰ ਤਬਾਹ ਹੋ ਜਾਂਦਾ ਹੈ।

ਉਹਨਾਂ ਕਿਹਾ ਕਿ ਪਰਿਵਾਰ ਵਾਲਿਆਂ ਨੂੰ ਪਤਾ ਹੀ ਹੁੰਦਾ ਹੈ ਕਿ ਉਹਨਾ ਦਾ ਪੁੱਤ ਨਸ਼ੇ ਉਪਰ ਲੱਗ ਗਿਆ ਹੈ। ਇਸ ਲਈ ਜੇਕਰ ਆਪਾਂ ਸਾਰੇ ਰਲਕੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾ ਲਈਏ ਤਾਂ ਧੀਆਂ ਵੀ ਆਪੇ ਹੀ ਬਚ ਜਾਣਗੀਆਂ ਅਤੇ ਨੂੰਹਾਂ ਵਿਧਵਾ ਨਹੀਂ ਹੋਣਗੀਆਂ। ਵਿਧਾਇਕਾ ਮਾਣੂੰਕੇ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਸਰਪੰਚ, ਪੰਚਾਇਤ ਮੈਂਬਰ ਜਾਂ ਨੰਬਰਦਾਰ ਕਿਸੇ ਵੀ ਚਿੱਟੇ ਦੇ ਸਮੱਗਲਰ ਜਾਂ ਨਸ਼ੇੜੀ ਦੀ ਸਹਾਇਤਾ ਲਈ ਸਿਫਾਰਸ਼ ਕਰਕੇ ਜਾਂ ਸਾਥ ਦੇਵੇਗਾ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਹੋਵੇਗੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਵਿਧਾਇਕਾ ਮਾਣੂੰਕੇ ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਉਹ ਖੇਡਾਂ ਦੇ ਮੈਦਾਨਾਂ ਨਾਲ ਜੁੜਨ ਅਤੇ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜੁਆਨਾਂ ਨੂੰ ਖੇਡ ਗਰਾਊਂਡਾਂ ਬਣਾਕੇ ਦੇਵੇਗੀ ਅਤੇ ਖੇਡਾਂ ਦਾ ਸਮਾਨ ਮੁਹੱਈਆ ਕਰਵਾਵੇਗੀ ਅਤੇ ਨਸ਼ਾ ਛੱਡਣ ਵਾਲੇ ਨੌਜੁਆਨਾਂ ਨੂੰ ‘ਨਸ਼ਾ ਛੁਡਾਊ’ ਕੇਂਦਰਾਂ ਵਿੱਚ ਭਰਤੀ ਕਰਕੇ ਉਹਨਾਂ ਦੀ ਮੱਦਦ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਜਿਹੜਾ ਪਿੰਡ ਪੂਰੀ ਤਰਾਂ ਨਸ਼ਾ ਮੁਕਤ ਹੋਵੇਗਾ, ਤਾਂ ਪੰਜਾਬ ਸਰਕਾਰ ਵੱਲੋਂ ਉਸ ਪਿੰਡ ਦਾ ਸਨਮਾਨ ਕੀਤਾ ਜਾਵੇਗਾ ਅਤੇ ਵਿਸ਼ੇਸ਼ ਗਰਾਂਟ ਵੀ ਜਾਰੀ ਕੀਤੀ ਜਾਵੇਗੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਸ ਮੌਕੇ ਉਹਨਾਂ ਦੇ ਨਾਲ ਪੁਲਿਸ ਥਾਣਾ ਸਦਰ ਜਗਰਾਉਂ ਦੇ ਐਸ.ਐਚ.ਓ.ਸੁਰਜੀਤ ਸਿੰਘ, ਕੋਆਰਡੀਨੇਟਰ ਵਿਕਰਮਜੀਤ ਸਿੰਘ ‘ਵਿੱਕੀ ਥਿੰਦ’, ਸ਼ੋਸ਼ਲ ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ ਆਦਿ ਵੀ ਨੇ ਵੀ ਲੋਕਾਂ ਨੂੰ ਮਾਰੂ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਧਾਲੀਵਾਲ, ਸਰਪੰਚ ਹਰਦੀਪ ਸਿੰਘ ਬਰਸਾਲ, ਸੁਖਵਿੰਦਰ ਸਿੰਘ ਸਰਪੰਚ ਬੁਜਰਗ, ਸਰਪੰਚ ਕੁਲਜੀਤ ਕੌਰ ਰਸੂਲਪੁਰ, ਜਗਤਾਰ ਸਿੰਘ ਰਸੂਲਪੁਰ, ਮਾ.ਰਣਜੀਤ ਸਿੰਘ ਰਸੁਲਪੁਰ, ਰਛਪਾਲ ਸਿੰਘ ਪੰਚ, ਜਗਦੀਸ਼ ਸਿੰਘ ਪੰਚ, ਚਰਨ ਸਿੰਘ ਪੰਚ, ਧਰਮ ਸਿੰਘ ਪੰਚ, ਗੁਰਵਿੰਦਰ ਸਿੰਘ, ਹਰਨੇਕ ਸਿੰਘ, ਤਰਲੋਚਨ ਸਿੰਘ, ਅਮਰਜੀਤ ਸਿੰਘ ਕੈਨੇਡਾ, ਬਲਵੰਤ ਸਿੰਘ ਕਲਕੱਤੇ ਵਾਲੇ, ਜਗਰੂਪ ਸਿੰਘ ਮਾਨ, ਰੂਪਾ ਸਹੋਤਾ, ਪ੍ਰਧਾਨ ਅਮਨਦੀਪ ਸਿੰਘ ਸੰਗਤਪੁਰਾ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਪਾਲ ਸਿੰਘ ਨੀਟਾ, ਗੁਰਦੇਵ ਸਿੰਘ ਸੰਗਤਪੁਰਾ, ਗੁਰਪ੍ਰੀਤ ਸਿੰਘ, ਟਹਿਲ ਸਿੰਘ ਸੰਗਤਪੁਰਾ, ਸੁਖਦੇਵ ਸਿੰਘ, ਰਾਮ ਸਿੰਘ, ਜਸਵਿੰਦਰ ਸਿੰਘ, ਤੀਰਥ ਸਿੰਘ, ਮਨਜੀਤ ਸਿੰਘ, ਬਾਬਾ ਭੋਲਾ ਸਿੰਘ ਸੰਗਤਪੁਰਾ, ਅਮਰਜੀਤ ਸਿੰਘ, ਬਲਜਿੰਦਰ ਸਿੰਘ ਬਿੰਦਾ, ਕਾਲਾ ਸੰਗਤਪੁਰਾ, ਰਵੀ ਸੰਗਤਪੁਰਾ, ਬਲਦੇਵ ਸਿੰਘ ਬਰਸਾਲ, ਪ੍ਰਦੀਪ ਸਿੰਘ ਸੇਖੋਂ, ਰਵੀ ਬਰਸਾਲ, ਸੁਖਦੀਪ ਸਿੰਘ, ਜਸਕਰਨ ਸਿੰਘ, ਕਿਰਨਦੀਪ ਸਿੰਘ, ਮਲਕੀਤ ਸਿੰਘ, ਕਾਲਾ ਬਰਸਾਲ, ਅੰਤਰਪ੍ਰੀਤ ਸਿੰਘ, ਮਨਦੀਪ ਸਿੰਘ, ਜੁਗਰਾਜ ਸਿੰਘ ਰਸੂਲਪੁਰ, ਪ੍ਰਕਾਸ਼ ਸਿੰਘ ਪੰਚ, ਜਸਮੇਲ ਕੌਰ ਪੰਚ, ਜਗਦੀਪ ਕੌਰ ਪੰਚ, ਮਨਜਿੰਦਰ ਸਿੰਘ, ਤਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *